ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਵੇਂ ਟਰੈਕ ਨਾਲ ਬਲਵੀਰ ਸ਼ੇਰਪੁਰੀ ਜਲਦ ਹਾਜ਼ਰ , ਹਰਮਿੰਦਰ ਸੁੰਮੀ

ਸੁਲਤਾਨਪੁਰ ਲੋਧੀ 2 ਅਪ੍ਰੈਲ ਰਾਜ ਹਰੀਕੇ ਪੱਤਣ, ਇਸ ਵਾਰ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਕ ਨਵੇਂ ਧਾਰਮਿਕ ਟਰੈਕ (ਸ਼ਾਨ ਖਾਲਸੇ ਦੀ)ਨਾਲ ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਅਨਹਦ ਨਾਦ ਰਿਕਾਰਡ ਕੰਪਨੀ ਦੇ ਬੈਨਰ ਹੇਠ ਸਰੋਤਿਆਂ ਦੀ ਕਚਹਿਰੀ ਵਿੱਚ ਜਲਦੀ ਹਾਜ਼ਿਰ ਹੋ ਰਹੇ ਹਨ । ਇਹ ਜਾਣਕਾਰੀ ਸਾਂਝੀ ਕਰਦਿਆਂ ਕੰਪਨੀ ਪ੍ਰੋਡਿਊਸਰ ਹਰਮਿੰਦਰ ਸਿੰਘ ਸੁੰਮੀ ਨੇ ਕਿਹਾ ਕਿ ਪ੍ਰਸਿੱਧ ਸ਼ਾਇਰ ਅਤੇ ਗੀਤਕਾਰ ਮੁਖਤਾਰ ਸਿੰਘ ਚੰਦੀ (ਚੰਨਣਵਿੰਡੀ) ਨੇ ਇਸ ਧਾਰਮਿਕ ਟ੍ਰੈਕ ਨੂੰ ਲਿਖਿਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਜੀ ਨੇ ਬਹੁਤ ਹੀ ਵਧੀਆ ਸੰਗੀਤਬੱਧ ਕੀਤਾ ਹੈ। ਕੈਮਰਾਮੈਨ ਮਨੀਸ਼ ਅੰਗਰਾਲ ਅਤੇ ਐਡੀਟਰ ਕੁਲਦੀਪ ਸਿੰਘ ਸ਼ਾਹਕੋਟ ਦੀ ਮਿਹਨਤ ਸਦਕਾ ਬਲਵੀਰ ਸ਼ੇਰਪੁਰੀ ਦੀ ਟੀਮ ਨੇ ਬਹੁਤ ਹੀ ਵਧੀਆ ਵੀਡੀਓ ਤਿਆਰ ਕੀਤਾ ਹੈ। ਇਸ ਦੀ ਸ਼ੂਟਿੰਗ ਗੁਰਦੁਆਰਾ ਰਬਾਬਸਰ ਸਾਹਿਬ ਭਰੋਆਣਾ , ਸਿੰਘ ਐਗਰੋ ਕੰਪਨੀ ਬਰਿੰਦਪੁਰ ਅਤੇ ਗੁਰਦੁਆਰਾ ਰਾਮਗੜੀਆ ਸਭਾ ਸੁਲਤਾਨਪੁਰ ਲੋਧੀ ਵਿਖੇ ਹੋਈ ਹੈ। ਵੀਡੀਓ ਵਿਚ ਸ ਗੁਰਵਿੰਦਰ ਸਿੰਘ ਕੋਚ (ਮੀਰੀ ਪੀਰੀ ਗਤਕਾ ਗਰੁੱਪ), ਸ ਹਰਸਿਮਰਨਜੀਤ ਸਿੰਘ,ਸ ਜਰਨੈਲ ਸਿੰਘ,ਸ ਅੰਗਰੇਜ਼ ਸਿੰਘ ਦੀਪੇਵਾਲ, ਪਲਵਿੰਦਰ ਸਿੰਘ ਆਹਲੀ ਕਲਾਂ,ਸ ਸ਼ਮਸ਼ੇਰ ਸਿੰਘ ਭਰੋਆਣਾ, ਸ ਦਲਜੀਤ ਸਿੰਘ ਹੈਂਡ ਗ੍ਰੰਥੀ ਭਰੋਆਣਾ, ਹਰਮਨ ਆਦਿ ਨੇ ਰੋਲ ਮਾਡਲ ਦੀ ਭੂਮਿਕਾ ਨਿਭਾਈ ਹੈ। ਬਲਵੀਰ ਸ਼ੇਰਪੁਰੀ ਦਾ ਖਾਲਸਾ ਪੰਥ ਅਤੇ ਵਿਸਾਖੀ ਨੂੰ ਸਮਰਪਿਤ ਇਹ ਚੌਥਾ ਟਰੈਕ ਹੈ। ਬਲਵੀਰ ਸ਼ੇਰਪੁਰੀ ਵਿਰਸੇ ਦੇ ਵਾਰਿਸ ਟ੍ਰੈਕ ਨਾਲ ਬਹੁਤ ਚਰਚਾ ਵਿੱਚ ਹੈ ਜਿਸ ਰਾਹੀਂ ਉਸਨੇ( 41) ਪ੍ਰਸਿੱਧ ਮਰਹੂਮ ਗਾਇਕ ਅਤੇ ਗਾਇਕਾਂਵਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।ਆਸ ਹੈ ਕਿ ਤੁਸੀਂ ਇਸ ਧਾਰਮਿਕ ਟ੍ਰੈਕ ਨੂੰ ਵੀ ਮਾਣ ਬਖਸੋਗੇ।

Leave a Reply

Your email address will not be published. Required fields are marked *