ਇਟਲੀ ਦੇ ਬਰੇਸ਼ੀਆ ਕਮੂਨੇ ਦੀਆਂ ਹੋਣ ਵਾਲੀਆਂ ਚੌਣਾਂ ਵਿੱਚ 3 ਭਾਰਤੀ ਪੰਜਾਬੀਆਂ ਨੂੰ ਮਿਲਿਆ ਮੌਕਾ

14 ਤੇ 15 ਮਈ ਨੂੰ ਪੈਣਗੀਆਂ ਵੋਟਾਂ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)” ਇਟਲੀ ਵਿੱਚ ਜਿਵੇਂ ਜਿਵੇਂ ਭਾਰਤੀ ਪੰਜਾਬੀਆਂ ਦੀ ਆਮਦ ਵੱਧ ਰਹੀ ਹੈ।ਉਵੇਂ ਉਵੇਂ ਹੀ ਪੰਜਾਬੀਆਂ ਦਾ ਇਟਲੀ ਵਿੱਚ ਮਾਣ ਵੀ ਵੱਧਦਾ ਜਾ ਰਿਹਾ ਹੈ, ਪੰਜਾਬੀਆਂ ਨੇ ਇਟਲੀ ਵਿੱਚ ਆ ਕੇ ਜਿਥੇ ਸਖਤ ਮਿਹਨਤਾਂ ਦੇ ਨਾਲ ਆਪਣੇ ਕਾਰੋਬਾਰ ਸੈੱਟ ਕੀਤੇ ਹਨ । ਉਥੇ ਹੀ ਹੁਣ ਸਿਆਸਤ ਵਿਚ ਵੀ ਹੱਥ ਅਜਮਾਉਣੇ ਸ਼ੁਰੂ ਕਰ ਦਿੱਤੇ ਹਨ। ਜਿਹੜੇ ਪੁਰਾਣੇ ਆਏ ਹਨ ਤੇ ਉਹ ਇਟਲੀ ਦੀ ਨੈਸ਼ਨੈਲਟੀ ਲੈ ਚੁੱਕੇ ਹਨ। ਉਨ੍ਹਾਂ ਨੂੰ ਹੁਣ ਇਟਲੀ ਦੀਆਂ ਸਿਆਸੀ ਪਾਰਟੀਆਂ ਅੱਗੇ ਲੈ ਕੇ ਆ ਰਹੀਆਂ ਹਨ। ਹੁਣੇ ਹੁਣੇ ਲੋਬਾਰਦੀਆਂ ਸਟੇਟ ਦੀਆਂ ਚੋਣਾਂ ਹੋ ਕੇ ਹਟੀਆਂ ਹਨ ਉਨ੍ਹਾਂ ਵਿੱਚ ਤਿੰਨ ਪੰਜਾਬੀ ਚਿਹਰਿਆਂ ਨੇ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਸੀ। ਹੁਣ ਬਰੇਸ਼ੀਆ ਹਲਕੇ ਦੀਆਂ ਕਮੂਨੇ ਦੀਆਂ ਵੋਟਾਂ ਵਿੱਚ ਵੀ ਤਿੰਨ ਪਾਰਟੀਆਂ ਵਲੋਂ ਆਪਣੇ ਨੁੰਮਾਇੰਦੇ ਪੰਜਾਬੀ ਚੁਣ ਕੇ ਅੱਗੇ ਕੀਤੇ ਹਨ। ਜਿਨ੍ਹਾਂ ਵਿੱਚ ਬਲਵਿੰਦਰ ਸਿੰਘ ਚੀਕਾ, ਸਰਬਜੀਤ ਸਿੰਘ ਕਮਲ, ਅਕਾਸ਼ਦੀਪ ਸਿੰਘ ਨੂੰ ਆਪਣੇ ਕੈਂਡੀਡੇਟ ਵਜੋਂ ਪੇਸ਼ ਕੀਤਾ ਹੈ।ਇਹ ਵੋਟਾਂ ਮਈ ਮਹੀਨੇ ਦੀ 14 ਅਤੇ 15 ਤਰੀਕ ਨੂੰ ਪੈਣ ਜਾ ਰਹੀਆਂ ਹਨ।ਸਰਬਜੀਤ ਸਿੰਘ ਕਮਲ ਜੋ ਕਿ ਤਕਰੀਬਨ 20 ਸਾਲ ਤੋਂ ਇਟਲੀ ਵਿੱਚ ਰਹਿ ਰਹੇ ਹਨ।ਉਨ੍ਹਾਂ ਫਰਤੇਲੀ ਦੀ ਇਤਾਲੀਆ ਪਾਰਟੀ ਵਲੋਂ ਚੁਣਿਆ ਗਿਆ ਹੈ, ਫਰਤੇਲੀ ਦੀ ਇਤਾਲੀਆ ਮੌਜੂਦ ਚੁਣੀ ਹੋਈ ਸਰਕਾਰ ਹੈ, ਜਿਸ ਦੀ ਪ੍ਰਧਾਨ ਮੰਤਰੀ ਜਾਰਜੀਆ ਮਿਲੌਨੀ ਹੈ, ਤੇ ਇਸ ਪਾਰਟੀ ਦਾ ਲੋਮਬਾਰਦੀਆ ਤੋਂ ਮੁੱਖੀ ਰੌਲਫੀ ਫਾਬੀਓ ਹੈ, ਸਰਬਜੀਤ ਸਿੰਘ ਕਮਲ ਨੂੰ ਇਸ ਪਾਰਟੀ ਨੇ ਅਗੇ ਲਿਆਉਂਦਾ ਹੈ, ਅਕਾਸਦੀਪ ਸਿੰਘ ਨੂੰ ਫੋਰਸਾ ਇਟਾਲੀਆ ਪਾਰਟੀ ਨੇ ਟਿਕਟ ਦਿੱਤੀ ਹੈ। ਤੇ ਇਸ ਤਰ੍ਹਾਂ ਹੀ ਬਲਵਿੰਦਰ ਸਿੰਘ ਚੀਕਾ ਨੂੰ ਵੀ ਇੱਕ ਪਾਰਟੀ ਨੇ ਕਮੂਨੇ ਦੀਆਂ ਚੋਣਾਂ ਵਿਚ ਉਤਾਰਿਆ ਹੈ, ਤਿੰਨਾਂ ਵਿਚੋਂ ਸਿਰਫ ਅਕਾਸ਼ਦੀਪ ਸਿੰਘ ਹੀ ਪਿਛਲੀਆ ਲੋਬਾਰਦੀਆ ਦੀਆਂ ਚੋਣਾਂ ਵਿਚ ਉਤਰਿਆ ਸੀ। ਸਰਬਜੀਤ ਸਿੰਘ ਕਮਲ ਅਤੇ ਬਲਵਿੰਦਰ ਸਿੰਘ ਚੀਕਾ ਪਹਿਲੀ ਵਾਰ ਚੋਣ ਮੇੈਦਾਨ ਵਿਚ ਉਤਰੇ ਹਨ ਤੇ ਤਿੰਨਾਂ ਨੇ ਹੁਣੇ ਤੋਂ ਹੀ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਕਮਰਕੱਸੇ ਕੱਸ ਲਏ ਹਨ, ਤੇ ਘਰ ਘਰ ਜਾ ਕੇ ਆਪਣੇ ਵੋਟਰਾਂ ਨਾਲ ਮੁਲਾਕਾਤਾਂ ਸ਼ੁਰੂ ਕਰ ਦਿੱਤੀਆਂ ਹਨ, ਸਰਬਜੀਤ ਸਿੰਘ ਕਮਲ ਦੀ ਪਾਰਟੀ ਨੇ ਵੀਆ ਮਿਲਾਨੋ ਜਿਥੇ ਕਿ ਪੰਜਾਬੀਆਂ ਦੀ ਸੰਘਣੀ ਆਬਾਦੀ ਹੈ, ਵਿਚ ਆਪਣਾ ਚੋਣ ਦਫਤਰ ਵੀ ਖੋਲ ਦਿੱਤਾ ਹੈ, ਤਾਂ ਜੋ ਆਪਣੇ ਵੋਟਰਾਂ ਨੂੰ ਉਹ ਰੋਜਾਨਾ ਅੱਪਡੇਟ ਕਰ ਸਕਣ, ਤਿੰਨੇ ਕੈਂਡੀਡੇਟ ਕਾਫੀ ਮਿਹਨਤ ਨਾਲ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ, ਹੁਣ 14 ਤੇ 15 ਮਈ ਨੁੰ ਵੋਟਾਂ ਪੈਣ ਤੋਂ ਬਾਦ ਹੀ ਪਤਾ ਲੱਗੇਗਾ ਕਿ ਵੋਟਰ ਕਿਸ ਕਿਸ ਉਮੀਦਵਾਰ ਨੂੰ ਕਿੰਨੀਆ ਕਿੰਨੀਆਂ ਵੋਟਾਂ ਪਾਉਂਦੇ ਹਨ, ਖੈਰ ਪੰਜਾਬੀ ਵਧਾਈ ਦੇ ਪਾਤਰ ਹਨ ਕਿ ਇਟਾਲੀਅਨ ਲੋਕ ਜਿਸ ਤਰ੍ਹਾਂ ਉਨ੍ਹਾਂ ਦੇ ਕੰਮਾਂ-ਕਾਰਾਂ ਤੋਂ ਖੁਸ਼ ਹਨ ਆਸ ਹੈ ਕਿ ਪੰਜਾਬੀ ਚੋਣਾਂ ਵਿਚ ਉਨ੍ਹਾਂ ਦੀ ਆਸ ਤੇ ਪੂਰਾ ਉਤਰਨਗੇ।

ਫੋਟੋ ਕੈਪਸਨ: ਬਲਵਿੰਦਰ ਸਿੰਘ ਚੀਕਾ
ਅਕਾਸ਼ਦੀਪ ਸਿੰਘ, ਸਰਬਜੀਤ ਸਿੰਘ ਕਮਲ

Leave a Reply

Your email address will not be published. Required fields are marked *