ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਦੁਬਈ ਵਿੱਚ ਸਨਮਾਨ

ਦੁਬਈ, 22 ਅਪ੍ਰੈਲ ਰਾਜ ਹਰੀਕੇ ਪੱਤਣ। ਡਾ ਭੀਮ ਰਾਓ ਅੰਬੇਦਕਰ ਜੀ ਦੇ 132 ਵੇਂ ਜਨਮਦਿਨ ਤੇ 22 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਹਾਨ ਸਤਿਸੰਗ ਦੌਰਾਨ ( ਡੁਲਸਕੋ ਹਾਲ ਅਲਕੌਜ ਵਿਖੇ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਾਤਾਵਰਨ ਗੀਤ ਨਾਲ ਕੀਤੀ। ਸੂਤਰਾਂ ਅਨੁਸਾਰ ਭਗਵਾਨ ਵਾਲਮੀਕਿ ਬ੍ਰਹਮ ਗਿਆਨ ਸੰਸਥਾ ਅਤੇ ਸਤਿਗੁਰੂ ਰਵਿਦਾਸ ਸਭਾ ਵੱਲੋਂ ਇਹ ਮਹਾਨ ਸਤਿਸੰਗ ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਦੇ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ, ਵਿਰਦੀ ਬਬਲੀ, ਮਿਸਟਰ ਪਾਲ , ਸਰਬਜੀਤ ਸਹੋਤਾ, ਸ਼ਾਹ ਸਿਸਟਰਜ ਅਤੇ ਹੋਰ ਵੀ ਕਈ ਕਲਾਕਾਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ਆਏ ਪਤਵੰਤੇ ਸੱਜਣਾਂ ਦਾ ਸਨਮਾਨ ਅਤੇ ਧੰਨਵਾਦ ਵੀ ਪ੍ਰਧਾਨ ਰਾਮਪਾਲ ਅਤੇ ਪ੍ਰਧਾਨ ਸੱਤਪਾਲ ਹੰਸ ਵੱਲੋਂ ਕੀਤਾ ਗਿਆ। ਬਲਵੀਰ ਸ਼ੇਰਪੁਰੀ ਨਾਲ ਵਿਸ਼ੇਸ਼ ਤੌਰ ਤੇ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ , ਸੁਖਦੇਵ ਸ਼ਰਮਾ ਟਰਾਂਸਪੋਰਟ ਅਜਮਾਨ, ਅਤੇ ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘਿਆਂ ਦਾ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਚਾਹ ਪਕੌੜੇ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਗੁਰਦਿਆਲ ਚਾਹਲ, ਦੇਸ਼ਰਾਜ ਨਾਗਰਾ, ਨਿਰਮਲ ਜੀ ਟਰਾਂਸਪੋਰਟ ,ਰਾਮ ਲੁਭਾਇਆ, ਦਵਿੰਦਰ ਸਹੋਤਾ, ਦਲਜੀਤ ਸਹੋਤਾ, ਬਲਵੀਰ ਥਾਪਰ, ਸੁਖਦੇਵ ਹੰਸ, ਰਣਜੀਤ ਨਾਹਰ, ਸੰਤੋਖ ਮੱਟੂ, ਕੁਲਦੀਪ ਲੱਧੜ,ਡਾ ਸੋਨੂ ਅਤੇ ਹੋਰ ਵੀ ਬਹੁਤ ਲੋਕ ਮੌਜੂਦ ਸਨ।

Leave a Reply

Your email address will not be published. Required fields are marked *