ਇਟਲੀ ਵਿੱਚ ਬੱਸ ਦਾ ਡਰਾਇਵਰ ਬਣ ਮਾਪਿਆਂ ਸਮੇਤ ਭਾਰਤੀਆਂ ਦੀ ਬੱਲੇ-ਬੱਲੇ ਕਰਵਾਉਣ ਵਾਲਾ ਪੰਜਾਬੀ ਗੱਭਰੂ ਗੁਰਦਿਆਲ ਬਸਰਾ

ਰੋਮ(ਦਲਵੀਰ ਕੈਂਥ)ਇਸ ਗੱਲ ਨੂੰ ਫਿਰ ਇੱਕ ਵਾਰ ਪ੍ਰਮਾਣਿਤ ਕਰ ਦਿੱਤਾ ਹੈ ਸ਼ਹੀਦ ਭਗਤ ਸਿੰਘ ਨਗਰ ਜਿ਼ਲ੍ਹੇ ਦੇ ਪਿੰਡ ਖੋਥੜਾ ਦੇ ਜੰਮਪਲ ਗੁਰਦਿਆਲ ਬਸਰਾ (28)ਨੇ ਕਿ ਜੇਕਰ ਤੁਹਾਡੇ ਹੌਸਲੇ ਬੁਲੰਦ ਤੇ ਇਰਾਦੇ ਨੇਕ ਹਨ ਤਾਂ ਕਾਮਯਾਬੀ ਨਸੀਬ ਹੀ ਨਹੀਂ ਸਗੋਂ ਤੁਹਾਡੀ ਜਿੰਦਗੀ ਵਿੱਚ ਭੰਗੜੇ ਪਾਉਂਦੀ ਆਉਂਦੀ ਹੈ।ਗੁਰਦਿਆਲ ਬਸਰਾ ਜਿਸ ਨੇ ਸੰਨ 2012 ਵਿੱਚ ਪਿਤਾ ਸੋਢੀ ਬਸਰਾ ਤੇ ਮਾਤਾ ਕਸ਼ਮੀਰੋ ਬਸਰਾ ਦੀ ਬਦੌਲਤ ਇਟਲੀ ਦੀ ਧਰਤੀ ਉਪੱਰ ਪੈਰ ਧਰਦਿਆਂ ਹੀ ਇਹ ਤੈਅ ਕਰ ਲਿਆ ਸੀ ਕਿ ਜਿੰਦਗੀ ਵਿੱਚ ਕੁਝ ਵੱਖਰਾ ਕਰਨਾ ਹੈ ਜਿਸ ਬਾਬਤ ਮਿਹਨਤ ਚਾਹੇ ਜਿੰਨੀ ਮਰਜ਼ੀ ਕਰਨੀ ਪਵੇ ਪਰ ਦਿੱਖ ਕੁਝ ਵੱਖਰੀ ਹੋਵੇ।ਗੁਰਦਿਆਲ ਬਸਰਾ ਦੀ ਇਸ ਸੋਚ ਨੇ ਉਸ ਨੂੰ ਅੱਜ ਇਟਲੀ ਵਿੱਚ ਸਰਕਾਰੀ ਬਸ ਦਾ ਡਰਾਇਵਰ ਬਣਾ ਦਿੱਤਾ ਹੈ ਇਸ ਮੁਕਾਮ ਉਪੱਰ ਪਹੁੰਚਾਉਣ ਵਿੱਚ ਗੁਰਦਿਆਲ ਬਸਰਾ ਦੇ ਮਾਪਿਆ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਨੂੰ ਉਹ ਪਲ-ਪਲ ਸਜਦਾ ਕਰਦਾ ਹੈ।

“ਇਟਾਲੀਅਨ ਪੰਜਾਬੀ ਪ੍ਰੈੱਸ ਕੱਲਬ”ਨਾਲ ਦਿਲ ਦੀ ਸਾਂਝ ਪਾਉਂਦਿਆਂ ਗੁਰਦਿਆਲ ਬਸਰਾ ਨੇ ਕਿਹਾ ਕਿ ਇਟਲੀ ਵਿੱਚ ਪਹਿਲਾਂ ਪਹਿਲ ਉਸ ਨੇ ਪੜ੍ਹਾਈ ਪੂਰੀ ਕਰਦਿਆਂ ਫੈਕਟਰੀ ਵਿੱਚ ਮਿਹਨਤ ਮੁਸ਼ੱਕਤ ਕੀਤੀ ਪਰ ਦਿਲ ਦਾ ਸੁਪਨਾ ਸਦਾ ਜਿੰਦਗੀ ਦੀ ਗੱਡੀ ਦੇ ਸਟੇਰਿੰਗ ਵਾਂਗਰ ਇਟਲੀ ਵਿੱਚ ਬੱਸ ਦਾ ਸਟੇਰਿੰਗ ਫੜ੍ਹਨ ਦਾ ਰਿਹਾ ਜਿਸ ਨੂੰ ਸੱਚ ਸਾਬਤ ਕਰਨ ਲਈ ਉਸ ਨੇ ਦਿਨ-ਰਾਤ ਪੜ੍ਹਾਈ ਕੀਤੀ ਤੇ ਆਖਿ਼ਰ ਮਾਪਿਆਂ ਤੇ ਵਾਹਿਗੁਰੂ ਦੇ ਆਸ਼ੀਰਵਾਦ ਨਾਲ ਉਸ ਨੇ ਬੱਸ ਚਲਾਉਣ ਦਾ ਲਾਇਸੰਸ ਹਾਸਿਲ ਕਰ ਹੀ ਲਿਆ।ਅੱਜ-ਕਲ੍ਹ ਗੁਰਦਿਆਲ ਬਸਰਾ ਜਿਹੜਾ ਕਿ ਇਟਲੀ ਦੇ ਸੂਬਾ ਲੰਬਾਰਦੀਆ ਦੇ ਜਿ਼ਲ੍ਹਾ ਬੈਰਗਾਮੋ ਵਿਖੇ ਪਰਿਵਾਰ ਸਮੇਤ ਰਹਿੰਦਾ ਹੈ ਤੇ ਬੱਸ ਦੀ ਸੇਵਾ ਵੀ ਇਸ ਜਿ਼ਲ੍ਹੇ ਵਿੱਚ ਕਰਦਾ ਹੈ ।ਗੁਰਦਿਆਲ ਬਸਰਾ ਦਾ ਇਹ ਮੁਕਾਮ ਜਿੱਥੇ ਮਾਪਿਆਂ ਲਈ ਮਾਣ ਦਾ ਸਵੱਬ ਬਣ ਗਿਆ ਹੈ ਉੱਥੇ ਉਹ ਸਾਰੇ ਭਾਰਤੀ ਭਾਈਚਾਰੇ ਦੀ ਇਟਾਲੀਅਨ ਤੇ ਹੋਰ ਕਮਿਊਨਿਟੀ ਵਿੱਚ ਬੱਲੇ -ਬੱਲੇ ਵੀ ਕਰਵਾ ਰਿਹਾ ਹੈ।

ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਇਟਲੀ ‘ਚ ਵਿਦੇਸ਼ੀਆਂ ਲਈ ਇਟਾਲੀਅਨ ਭਾਸ਼ਾ ਔਖੀ ਹੋਣ ਕਾਰਨ ਬਹੁਤ ਸਾਰੇ ਅਜਿਹੇ ਭਾਰਤੀ ਵੀ ਹਨ ਜਿਹੜੇ ਕਿ ਬੋਲੀ ਨਾ ਆਉਣ ਕਾਰਨ ਬਹੁਤ ਸਾਰੇ ਕਾਮਯਾਬੀ ਦੇ ਮੁਕਾਮ ਹਾਸਿਲ ਕਰਨ ਤੋਂ ਵਾਂਝੈ ਰਹਿ ਜਾਂਦੇ ਹਨ ਜਿਹਨਾਂ ਵਿੱਚ ਡਰਾਈਵਿੰਗ ਲਾਇਸੰਸ ਵੀ ਇੱਕ ਹੈ ਜਿਸ ਨੂੰ ਹਾਸਿਲ ਕਰਨ ਲਈ ਵਿਸੇ਼ਸ ਕੋਚਿੰਗ ਸੈਂਟਰ ਵੀ ਭਾਰਤੀਆਂ ਦੀ ਲਾਇਸੰਸ ਕਰਨ ਵਿੱਚ ਮਦਦ ਕਰ ਰਹੇ ਹਨ ਜਿਹੜੇ ਕਿ ਮਸਾਂ ਕਾਰ ਦਾ ਹੀ ਲਾਇਸੰਸ ਕਰ ਪਾਉਂਦੇ ਹਨ ਅਜਿਹੇ ਵਿੱਚ ਇਟਲੀ ਵਿੱਚ ਕੋਈ ਪੰਜਾਬੀ ਗੱਭਰੂ ਬੱਸ ਦਾ ਡਰਾਇਵਰ ਬਣ ਇਟਲੀ ਦੇ ਸਰਕਾਰੀ ਤਾਣੇ ਵਿੱਚ ਬੁਣਤਾਂ ਬੁਣਦਾ ਨਜ਼ਰੀ ਆਉਂਦਾ ਹੈ ਤਾਂ ਭਾਈਚਾਰਾ ਤਾਂ ਉਂਝ ਹੀ ਬਾਗੋ ਬਾਗ ਹੋ ਜਾਂਦਾ ਹੈ।ਗੁਰਦਿਆਲ ਬਸਰਾ ਦਾ ਇਟਲੀ ਵਿੱਚ ਰਹਿਣ ਬਸੇਰਾ ਕਰਦੀ ਭਾਰਤੀ ਨੌਜਵਾਨ ਪੀੜ੍ਹੀ ਨੂੰ ਇਹ ਵਿਸੇ਼ਸ ਮਸ਼ਵਰਾ ਹੈਕਿ ਸਾਨੂੰ ਸਭ ਨੂੰ ਇਟਲੀ ਵਿੱਚ ਇਟਾਲੀਅਨ ਭਾਸ਼ਾ ਦਾ ਢੁਕਵਾਂ ਗਿਆਨ ਲੈ ਸਰਕਾਰੀ ਕੰਮਾਂ-ਕਾਰਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਜਿਹੇ ਕਦਮ ਇਟਲੀ ਦੇ ਭਾਰਤੀਆਂ ਦਾ ਭੱਵਿਖ ਸੁਖਦ ਅਤੇ ਉਜਲਵ ਬਣਾਉਂਦੇ ਹਨ।

One comment

  1. 🙏Bought vadiya good job , Bergamo apna brother Harpreet singh gill distt Ludhiana 2004 tu 2018 tak Bergamo city vich bus drive kar chukya, Baki basra bro nu congratulations 🎊 good luck

Leave a Reply

Your email address will not be published. Required fields are marked *