ਇਟਲੀ ਵਿੱਚ ਸੈਲਾਨੀਆਂ ਜਾਂ ਰੋਸ ਮੁਜ਼ਾਹਰਿਆਂ ਦੇ ਕਾਰਕੁੰਨਾਂ ਵੱਲੋਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਕਰਨ ਤੇ ਹੋਵੇਗਾ ਹੁਣ ਹਜ਼ਾਰਾਂ ਯੂਰੋ ਜੁਰਮਾਨਾ

ਰੋਮ(ਦਲਵੀਰ ਕੈਂਥ)ਦੁਨੀਆਂ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ ਜਿੱਥੇ ਕਿ ਲੋਕ ਮੌਜੂਦਾ ਸਰਕਾਰਾਂ ਦੀਆਂ ਨੀਤੀਆਂ ਦਾ ਵਿਰੋਧ ਆਪਣੇ ਰੋਹ ਮੁਜ਼ਾਹਰਿਆਂ ਨਾਲ ਨਾ ਕਰਦੇ ਹੋਣ ਇਟਲੀ ਵੀ ਅਜਿਹੇ ਲੋਕਾਂ ਨਾਲ ਗਹਿਗੱਚ ਹੈ ਦੂਜਾ ਇਟਲੀ ਸਾਰਾ ਸਾਲ ਸੈਲਾਨੀਆਂ ਦਾ ਮੇਲਾ ਲੱਗਾ ਰਹਿੰਦਾ ਇਹ ਲੋਕ ਕਈ ਵਾਰ ਮੁਜ਼ਾਹਰਿਆਂ ਦੌਰਾਨ ਇਟਲੀ ਸਰਕਾਰ ਦੀਆਂ ਕਈ ਇਤਿਹਾਸਕ ਇਮਾਰਤਾਂ ਜਾਂ ਸਰਕਾਰੀ ਜਾਇਦਾਦ ਨੂੰ ਅਜਿਹਾ ਨੁਕਸਾਨ ਕਰਦੇ ਹਨ ਜਾਂ ਸੈਲਾਨੀ ਕਈ ਵਾਰ ਇਤਿਹਾਸਕ ਸਮਾਰਕਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ ਜਿਹਨਾਂ ਨੂੰ ਠੀਕ ਕਰਨ ਲਈ ਸਰਕਾਰੀ ਖਜ਼ਾਨੇ ਵਿੱਚੋਂ ਹਜ਼ਾਰਾਂ ਯੂਰੋ ਭੁਗਤਾਨ ਸਰਕਾਰ ਨੂੰ ਕਰਨਾ ਪੈਂਦਾ ਹੈ

ਪਰ ਹੁਣ ਅਜਿਹੇ ਸੈਲਾਨੀਆਂ ਤੇ ਰੋਸ ਮੁਜ਼ਾਹਰਿਆਂ ਵਾਲਿਆਂ ਲਈ ਇਟਲੀ ਸਰਕਾਰ ਨੇ ਇੱਕ ਵਿਸੇ਼ਸ ਕਾਨੂੰਨ ਪਾਸ ਕਰ ਦਿੱਤਾ ਹੈ ਜਿਸ ਤਹਿਤ ਜੇਕਰ ਇਟਲੀ ਵਿੱਚ ਕੋਈ ਵੀ ਮੁਜ਼ਾਹਰਾਕਾਰੀ ਜਾਂ ਸੈਲਾਨੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਨੂੰ 10,000 ਯੂਰੋ ਤੋਂ 60,000 ਯੂਰੋ ਤੱਕ ਜੁਰਮਾਨਾ ਹੋ ਸਕਦਾ ਹੈ।ਸਰਕਾਰ ਨੇ ਇਹ ਕਾਨੂੰਨ ਮਿਲਾਨ ਵਿੱਚ ਕੁਝ ਮੁਜ਼ਾਹਰਾਕਾਰੀਆਂ ਵੱਲੋਂ ਇੱਕ ਬੁੱਤ ਉਪੱਰ ਸੁੱਟੇ ਰੰਗ ਨੂੰ ਸਾਫ਼ ਕਰਨ ਲਈ ਹੋਏ ਹਜ਼ਾਰਾਂ ਯੂਰੋ ਦੇ ਭੁਗਤਾਨ ਦੇ ਬਾਅਦ ਪਾਸ ਕੀਤਾ।ਇਹ ਕਾਨੂੰਨ ਇਟਲੀ ਦੇ ਬਾਸਿੰਦਿਆਂ ਦੇ ਨਾਲ ਸੈਲਾਨੀਆਂ ਉਪੱਰ ਵੀ ਲਾਗੂ ਹੋਵੇਗਾ।ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਕੈਬਨਿਟ ਨੇ ਬੀਤੇ ਦਿਨ ਦੇਸ਼ ਵਿੱਚ ਇਤਿਹਾਸਕ ਸਮਾਰਕਾਂ ਜਾਂ ਹੋਰ ਸੱਭਿਆਚਾਰਕ ਸਥਾਨਾਂ ਨੂੰ ਵਿਗਾੜਨ ਵਾਲੇ ਦੋਸ਼ੀਆਂ ਨੂੰ ਭਾਰੀ ਜੁਰਮਾਨਾ ਕਰਨ ਦਾ ਮਤਾ ਪਾਸ ਕੀਤਾ ਹੈ ਤਾਂ ਜੋ ਸਰਕਾਰੀ ਖਜ਼ਾਨੇ ਉਪੱਰ ਪੈ ਰਹੇ ਬੋਝ ਨੂੰ ਰੋਕਿਆ ਜਾ ਸਕੇ।ਦੋਸ਼ੀ ਵਿਅਕਤੀ ਨੂੰ 10,000 ਯੂਰੋ ਤੋਂ 60,000 ਯੂਰੋ ਦੇ ਵਿਚਕਾਰ ਜੁਰਮਾਨੇ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ।ਇਟਲੀ ਸਰਕਾਰ ਨੇ ਇਹ ਸਖ਼ਤ ਕਦਮ ਬੀਤੇ ਦਿਨ ਦੇਸ਼ ਦੀਆਂ ਮਸ਼ਹੂਰ ਇਤਿਹਾਸਕ ਸਮਾਰਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਵਾਤਾਵਰਣ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋਈ ਛੇੜਛਾੜ ਤੋਂ ਬਾਅਦ ਚੁੱਕਿਆ ਹੈ।

ਪ੍ਰਦਰਸ਼ਨਕਾਰੀਆਂ ਬੀਤੇ ਦਿਨ ਰੋਮ ਦੀ ਇਕ ਸਪੈਨਿਸ਼ ਮੂਰਤੀ ਦੇ ਪੈਰਾਂ’ਚ ਬਣੇ ਝਰਨੇ ਦੇ ਪਾਣੀ ਵਿੱਚ ਕਾਲਾ ਤਰਲ ਸੁੱਟ ਦਿੱਤਾ ਇਹ ਰੋਸ ਇਟਲੀ ਸਰਕਾਰ ਵਿਰੁੱਧ ਸੀ ਜਿਹਨਾਂ ਦਾ ਮੁੱਖ ਮੰਤਵ ਵਾਤਾਵਰਣ ਨੂੰ ਬਚਾਉਣ ਲਈ ਜੈਵਿਕ ਇੰਧਨ ਦੀ ਵਰਤੋਂ ਦਾ ਸਮਰਥਨ ਕਰਨਾ ਸੀ।ਇਟਲੀ ਭਰ ਵਿੱਚ ਅਜਿਹੇ ਜਲਵਾਯੂ ਵਿਰੋਧੀ ਕਈ ਪ੍ਰਦਰਸ਼ਨ ਹੋਏ ਜਿਹਨਾਂ ਜਲਵਾਯੂ ਤਬਾਹੀ ਤੇ ਰਾਜਨੀਤਿਕ ਅਤੇ ਜਨਤਕ ਧਿਆਨ ਕੇਂਦਰਿਤ ਕਰਨ ਲਈ ਇਟਲੀ ਵਿੱਚ ਪ੍ਰਸਿੱਧ ਇਤਿਹਾਸਕ ਕਲਾਕ੍ਰਿਤੀਆਂ ਤੇ ਸਮਾਰਕਾਂ ਉਪੱਰ ਪੇਂਟ,ਸੂਪ ਜਾਂ ਕੋਈ ਹੋਰ ਚਿਪਕਣ ਵਾਲਾ ਪਦਾਰਥ ਸੁਟਿਆ ।ਇਟਲੀ ਦੇ ਸੱਭਿਆਚਾਰਕ ਮੰਤਰੀ ਜੇਨਾਰੋ ਸਨਜੁਲੀਆਨੋ ਨੇ ਕਿਹਾ ਕਿ ਉਹਨਾਂ ਦੀ ਸੱਭਿਆਚਰਕ ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਹੋਵੇ ਉਹ ਸਜ਼ਾ ਤੋਂ ਬਚ ਨਹੀਂ ਸਕਦਾ ਉਸ ਨੂੰ ਸਖ਼ਤ ਸਜ਼ਾ ਮਿਲੇਗੀ ਜੋ ਵੀ ਦੋਸ਼ੀ ਨੁਕਸਾਨ ਕਰਨਗੇ ਉਸ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਜੁਰਮਾਨੇ ਦਾ ਭੁਗਤਾਨ ਕਰਨਾ ਹੋਵੇਗਾ।ਜੇਨਾਰੋ ਸਨਜੁਲੀਆਨੋ ਨੇ ਕਿਹਾ ਕਿ ਬੀਤੇ ਦਿਨੀਂ ਵਾਤਾਵਰਣ ਮੁਹਿੰਮਕਾਰਾਂ ਦੁਆਰਾ ਇੱਕ ਪ੍ਰਦਰਸ਼ਨ ਦੌਰਾਨ ਰੋਮ ਵਿਖੇ ਇਤਾਲਵੀ ਸੈਨੇਟ ਦੀ 15ਵੀਂ ਸਦੀ ਦੀ ਮੂਰਤੀ ਪਲਾਸੋ ਮਦਾਮਾ ਦੇ ਚਿਹਰੇ ਉਪੱਰ ਪੇਂਟ ਸੁੱਟ ਦਿੱਤਾ ਜਿਸ ਨੂੰ ਸਾਫ਼ ਕਰਨ ਲਈ 40,000 ਯੂਰੋ ਦਾ ਖਰਚ ਆਇਆ।

ਪਿਛਲੇ ਸਾਲ ਇੱਕ ਅਮਰੀਕੀ ਸੈਲਾਨੀ ਨੇ 18ਵੀਂ ਸਦੀ ਦੀ ਇੱਕ ਪੌੜੀ ਤੋਂ ਹੇਠਾਂ ਇਲੈਕਟ੍ਰਿਕ ਸਾਇਕਲ ਸੁੱਟਣ ਕਾਰਨ ਪੋਡਿਆਂ ਨੂੰ 25,000 ਯੂਰੋ ਦਾ ਨੁਕਸਾਨ ਪਹੁੰਚਾਇਆ।ਇੱਕ ਹੋਰ ਸਾਊਦੀ ਸੈਲਾਨੀ ਨੇ ਆਪਣੀ ਮਾਸੇਰਾਤੀ ਕਾਰ ਨੂੰ 138 ਪੌੜੀਆਂ ਤੋਂ ਹੇਠਾ ਉਤਾਰ ਦਿੱਤਾ ਜਿਸ ਨਾਲ 50,000 ਯੂਰੋ ਦਾ ਨੁਕਸਾਨ ਹੋਇਆ।ਇਸ ਕਾਨੂੰਨ ਵਿੱਚ ਇਹ ਵੀ ਦਰਜ ਕੀਤਾ ਗਿਆ ਕਿ ਜੁਰਮਾਨੇ ਤੋਂ ਇਲਾਵਾ ਦੋਸ਼ੀ ਨੂੰ 6 ਮਹੀਨਿਆਂ ਤੋਂ 3 ਸਾਲ ਤੱਕ ਸਜ਼ਾ ਵੀ ਹੋ ਸਕਦੀ ਹੈ।ਕੈਬਨਿਟ ਦੀ ਮਨਜੂ਼ਰੀ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਗਿਆ ਹੈ ਪਰ ਜੇਕਰ 60 ਦਿਨਾਂ ਦੇ ਅੰਦਰ ਸੰਸਦ ਦੁਆਰਾ ਇਸ ਨੂੰ ਅਪਣਾਇਆ ਨਹੀਂ ਜਾਂਦਾ ਤਾਂ ਇਸ ਦੀ ਮਿਆਦ ਖਤਮ ਹੋ ਜਾਵੇਗੀ।ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਸੱਜੇ-ਪੱਖੀ ਸਰਕਾਰ ਕੋਲ ਬਹੁਮਤ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਸ ਕਾਨੂੰਨ ਨੂੰ ਜ਼ਰੂਰ ਪਾਸ ਕਰੇਗੀ।

ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਇਟਲੀ ਸਮੇਤ ਕਈ ਹੋਰ ਯੂਰਪੀਅਨ ਦੇਸ਼ ਵੀ ਜਿਹੜੇ ਕਿ ਸੈਲਾਨੀਆਂ ਸਮੇਤ ਪ੍ਰਦਰਸ਼ਨਕਾਰੀਆਂ ਨੂੰ ਬੁਰਾ ਵਿਵਹਾਰ ਕਰਨ ਤੋਂ ਰੋਕਣ ਲਈ ਸੰਜੀਦਾ ਹਨ।ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਇਸ ਸਾਲ ਅਜਿਹੇ ਵਿਸੇ਼ਸ ਕਾਨੂੰਨ ਪਾਸ ਕਰਨ ਜਾ ਰਹੀ ਹੈ।

Leave a Reply

Your email address will not be published. Required fields are marked *