ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਅਤੇ ਡਾਇਰੈਕਟਰ ਕੁਲਦੀਪ ਸਿੰਘ ਦੁਬਈ ਟੂਰ ਤੇ ਕੱਲ ਹੋਣਗੇ ਰਵਾਨਾ

ਦੁਬਈ, 20 ਅਪ੍ਰੈਲ ਰਾਜ ਹਰੀਕੇ ਪੱਤਣ। ਡਾ ਭੀਮ ਰਾਓ ਅੰਬੇਦਕਰ ਜੀ ਦੇ 132 ਵੇਂ ਜਨਮਦਿਨ ਤੇ 22 ਅਪ੍ਰੈਲ ਦਿਨ ਸ਼ਨੀਵਾਰ ਨੂੰ 9 ਤੋਂ 2 ਤੱਕ ਮਹਾਨ ਸਤਿਸੰਗ ਦੌਰਾਨ ( ਡੁਲਸਕੋ ਹਾਲ ਅਲਕੌਜ ਵਿਖੇ ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਹਾਜ਼ਰੀ ਭਰਨਗੇ। ਜਾਣਕਾਰੀ ਅਨੁਸਾਰ ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘਿਆਂ ਨੇ ਦੱਸਿਆ ਕਿ ਸ਼ੇਰ ਪੁਰੀ ਨਾਲ ਵਿਸ਼ੇਸ਼ ਤੌਰ ਤੇ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੀ ਇਸ ਟੂਰ ਤੇ ਮਹਾਨ ਸਤਿਸੰਗ ਦੌਰਾਨ ਹਾਜ਼ਰੀ ਭਰਨਗੇ।

ਗੀਤਕਾਰ ਸ਼ਿੰਦਾ ਕਾਲਾ ਸੰਘਿਆਂ ਨੇ ਕਿਹਾ ਕਿ ਇਹ ਜੋੜੀ ਪਵਿੱਤਰ ਕਾਲੀ ਵੇਈਂ,ਪੱਗ, ਨਸ਼ਿਆਂ ਦਾ ਕਹਿਰ,ਬਚਾ ਲੳ ਵਾਤਾਵਰਨ,ੳਜੜ ਰਿਹਾ ਪੰਜਾਬ ਅਤੇ ਸ਼ਾਨ ਖਾਲਸੇ ਦੀ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਗੀਤ ਨਾਲ ਚਰਚਾ ਵਿਚ ਹੈ। ਉਨ੍ਹਾਂ ਰਾਮਪਾਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਦੁਬਈ ( ਯੂ, ਏ ,ਈ ) ਅਤੇ ਸੱਤਪਾਲ ਹੰਸ ਪ੍ਰਧਾਨ ਭਗਵਾਨ ਵਾਲਮੀਕਿ ਬ੍ਰਹਮ ਗਿਆਨ ਜਾਗਿ੍ਤੀ ਸੰਸਥਾ ਦੁਬਈ (ਯੂ, ਏ, ਈ ) ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਉਣ ਲਈ ਮੁਬਾਰਕਬਾਦ ਵੀ ਦਿੱਤੀ।

ਇਸ ਮਹਾਨ ਸਤਿਸੰਗ ਵਿਚ ਪੰਜਾਬ ਦੇ ਮਸ਼ਹੂਰ ਸੂਫੀ ਗਾਇਕਾ (ਸ਼ਾਹ ਸਿਸਟਰਜ) ਮਿਸ਼ਨਰੀ ਗਾਇਕਾ (ਬਬਲੀ ਵਿਰਦੀ), ਮਿਸ਼ਨਰੀ ਗਾਇਕ (ਬਲਵਿੰਦਰ ਬਿੱਟੂ) ਅਤੇ ਮਿਸ਼ਨਰੀ ਗਾਇਕ (ਸਰਬਜੀਤ ਸਹੋਤਾ) ਜੱਗੀ ਗਿੱਲ, ਲੱਕੀ ਗਿੱਲ ਅਤੇ ਸੁਰਜੀਤ ਤੇਜ਼ੀ ਆਦਿ ਹੋਰ ਵੀ ਕਲਾਕਾਰ ਹਾਜ਼ਰੀ ਭਰਨਗੇ।

Leave a Reply

Your email address will not be published. Required fields are marked *