ਬੱਸ ਖੱਡ ਵਿਚ ਡਿੱਗੀ-13 ਮੌਤਾਂ

ਮੁੰਬਈ, 15 ਅਪ੍ਰੈਲ (ਏਜੰਸੀ)-ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ‘ਚ ਪੁਰਾਣੀ ਮੁੰਬਈ-ਪੁਣੇ ਹਾਈਵੇਅ ‘ਤੇ ਇਕ ਬੱਸ ਦੇ ਖੱਡ ‘ਚ ਡਿੱਗ ਜਾਣ ਕਾਰਨ 13 ਲੋਕ ਮਾਰੇ ਗਏ ਅਤੇ 29 ਹੋਰ ਜ਼ਖਮੀ ਹੋ ਗਏ | ਇਸ ਬੱਸ ‘ਚ ਮੁੰਬਈ ਦੇ ਗੋਰੇਗਾਓਾ ਤੋਂ ਇਕ ਰਵਾਇਤੀ ਸੰਗੀਤ ਮੰਡਲੀ ਦੇ 42 ਨੌਜਵਾਨ ਮਰਦ ਤੇ ਔਰਤ ਮੈਂਬਰ ਸਵਾਰ ਸਨ ਤੇ ਇਹ ਪੁਣੇ ‘ਚ ਪਿੰਪਰੀ ਛਿੰਚਵਾੜ ਇਲਾਕੇ ‘ਚ ਇਕ ਪ੍ਰੋਗਰਾਮ ਤੋਂ ਬਾਅਦ ਵਾਪਸ ਗੋਰੇਗਾਓਾ ਪਰਤ ਰਹੇ ਸਨ |

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ 4.50 ਵਜੇ ਦੇ ਕਰੀਬ ਹਾਈਵੇਅ ‘ਤੇ ਘਾਟ ‘ਚ ਸਥਿਤ ਸ਼ਿਗਰੋਬਾ ਮੰਦਰ ਨੇੜੇ ਇਹ ਹਾਦਸਾ ਵਾਪਰਿਆ | ਮਿ੍ਤਕਾਂ ‘ਚ 6 ਸਾਲਾ ਲੜਕਾ ਤੇ 15 ਸਾਲਾ ਲੜਕੀ ਸਮੇਤ 5 ਨਾਬਾਲਗ ਸ਼ਾਮਿਲ ਹਨ, ਜਦੋਂ ਕਿ ਜ਼ਖਮੀਆਂ ‘ਚ ਵੀ 6 ਨਾਬਾਲਗ ਸ਼ਾਮਿਲ ਹਨ | ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਮਿ੍ਤਕਾਂ ਦੇ ਵਾਰਿਸਾਂ ਲਈ 5-5 ਲੱਖ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ |

ਮੁੱਖ ਮੰਤਰੀ ਨੇ ਨਵੀਂ ਮੁੰਬਈ ਦੇ ਹਸਪਤਾਲ ‘ਚ ਜ਼ਖਮੀਆਂ ਦਾ ਹਾਲ ਜਾਣਨ ਤੋਂ ਬਾਅਦ ਹਾਦਸੇ ਵਾਲੀ ਥਾਂ ਦਾ ਦੌਰਾ ਵੀ ਕੀਤਾ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਇਸ ਬਾਰੇ ਮੁੱਖ ਮੰਤਰੀ ਸ਼ਿੰਦੇ ਤੇ ਉਪ ਮੁੱਖ ਮੰਤਰੀ ਦਵੇਂਦਰ ਫੜਨਵੀਸ ਨਾਲ ਗੱਲਬਾਤ ਕੀਤੀ |

Leave a Reply

Your email address will not be published. Required fields are marked *