ਸੰਤ ਸੀਚੇਵਾਲ ਜੀ ਨੇ ਬਲਵੀਰ ਸ਼ੇਰਪੁਰੀ ਦੇ ਨਵੇਂ ਧਾਰਮਿਕ ਟਰੈਕ ਦਾ ਪੋਸਟਰ ਪ੍ਰੋਮੋਸਨ ਕੀਤਾ

ਸੁਲਤਾਨਪੁਰ ਲੋਧੀ 10 ਅਪ੍ਰੈਲ ਰਾਜ ਹਰੀਕੇ ਪੱਤਣ, ਪਹਿਲਾਂ ਵੀ ਵਾਤਾਵਰਨ ਅਤੇ ਸੱਭਿਆਚਾਰ ਗਾਇਕੀ ਵਿੱਚ ਨਵੀਆਂ ਪੈੜਾਂ ਛੱਡਣ ਤੋਂ ਬਾਅਦ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਕ ਨਵੇਂ ਧਾਰਮਿਕ ਟਰੈਕ (ਸ਼ਾਨ ਖਾਲਸੇ ਦੀ)ਨਾਲ ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਅਨਹਦ ਨਾਦ ਰਿਕਾਰਡ ਕੰਪਨੀ ਦੇ ਬੈਨਰ ਹੇਠ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਿਰ ਹੋਏ ਹਨ । ਇੱਕ ਸਮਾਗਮ ਦੌਰਾਨ ਪੋਸਟਰ ਪ੍ਰਮੋਸ਼ਨ ਕਰਦੇ ਹੋਏ ਜਾਣਕਾਰੀ ਅਨੁਸਾਰ ਸੰਤ ਸੀਚੇਵਾਲ ਜੀ ਕਿਹਾ ਕਿ ਬਲਵੀਰ ਸ਼ੇਰਪੁਰੀ ਨੇ ਬਹੁਤ ਹੀ ਬੁਲੰਦ ਆਵਾਜ਼ ਅਤੇ ਜੋਸ਼ ਭਰੇ ਅੰਦਾਜ਼ ਵਿਚ ਇਹ ਧਾਰਮਿਕ ਗੀਤ ਨਿਭਾਇਆ ਹੈ। ਪ੍ਰਸਿੱਧ ਸ਼ਾਇਰ ਅਤੇ ਗੀਤਕਾਰ ਮੁਖਤਾਰ ਸਿੰਘ ਚੰਦੀ (ਚੰਨਣਵਿੰਡੀ) ਨੇ ਇਸ ਧਾਰਮਿਕ ਟ੍ਰੈਕ ਨੂੰ ਜਿਥੇ ਬਾਕਮਾਲ ਲਿਖਿਆ ਉਥੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਜੀ ਨੇ ਬਹੁਤ ਹੀ ਵਧੀਆ ਸੰਗੀਤ ਦੀਆਂ ਧੁਨਾਂ ਨਾਲ ਸ਼ਿੰਗਾਰਿਆ ਹੈ । ਕੈਮਰਾਮੈਨ ਮਨੀਸ਼ ਅੰਗਰਾਲ ਅਤੇ ਐਡੀਟਰ ਕੁਲਦੀਪ ਸਿੰਘ ਸ਼ਾਹਕੋਟ ਦੀ ਮਿਹਨਤ ਸਦਕਾ ਬਲਵੀਰ ਸ਼ੇਰਪੁਰੀ ਦੀ ਟੀਮ ਨੇ ਬਹੁਤ ਹੀ ਵਧੀਆ ਵੀਡੀਓ ਤਿਆਰ ਕੀਤਾ ਹੈ। ਇਸ ਦੀ ਸ਼ੂਟਿੰਗ ਗੁਰਦੁਆਰਾ ਰਬਾਬਸਰ ਸਾਹਿਬ ਭਰੋਆਣਾ , ਸਿੰਘ ਐਗਰੋ ਕੰਪਨੀ ਬਰਿੰਦਪੁਰ ਅਤੇ ਗੁਰਦੁਆਰਾ ਰਾਮਗੜੀਆ ਸਭਾ ਸੁਲਤਾਨਪੁਰ ਲੋਧੀ ਵਿਖੇ ਹੋਈ ਹੈ। ਬਲਵੀਰ ਸ਼ੇਰਪੁਰੀ ਦਾ ਖਾਲਸਾ ਪੰਥ ਅਤੇ ਵਿਸਾਖੀ ਨੂੰ ਸਮਰਪਿਤ ਇਹ ਚੌਥਾ ਟਰੈਕ ਹੈ। ਇਸ ਮੌਕੇ ਗਾਇਕ ਬਲਵੀਰ ਸ਼ੇਰਪੁਰੀ, ਗੀਤਕਾਰ ਮੁਖਤਾਰ ਸਿੰਘ ਚੰਦੀ,ਡਾ ਕੁਲਵਿੰਦਰ ਕੰਵਲ,ਡ ਆਸਾ ਸਿੰਘ ਘੁੰਮਣ,ਡ ਪਰਮਜੀਤ ਸਿੰਘ ਮਾਨਸਾ,ਡਾ ਨਿਰਮਲ ਸਿੰਘ ਲਾਂਬੜਾ, ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ ,ਡਾ ਜਸਮੇਰ ਸਿੰਘ ਹੋਠੀ , ਆਦਿ ਹੋਰ ਵੀ ਲੋਕ ਮੌਜੂਦ ਸਨ।

Leave a Reply

Your email address will not be published. Required fields are marked *