ਦੁਨੀਆਂ ਦੀ ਨਾਮੀ ਏਅਰਲਾਈਨ ਵਿਜ਼ ਦਾ ਕੈਪਟਨ ਬਣਮਾਪਿਆਂ ਸਮੇਤ ਭਾਰਤ ਦਾ ਨਾਮ ਚਮਕਾਉਣ ਵਾਲਾ ਇਟਲੀ ਦਾ ਪਹਿਲਾ ਪੰਜਾਬੀ ਪ੍ਰਭਜੋਤ ਸਿੰਘ ਮੁਲਤਾਨੀ

*ਸੰਨ 2011 ਤੋਂ ਪਾਇਲਟ ਬਣਨ ਲਈ ਕਰ ਰਿਹਾ ਸੀ ਪੜ੍ਹਾਈ ਤੇ ਅੱਜ ਬਣ ਗਿਆ ਕੈਪਟਨ*

ਰੋਮ(ਦਲਵੀਰ ਕੈਂਥ)ਇਟਲੀ ਦੇ ਭਾਰਤੀ ਚਾਹੇ ਉਹ ਬੱਚੇ ਹਨ ਜਾਂ ਵੱਡੇ ਇਟਲੀ ਵਿੱਚ ਬੁਲੰਦ ਹੌਸਲਿਆਂ ਤੇ ਦ੍ਰਿੜ ਇਰਾਦਿਆਂ ਨਾਲ ਇਟਾਲੀਅਨ ਲੋਕਾਂ ਸਮੇਤ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਲਈ ਨਿਰੰਤਰ ਕਾਮਯਾਬੀ ਦੀ ਮਿਸਾਲ ਬਣਦੇ ਜਾ ਰਹੇ ਜਿਸ ਨੂੰ ਹੋਰ ਪ੍ਰਤੱਖ ਕਰ ਦਿੱਤਾ ਹੈ ਭਾਰਤੀ ਮੂਲ ਦੇ ਨੌਜਵਾਨ ਪ੍ਰਭਜੋਤ ਸਿੰਘ ਮੁਲਤਾਨੀ (35)ਨੇ ਜਿਹੜਾ ਕਿ ਹਾਲ ਹੀ ਵਿੱਚ ਵਿਜ਼ ਏਅਰ ਲਾਈਨ ਵਿੱਚ ਕੈਪਟਨ ਥਾਪਿਆ ਗਿਆ ਹੈ।ਸੰਨ 2003 ਵਿੱਚ ਪਰਿਵਾਰ ਨਾਲ ਇਟਲੀ ਆਇਆ ਦੁਆਬੇ ਦੇ ਜਲੰਧਰ ਦਾ ਰਹਿਣ ਵਾਲਾ ਇਹ ਬੱਚਾ ਉਸ ਸਮੇਂ ਦੇਖਣ ਨੂੰ ਬਿਲਕੁਲ ਸਧਾਰਨ ਬੱਚਾ ਹੀ ਸੀ ਤੇ ਸ਼ਾਇਦ ਕਿਸੇ ਨੇ ਵੀ ਇਹ ਨਹੀਂ ਸੋਚਿਆ ਸੀ ਕਿ ਇਹ ਬੱਚਾ ਕਦੇਂ ਅਸਮਾਨੀ ਉਡਾਰੀਆਂ ਕੈਪਟਨ ਹੋਵੇਗਾ।

ਪ੍ਰਭਜੋਤ ਸਿੰਘ ਮੁਲਤਾਨੀ ਪਿਤਾ ਗੁਰਮੇਲ ਸਿੰਘ ਤੇ ਮਾਤਾ ਕੁਲਵੰਤ ਕੌਰ ਦੀਆਂ ਮਮਤਾ ਵਿੱਚ ਗਹਿਗੱਚ ਹੋਈਆਂ ਹੱਲਾਸ਼ੇਰੀਆਂ ਦੇ ਸੱਦਕੇ ਉਹਨਾਂ ਰਾਹਾਂ ਦਾ ਪਾਂਧੀ ਬਣ ਗਿਆ ਜਿਹੜੇ ਰਾਹ ਉਸ ਨੂੰ ਕਾਮਯਾਬੀ ਦੀ ਟਿਸੀ ਉਪੱਰ ਲੈ ਆਇਆ।”ਪੰਜਾਬ ਅਤੇ ਪੰਜਾਬੀਅਤ”ਨਾਲ ਆਪਣੀ ਕਾਮਯਾਬੀ ਦੀਆਂ ਨੀਹਾਂ ਵਿੱਚ ਲਾਈਆਂ ਸੰਘਰਸ਼ ਦੀਆਂ ਇੱਟਾਂ ਦੀ ਗੱਲ ਕਰਦਿਆਂ ਪ੍ਰਭਜੋਤ ਸਿੰਘ ਨੇ ਦੱਸਿਆਂ ਕਿ ਇਸ ਮੁਕਾਮ ਤੱਕ ਪਹੁੰਚਾਉਣ ਲਈ ਉਸ ਦੇ ਮਾਪਿਆਂ ਦਾ ਹੀ ਵੱਡਾ ਯੋਗਦਾਨ ਹੈ ਉਹਨਾਂ ਦੀ ਪ੍ਰੇਰਨਾ ਨਾਲ ਹੀ ਸੰਨ 2011 ਤੋਂ ਉਸ ਨੇ ਹਵਾਈ ਜਹਾਜ਼ ਦਾ ਪਾਇਲਟ ਬਣਨ ਲਈ ਪੜ੍ਹਾਈ ਸ਼ੁਰੂ ਕੀਤੀ ਜਿਸ ਨੂੰ ਨੇਪੜੇ ਚਾੜਨ ਲਈ ਉਹ ਪਹਿਲਾਂ ਅਮਰੀਕਾ ਫਿਰ ਇੰਗਲੈਂਡ ਤੇ ਬਾਅਦ ਵਿੱਚ ਸਪੇਨ ਪੜ੍ਹਨ ਗਿਆ ਤਾਂ ਜਾਕੇ ਅੱਜ ਉਹ ਕਾਮਯਾਬੀ ਦੇ ਜਹਾਜ਼ ਦਾ ਮੁਸਾਫਿ਼ਰ ਬਣਿਆ।ਜਹਾਜ਼ ਦਾ ਕੈਪਟਨ ਬਣਨ ਉਪੰਰਤ ਉਸ ਨੇ ਸਭ ਤੋਂ ਪਹਿਲਾਂ ਇਮੀਰੇਟ ਏਅਰਲਾਈਨ ਵਿੱਚ ਪਾਇਲਟ ਵਜੋਂ ਕਮਾਂਡ ਸੰਭਾਲੀ ਫਿਰ ਹੌਲੀ-ਹੌਲੀ ਉਹ ਅਸਮਾਨਾਂ ਵਿੱਚ ਉਡਣ ਦਾ ਅਜਿਹਾ ਮੁਰੀਦ ਹੋਇਆ ਕਿ ਅੱਜ ਨਾਮੀ ਏਅਰਲਾਈਨ ਵਿਜ਼ ਏਅਰ ਦਾ ਕੈਪਟਨ ਬਣ ਗਿਆ ।ਪ੍ਰਭਜੋਤ ਸਿੰਘ ਮੁਲਤਾਨੀ ਨੇ ਉਹਨਾਂ ਤਮਾਮ ਇਟਲੀ ਦੇ ਭਾਰਤੀ ਨੌਜਵਾਨਾਂ ਦੀ ਧਾਰਨਾ ਨੂੰ ਪਛਾੜ ਦਿੱਤਾ ਜਿਹੜੇ ਇਹੀ ਸੋਚੀ ਜਾਂਦੇ ਸਨ ਕਿ ਬਾਹਰ ਆਕੇ ਪੜ੍ਹਨ ਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ ਜਦੋਂ ਕਿ ਡਿਗਰੀਆਂ ਕਰਕੇ ਵੀ ਤਾਂ ਕਰਨੀਆਂ ਦਿਹਾੜੀਆਂ ਹੀ ਹਨ।

ਇਹ ਨੌਜਵਾਨ ਭਾਰਤੀ ਤੇ ਇਟਾਲੀਅਨ ਕਮਿਊਨਿਟੀ ਸਮੇਤ ਹੋਰ ਦੇਸ਼ਾਂ ਦੇ ਇਟਲੀ ਵੱਸਦੇ ਲੋਕਾਂ ਲਈ ਜਿੱਥੇ ਚਰਚਾ ਦਾ ਵਿਸ਼ਾ ਬਣਿਆ ਹੈ ਉੱਥੇ ਹੀ ਨੌਜਵਾਨ ਵਰਗ ਲਈ ਆਪਣੇ ਆਪ ਵਿੱਚ ਵਿੱਲਖਣ ਮਿਸਾਲ ਵੀ ਹੈ ਜਿਹੜੀ ਇਹ ਦਰਸਾਉਂਦੀ ਹੈ ਕਿ ਜੇਕਰ ਇਨਸਾਨ ਦੇ ਇਰਾਦੇ ਮਜ਼ਬੂਤ ਤੇ ਜਨੂੰਨੀ ਹੋਣ ਤਾਂ ਕੋਈ ਅਜਿਹਾ ਖੇਤਰ ਨਹੀਂ ਜਿਸ ਵਿੱਚ ਕਾਮਯਾਬੀ ਦੇ ਝੰਡੇ ਬੁਲੰਦ ਨਹੀਂ ਕੀਤੇ ਜਾ ਸਕਦੇ।

ਫੋਟੋ ਕੈਪਸ਼ਨ ਃ- ਕੈਪਟਨ ਪ੍ਰਭਜੋਤ ਸਿੰਘ ਮੁਲਤਾਨੀ ਆਪਣੇਮਾਪਿਆਂ ਤੇ ਆਪਣੇ ਜਹਾਜ਼ ਨਾਲ

Leave a Reply

Your email address will not be published. Required fields are marked *