ਯੂਰਪ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਬੇਗਮਪੁਰਾ ਏਡ ਇੰਟਰਨੈਸ਼ਨਲ ਤੁਰਕੀ ਦੇ ਭੁਚਾਲ਼ ਪੀੜੜਾਂ ਦੀ ਕਰੇਗੀ ਮਦਦ

ਰੋਮ (ਕੈਂਥ)ਬੇਗਮਪੁਰਾ ਏਡ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਵੱਲੋਂ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਗਈ । ਜਿਸ ਵਿੱਚ ਫਰਾਂਸ ਦੇ ਸੀਨੀਅਰ ਮੈਂਬਰ ਅਤੇ ਹੌਲੈਡ ਟੀਮ ਦੇ ਸੀਨੀਅਰ ਮੈਂਬਰਾਂ ਨੇ ਟੈਲੀਫ਼ੋਨ ਤੇ ਆਪਣੀ ਹਾਜ਼ਰੀ ਲਗਵਾਈ ਅਤੇ ਜਿਸ ਵਿੱਚ ਮੈਂਬਰ ਸਹਿਬਾਨਾ ਨੇ ਹਿੱਸਾ ਲਿਆ ਸੰਸਥਾ ਵੱਲੋਂ (ਮਨੁੱਖਤਾ ਦੀ ਸੇਵਾ ਹੀ ਉੱਤਮ ਧਰਮ ਹੈ) ਤਕਰੀਬਨ ਹਰ ਰੋਜ਼ ਇੰਟਰਨੈਸ਼ਨਲ ਪੱਧਰ ਤੇ ਕੀਤੀਆਂ ਜਾ ਰਹਿਆ ਸੇਵਾਵਾਂ ਅਤੇ ਸੰਸਥਾ ਨੂੰ ਵਧੀਆ ਤਰੀਕਿਆਂ ਨਾਲ ਅੱਗੇ ਲਿਜਾਣ ਵਾਸਤੇ ਵਿਚਾਰ-ਵਿਟਾਦਰੇ ਤੇ ਅਹਿਮ ਫੈਸਲੇ ਕੀਤੇ ਗਏ ।

ਸੰਸਥਾ ਵੱਲੋਂ ਤੁਰਕੀ ਵਿੱਚ ਆਏ ਕੁਦਰਤੀ ਭੁਚਾਲ਼ ਕਰਨ ਬੇ-ਘਰ ਹੋਏ ਲੋਕਾਂ ਦੀ ਮਦਦ ਸਾਰ ਲੈਣ ਵਾਸਤੇ ਬੇਗਮਪੁਰਾ ਏਡ ਇੰਟਰਨੈਸ਼ਨਲ 14.04.2023 ਨੂੰ ਤੁਰਕੀ ਮਿਸ਼ਨ ਤੇ ਜਾਵੇਗੀ । ਇਸ ਟੀਮ ਦੀ ਅਗਵਾਈ ਅਮਰਜੀਤ ਸਿੰਘ ਜੀ ਕੈਲੇ ਅਤੇ ਚਰਨਜੀਤ ਸਿੰਘ ਜੌਹਲ ਕਰਨਗੇ ।ਇਸ ਟੀਮ ਨਾਲ ਫਰਾਂਸ ਵਿੱਚ ਵਸਦੇ ਤੁਰਕੀ ਭਾਈਚਾਰੇ ਦੇ ਸਾਥੀ ਵੀ ਨਾਲ ਜਾਣਗੇ ਜੋ ਉੱਥੇ ਦੇ ਹਾਲਾਤਾਂ ਤੋਂ ਵੀ ਜਾਣੂ ਕਰਵਾਉਣਗੇ ਸਮੇ ਸਮੇ ਸਿਰ ਟੀਮ ਨੂੰ ਬੋਲੀ ਬੋਲਣ ਤੇ ਆਉਣ ਵਾਲੀਆ ਹਰ ਮੁਸ਼ਕਲਾਂ ਨੂੰ ਸਰਲ ਕਰਨ ਵਿੱਚ ਮਦਦ ਕਰਨਗੇ । ਸੰਸਥਾ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਈਦ ਦੇ ਮੌਕੇ ਤੇ F2.F3.F4 ਕਨਟੇਨਰ ਹਾਊਸ ਲੈ ਕੇ ਦਿੱਤੇ ਜਾਣਗੇ

ਜਿਸ ਵਿੱਚ ਘਰ ਦੀ ਹਰ ਇਕ ਵਰਤਣ ਵਾਲੀ ਚੀਜ਼ ਦੀ ਸਹੂਲਤ ਹੋਵੇਗੀ ਅਤੇ ਜਿਹੜੇ ਆਪਣੇ ਬੱਚਿਆਂ ਸਮੇਤ ਰਹਿ ਸਕਣਗੇ । ਸੰਸਥਾ ਵੱਲੋਂ ਆ ਰਹੇ 21.04.2023 ਨੂੰ ਈਦ ਦੇ ਤਿਉਹਾਰ ਨੂੰ ਮੁੱਖ ਰੱਖਕੇ ਤੁਰਕੀ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਤਾਂ ਜੋ ਈਦ ਦੇ ਮੌਕੇ ਤੇ ਪਹੁੰਚ ਕੇ ਬੇ-ਸਹਾਰਾ ਤੇ ਜ਼ਰੂਰਤ ਮੰਦ ਪਰਿਵਾਰਾਂ ਦੀ ਮਦਦ ਕੀਤੀ ਜਾਵੇ । ਪ੍ਰੈੱਸ ਨੂੰ ਇਹ ਜਾਣਕਾਰੀ ਪ੍ਰਧਾਨ ਭਾਈ ਰਾਮ ਲਾਲ ਮੈਂਗੜਾ ਨੇ ਦਿੰਦਿਆਂ ਕਿਹਾ ਕਿ ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਅਤੇ ਹੌਲੈਡ ਦੀ ਟੀਮ ਇਸ ਦੁੱਖ ਦੀ ਘੜੀ ਵਿੱਚ ਤੁਰਕੀ ਭਾਈਚਾਰੇ ਨਾਲ ਮੋਢੇ ਨਾਲ ਮੋਢੇ ਲਾ ਕੇ ਖੜ੍ਹੀ ਹੈ ।

Leave a Reply

Your email address will not be published. Required fields are marked *