ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਵਿਸਾਖੀ ਨੂੰ ਸਮਰਪਿਤ ਕਰਵਾਇਆ ਕਵੀ ਦਰਬਾਰ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਬੀਤੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਆਨਲਾਈਨ ਜੂਮ ਦੇ ਮਾਧਿਅਮ ਰਾਂਹੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਦੀ ਪ੍ਰਧਾਨਗੀ ਵਿੱਚ ਹੋਏ ਇਸ ਕਵੀ ਦਰਬਾਰ ਨੂੰ ਪੰਜਾਬੀ ਮੰਚ ਯੂ ਐੱਸ ਏ ਵਲੋਂ ਜੂਮ ਅਤੇ ਯੂ ਟਿਊਬ ਰਾਂਹੀ ਦੇਸ਼ਾਂ ਵਿਦੇਸ਼ਾਂ ਚ ਵਸਦੇ ਸਰੋਤਿਆਂ ਨਾਲ ਸਾਂਝ ਪਾਈ। ਮੰਚ ਸੰਚਾਲਕ ਦਲਜਿੰਦਰ ਰਹਿਲ ਦੇ ਸੱਦੇ ਤੇ ਇਸ ਕਵੀ ਦਰਬਾਰ ਦੀ ਸ਼ੁਰੂਆਤ ਗੀਤਕਾਰ ਰਾਣਾ ਅਠੌਲਾ ਨੇ ਆਪਣੀ ਖੂਬਸੂਰਤ ਰਚਨਾ ਨਾਲ ਕੀਤੀ।

ਇਸ ਤੋਂ ਬਾਅਦ ਸਭਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਮੱਲੀ, ਪ੍ਰੇਮਪਾਲ ਸਿੰਘ, ਯਾਦਵਿੰਦਰ ਸਿੰਘ ਬਾਗੀ, ਨਿਰਵੈਲ ਸਿੰਘ ਢਿੱਲੋਂ ਤਾਜਪੁਰੀ, ਜਸਵਿੰਦਰ ਕੌਰ ਮਿੰਟੂ, ਸਿੱਕੀ ਝੱਜੀ ਪਿੰਡ ਵਾਲਾ, ਅਤੇ ਅਮਰੀਕ ਸਿੰਘ ਕੰਗ ਯੂ ਐੱਸ ਏ ਨੇ ਵਿਸਾਖੀ ਨਾਲ ਸਬੰਧਿਤ ਰਚਨਾਵਾਂ ਪੜੀਆਂ। ਇਸ ਦੇ ਨਾਲ ਰਾਜੂ ਹਠੂਰੀਆ ਨੇ ਵਿਸਾਖੀ ਦੀ ਸਭ ਨਾਲ ਵਧਾਈ ਸਾਂਝੀ ਕਰਦਿਆਂ ਰੁੱਤਾਂ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਪ੍ਰੋਫੈਸਰ ਜਸਪਾਲ ਸਿੰਘ ਨੇ ਵੀ ਸਭਾ ਵਲੋਂ ਕਰਵਾਏ ਗਏ ਇਸ ਕਵੀ ਦਰਬਾਰ ਵਿੱਚ ਵਿਸ਼ੇਸ਼ ਤੌਰ ਤੇ ਹਿੱਸਾ ਲਿਆ।

ਮੰਚ ਸੰਚਾਲਕ ਦਲਜਿੰਦਰ ਰਹਿਲ ਦੀ ਸੰਚਾਲਨਾ ਚ ਨੇਪਰੇ ਚੜ੍ਹੇ ਇਸ ਕਵੀ ਦਰਬਾਰ ਵਿੱਚ ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਨੇ ਪ੍ਰੋਗਰਾਮ ਦੇ ਅੰਤ ਵਿੱਚ ਸਭ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕੀ ਭਵਿੱਖ ਵਿੱਚ ਵੀ ਸਾਹਿਤ ਸੁਰ ਸੰਗਮ ਇਟਲੀ ਵਲੋਂ ਇਸ ਤਰਾਂ ਦੇ ਪ੍ਰੋਗਰਾਮ ਕਰਵਾਏ ਜਾਣਗੇ।

Leave a Reply

Your email address will not be published. Required fields are marked *