ਪਹਿਲੀ ਵਾਰ ਬਾਬਾ ਸਾਹਿਬ ਅੰਬੇਡਕਰ ਸਾਹਿਬ ਦਾ 132ਵਾਂ ਜਨਮ ਦਿਨ ਬੌਨ ਯੂਨੀਵਰਸਿਟੀ ਜਰਮਨ ਵਿਖੇ 15 ਅਪ੍ਰੈਲ ਨੂੰ ਧੂਮ-ਧਾਮ ਨਾਲ ਮਨਾਇਆ ਜਾਵੇਗਾ

ਰੋਮ(ਦਲਵੀਰ ਕੈਂਥ)ਹਿੰਦੋਸਤਾਨ ਦੇ ਖੋਖਲੇ ਭਿੰਨ-ਭੇਦ ,ਊਚ-ਨੀਚ ਤੇ ਜਾਤੀਵਾਦੀ ਵਾਲੇ ਸਿਸਟਮ ਨੂੰ ਖਤਮ ਕਰ ਸਰਬ ਸਾਂਝੈ ਤੇ ਲੋਕ ਹਿਤਾਸੀ ਭਾਰਤੀ ਸੰਵਿਧਾਨ ਦੀ ਸਿਰਜਨਾ ਕਰਨ ਵਾਲੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਤੇ ਉਸ ਸਮੇਂ ਦੇ ਸਭ ਤੋਂ ਵੱਧ ਸਿੱਖਿਅਤ ਏਸ਼ੀਅਨ ਆਗੂ ਭਾਰਤ ਰਤਨ ਡਾ:ਬੀ ਆਰ ਅੰਬੇਡਕਰ ਸਾਹਿਬ ਜੀ ਜਿਹਨਾਂ ਨੇ ਕਿ ਅਮਰੀਕਾ,ਇੰਗਲੈਂਡ ਸਮੇਤ ਜਰਮਨ ਦੀ ਯੂਨੀਵਰਸਿਟੀ ਬੌਨ ਤੋਂ ਪੜ੍ਹਾਈ ਕਰਕੇ ਇਤਿਹਾਸ ਰਚਿਆ ਉਹਨਾਂ ਦੀ 132ਵੀ ਜਯੰਤੀ ਬੌਨ ਯੂਨੀਵਰਸਿਟੀ ਜਰਮਨ ਵਿਖੇ ਹੀ ਯੂਰਪ ਦੇ ਸਮੂਹ ਅੰਬੇਡਕਰੀ ਸਾਥੀਆਂ ਦੇ ਸਹਿਯੋਗ ਨਾਲ ਡਾ:ਅੰਬੇਡਕਰ ਮਿਸ਼ਨ ਸੁਸਾਇਟੀ ਯੂਰਪ ਜਰਮਨੀ ਵੱਲੋਂ 15 ਅਪ੍ਰੈਲ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਮਨਾਈ ਜਾ ਰਹੀ ਹੈ ਜਿਸ ਵਿੱਚ ਯੂਰਪ ਦੇ ਨਾਮੀ ਅੰਬੇੇਡਕਰੀ ਸਾਥੀ,ਮਿਸ਼ਨਰੀ ਪ੍ਰਚਾਰਕ ਤੇ ਬੁੱਧੀਜੀਵੀ ਵਰਗ ਦੀਆਂ ਪ੍ਰਮੁੱਖ ਸਖ਼ਸੀਅਤਾਂ ਬਾਬਾ ਸਾਹਿਬ ਦੇ ਮਿਸ਼ਨ ਪ੍ਰਤੀ ਡੰੂਘੀਆਂ ਵਿਚਾਰਾਂ ਕਰਨਗੇ ਅਤੇ ਉਹਨਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਸੰਬਧੀ ਵਿਉਂਤਬੰਦੀ ਨੂੰ ਸਾਰਥਿਕ ਕਰਨ ਦਾ ਉਪਰਾਲਾ ਕਰਨਗੇ।ਇਸ ਮਹਾਨ ਦਿਨ ਮੌਕੇ ਮਿਸ਼ਨ ਦੇ ਪ੍ਰਸਿੱਧ ਲੇਖਕ ਸੋਹਨ ਲਾਲ ਸਾਪਲਾ ਦੀ ਮਿਸ਼ਨ ਨੂੰ ਸਮਰਪਿਤ ਲਿਖੀ ਕਿਤਾਬ ਵਿਦੇਸ਼ਾਂ ਵਿੱਚ ਅੰਬੇਡਕਰੀ ਮਿਸ਼ਨ ਅਤੇ ਬੁੱਧ ਧੰਮ ਵੀ ਅੰਬੇਡਕਰੀ ਸਮਾਜ ਦੇ ਸਨਮੁੱਖ ਕੀਤੀ ਜਾਵੇਗੀ।ਜਰਮਨ ਦੀ ਪ੍ਰਸਿੱਧ ਯੂਨੀਵਰਸਿਟੀ ਬੌਨ ਜਿੱਥੇ ਸੰਨ 1922 ਵਿੱਚ ਪੜ੍ਹਾਈ ਕੀਤੀ ਇਸ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਬਾਬਾ ਸਾਹਿਬ ਦੀ ਜਯੰਤੀ ਕੌਮੀ ਪੱਧਰ ਤੇ ਮਨਾਈ ਜਾ ਰਹੀ ਹੈ ਜਿਸ ਪ੍ਰਤੀ ਸਮੁੱਚੇ ਭਾਰਤੀ ਸਮਾਜ ਵਿੱਚ ਬਹੁਤ ਹੀ ਉਤਸ਼ਾਹ ਨੇ ਜੋਸ਼ ਦੇਖਿਆ ਜਾ ਰਿਹਾ ਹੈ। ਡਾ:ਅੰਬੇਡਕਰ ਮਿਸ਼ਨ ਸੁਸਾਇਟੀ ਯੂਰਪ ਜਰਮਨੀ ਨੇ ਯੂਰਪ ਦੇ ਸਮੂਹ ਅੰਬੇਡਕਰੀ ਸਾਥੀਆਂ ਨੂੰ ਇਸ ਦਿਨ ਹੁੰਮ-ਹੁੰਮਾ ਕੇ ਸਮੂਲੀਅਤ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਭਾਰਤ ਵਿੱਚ ਬਾਬਾ ਸਾਹਿਬ ਜੀ ਦੇ ਮਿਸ਼ਨ ਦਾ ਝੰਡਾ ਪੂਰਨ ਤੌਰ ਤੇ ਬੁਲੰਦ ਹੋ ਸਕੇ।

Leave a Reply

Your email address will not be published. Required fields are marked *