ਇਟਲੀ ਦੇ ਗੁਨਜਾਗਾ (ਮਾਨਤੋਵਾ) ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 25 ਅਪ੍ਰੈਲ ਨੂੰ ਹੋਵੇਗਾ ਸਲਾਨਾ ਕੀਰਤਨ ਦਰਬਾਰ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਜਿਵੇਂ ਹੀ ਅਪ੍ਰੈਲ ਮਹੀਨਾ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਹੀ ਇਟਲੀ ਵਿੱਚ ਸਥਿਤ ਗੁਰਦੁਆਰਿਆਂ ਵਿੱਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਆਏ ਹਫਤੇ ਨਗਰ ਕੀਰਤਨ ਤੇ ਧਾਰਮਿਕ ਗੁਰਮਤਿ ਸਮਾਗਮ ਹੁੰਦੇ ਆ ਰਹੇ ਹਨ। ਇਸ ਲੜੀ ਤਹਿਤ ਹੀ ਉੱਤਰੀ ਇਟਲੀ ਦੇ ਸੂਬਾ ਲੰਬਾਰਦੀਆ ਦੇ ਜ਼ਿਲ੍ਹਾ ਮਾਨਤੋਵਾ ਦੇ ਸ਼ਹਿਰ ਗੁਨਜਾਗਾ ਦੇ ਭਾਰਤੀ ਨਗਰ ਨਿਵਾਸੀਆਂ ਅਤੇ ਇਟਲੀ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਹਰ ਸਾਲ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਦਰਬਾਰ ਪਿਛਲੇ ਲੰਮੇ ਸਮੇਂ ਤੋਂ ਕਰਵਾਇਆ ਜਾਦਾ ਹੈ। ਅਤੇ ਇਸ ਵਾਰ ਵੀ 25 ਅਪ੍ਰੈਲ 2023 ਦਿਨ ਮੰਗਲਵਾਰ ਨੂੰ ਇਹ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਪ੍ਰੰਬਧਕਾਂ ਵਲੋਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਨਜਾਗਾ ਇਲਾਕੇ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਹਰ ਸਾਲ ਇਹ ਧਾਰਮਿਕ ਸਮਾਗਮ ਉਲੀਕਿਆ ਜਾਂਦਾ ਹੈ। ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਕੀਰਤਨ ਦਰਬਾਰ ਸਜਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਇਸ ਵਾਰ ਇਸ ਧਾਰਮਿਕ ਸਮਾਗਮ ਦੀ ਆਰੰਭਤਾ ਸਵੇਰੇ 8:30 ਹੋਵੇਗੀ ਅਤੇ 10:30 ਵਜੇ ਅਰਦਾਸ ਕੀਤੀ ਜਾਵੇਗੀ ਤੇ ਉਪਰੰਤ ਠੀਕ 11:00ਵਜੇ ਢਾਡੀ ਦਰਬਾਰ ਸਜਾਇਆ ਜਾਵੇਗਾ। ਜਿਸ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਸੁਖਵੀਰ ਸਿੰਘ ਭੌਰ ਦੇ ਜਥੇ ਵਲੋਂ ਢਾਡੀ ਵਾਰਾਂ ਰਾਹੀਂ ਖ਼ਾਲਸਾ ਪੰਥ ਦੇ ਇਤਿਹਾਸ ਵਾਰੇ ਸੰਗਤਾਂ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਭਾਈ ਅਰਵਿੰਦਰ ਸਿੰਘ ਅਤੇ ਭਾਈ ਪਰਮਜੀਤ ਸਿੰਘ ਵਲੋਂ ਦਸਤਾਰਾ ਸਜਾਉਣ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਪ੍ਰੰਬਧਕਾਂ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਧਾਰਮਿਕ ਸਮਾਗਮ ਨੂੰ ਸ਼ਮੂਲੀਅਤ ਕਰਨ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ

Leave a Reply

Your email address will not be published. Required fields are marked *