ਅੰਬੇਡਕਰ ਜਯੰਤੀ ਤੇ ਦੁਬਈ ਸਤਿਸੰਗ ਦੌਰਾਨ ਬਲਵੀਰ ਸ਼ੇਰਪੁਰੀ ਭਰਨਗੇ ਹਾਜ਼ਰੀ , ਰਾਮਪਾਲ, ਸਤਪਾਲ ਹੰਸ

ਦੁਬਈ,14 ਅਪ੍ਰੈਲ ਰਾਜ ਹਰੀਕੇ ਪੱਤਣ। ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਇਸ ਵਾਰ ਡਾ ਭੀਮ ਰਾਓ ਅੰਬੇਡਕਰ ਜੈਅੰਤੀ ਦੇ ਸਬੰਧ ਵਿੱਚ ਵਿਸ਼ੇਸ਼ ਮਹਾਨ ਸਤਿਸੰਗ ਦੌਰਾਨ( Dulsco hall al quoz ) ਦੁਬਈ ਵਿਖੇ ਹਾਜ਼ਰੀ ਭਰਨਗੇ। ਜਾਣਕਾਰੀ ਅਨੁਸਾਰ ਰਾਮਪਾਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਦੁਬਈ ( ਯੂ, ਏ ,ਈ ) ਅਤੇ ਸੱਤਪਾਲ ਹੰਸ ਪ੍ਰਧਾਨ ਭਗਵਾਨ ਵਾਲਮੀਕਿ ਬ੍ਰਹਮ ਗਿਆਨ ਜਾਗਿ੍ਤੀ ਸੰਸਥਾ ਦੁਬਈ (ਯੂ, ਏ, ਈ ) ਵੱਲੋਂ ਇਸ ਵਾਰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਦੇ ਮਸ਼ਹੂਰ ਸੂਫੀ ਗਾਇਕਾ (ਸ਼ਾਹ ਸਿਸਟਰਜ) ਮਿਸ਼ਨਰੀ ਗਾਇਕਾ (ਬਬਲੀ ਵਿਰਦੀ), ਮਿਸ਼ਨਰੀ ਗਾਇਕ (ਬਲਵਿੰਦਰ ਬਿੱਟੂ) ਅਤੇ ਮਿਸ਼ਨਰੀ ਗਾਇਕ (ਸਰਬਜੀਤ ਸਹੋਤਾ) ਆਦਿ ਹੋਰ ਵੀ ਕਲਾਕਾਰ ਹਾਜ਼ਰੀ ਭਰਨਗੇ। ਬਲਵੀਰ ਸ਼ੇਰਪੁਰੀ ( ਸ਼ਾਨ ਖਾਲਸੇ ਦੀ) ਨਵੇਂ ਟਰੈਕ ਨਾਲ ਪੂਰੀ ਚਰਚਾ ਵਿੱਚ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਲਵੀਰ ਸ਼ੇਰਪੁਰੀ ਦੇ ਦੁਬਈ ਟੂਰ ਤੇ ਅਸੀਂ ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਲਵੀਰ ਸ਼ੇਰਪੁਰੀ ਮਹਾਨ ਸਤਿਸੰਗ ਦੌਰਾਨ ਹਾਜ਼ਰੀ ਭਰਨਗੇ । ਉਨ੍ਹਾਂ ਨੇ ਸਮੂਹ ਕਮੇਟੀ ਮੈਂਬਰ ਗੁਰਦਿਆਲ ਚਾਹਲ, ਦੇਸ਼ਰਾਜ ਨਾਗਰਾ, ਨਿਰਮਲ ਟਰਾਂਸਪੋਰਟ,ਰਾਮ ਲੁਭਾਇਆ, ਦਵਿੰਦਰ ਸਹੋਤਾ, ਬਲਵੀਰ ਥਾਪਰ ਦਾ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਸਮੂਹ ਸੰਗਤਾਂ ਨੂੰ ਹੁੰਮਹੁਮਾ ਕੇ ਪਹੁੰਚਣ ਲਈ ਬੇਨਤੀ ਕੀਤੀ।

Leave a Reply

Your email address will not be published. Required fields are marked *