ਸ਼ਹੀਦ ਊਧਮ ਸਿੰਘ ਮੈਮੋਰੀਅਲ ਡੈਟਲ ਕਲੀਨਿਕ ਦੇ ਉਦਘਾਟਨ ਮੌਕੇ ਸਾਹਿਤ ਸਭਾ ਨਾਲ ਪਹੁੰਚੇ ਵਾਤਾਵਰਨ ਗਾਇਕ ਬਲਵੀਰ ਸ਼ੇਰਪੁਰੀ

ਸੁਲਤਾਨਪੁਰ ਲੋਧੀ 4 ਅਪ੍ਰੈਲ ਰਾਜ ਹਰੀਕੇ ਪੱਤਣ। ਸ਼ਹੀਦ ਊਧਮ ਸਿੰਘ ਮੈਮੋਰੀਅਲ ਡੈਟਲ ਕਲੀਨਿਕ ਸੁਲਤਾਨਪੁਰ ਲੋਧੀ ਵਿਖੇ ਇਟਰਾਓਰਲ ਸਕੈਨਰ ਦੇ ਉਦਘਾਟਨ ਮੌਕੇ ਸਾਹਿਤ ਸਭਾ ਨਾਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰੋਫੈਸਰ ਚਰਨ ਸਿੰਘ ਅਤੇ ਡਾ ਬਲਜੀਤ ਕੌਰ ਸੇਵਾ ਮੁਕਤ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਉਦਘਾਟਨ ਕਰਦੇ ਹੋਏ ਕਿਹਾ ਕਿ ਸੁਲਤਾਨਪੁਰ ਲੋਧੀ ਖੇਤਰ ਵਿਚ ਇਹ ਪਹਿਲਾ ਕਲੀਨਿਕ ਹੈ ਜਿਸ ਦਾ ਦੰਦਾਂ ਦੇ ਮਰੀਜ਼ਾਂ ਨੂੰ ਬਹੁਤ ਘੱਟ ਸਮੇਂ ਸਹੀ ਅਤੇ ਵਧੀਆ ਇਲਾਜ ਮਿਲੇਗਾ। ਇਸ ਮੌਕੇ ਡਾ ਅਮਿਤੋਜ ਸਿੰਘ ਅਤੇ ਡਾ ਨਵਜੋਤ ਕੌਰ ਨੇ ਦੱਸਿਆ ਕਿ ਇਟਰਾਓਰਲ ਸਕੈਨਰ ਨਾਲ ਦੰਦਾਂ ਦਾ ਮਾਪ ਜਲਦੀ ਅਤੇ ਲਾਭਦਾਇਕ ਹੁੰਦਾ ਹੈ। ਇਸ ਮੌਕੇ ਬਾਰ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ ਨੇ ਗਾਇਕ ਬਲਵੀਰ ਸ਼ੇਰਪੁਰੀ ਨੂੰ ਦੱਸਿਆ ਕਿ ਕਲੀਨਿਕ ਨਾਲ ਲਾਇਬ੍ਰੇਰੀ ਵੀ ਹੋਵੇਗੀ ਜਿਥੇ ਹਰ ਮਰੀਜ਼ ਜਾਂ ਉਹਨਾਂ ਨਾਲ ਆਏ ਵਾਰਿਸ ਕਿਤਾਬਾਂ ਪੜ੍ਹ ਸਕਦੇ ਹਨ। ਸਾਹਿਤ ਸਭਾ ਸੁਲਤਾਨਪੁਰ ਲੋਧੀ ਅਤੇ ਬਲਵੀਰ ਸ਼ੇਰਪੁਰੀ ਨੇ ਪੂਰੀ ਨੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਡੈਟਲ ਕਲੀਨਿਕ ਦੇ ਡਾ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਲਗਨ , ਮਿਹਨਤ ਅਤੇ ਸਚਾਈ ਨਾਲ ਲੋਕਾਂ ਨੂੰ ਸਹੀ ਇਲਾਜ ਵਿਚ ਮਦਦ ਕਰਨ। ਇਸ ਮੌਕੇ ਉਨ੍ਹਾਂ ਨਾਲ ਸਾਹਿਤ ਸਭਾ ਦੇ ਪ੍ਰਧਾਨ ਡਾ ਸਵਰਨ ਸਿੰਘ, ਜਨਰਲ ਸਕੱਤਰ ਮੁਖਤਾਰ ਸਿੰਘ ਚੰਦੀ , ਮਾਸਟਰ ਦੇਸ਼ਰਾਜ, ਮਾਸਟਰ ਪਰਸਨ ਲਾਲ ਭੋਲਾ, ਸੁੱਚਾ ਸਿੰਘ ਮਿਰਜ਼ਾਪੁਰ, ਮੁਖਤਿਆਰ ਸਿੰਘ ਖਿੰਡਾ ਵਾਟਾਂਵਾਲੀ, ਪੁਸ਼ਪਿੰਦਰ ਸਿੰਘ ,ਡਾ ਸੁਮੀਤ ਸਿੰਘ,ਡਾ ਹਰਦੀਪ ਸਿੰਘ,ਡਾ ਸੁਰਜੀਤ ਸਿੰਘ,ਜੀਤ ਸਿੰਘ ਚੱਕ ਕੋਟਲਾ, ਸਤਨਾਮ ਸਿੰਘ ਮੋਮੀ ਪ੍ਰਧਾਨ ਬਾਰ ਐਸੋਸ਼ੀਏਸ਼ਨ, ਜੋਗਿੰਦਰ ਸਿੰਘ ਬਠਿੰਡਾ, ਕੁਲਬੀਰ ਸਿੰਘ ਐਡਵੋਕੇਟ, ਹਰਬੰਸ ਸਿੰਘ ਐਡਵੋਕੇਟ, ਗੁਰਮੀਤ ਸਿੰਘ ਐਡਵੋਕੇਟ, ਜਗਦੀਸ਼ ਸਿੰਘ ਐਡਵੋਕੇਟ, ਸਤਿਬੀਰ ਸਿੰਘ ਮਹੀਪਾਲ, ਬਲਵਿੰਦਰ ਸਿੰਘ ਮੋਮੀ ਐਡਵੋਕੇਟ,ਰਾਮ ਸਿੰਘ ਐਡਵੋਕੇਟ, ਗੁਰਮੀਤ ਸਿੰਘ ਵਿਰਦੀ ਐਡਵੋਕੇਟ, ਕਿਸਾਨ ਆਗੂ ਸਰਵਨ ਸਿੰਘ ਬਾਉਪੁਰ ਅਤੇ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਸਨ। ਰਜਿੰਦਰ ਸਿੰਘ ਰਾਣਾ ਅਤੇ ਕਿਸਾਨ ਆਗੂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *