ਸਤਿਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਤੇ ਲੋਕ ਗਾਇਕ ਬਲਵੀਰ ਸ਼ੇਰਪੁਰੀ ਅਜਮਾਨ ਵਿਖੇ ਸਨਮਾਨ, ਰੂਪ ਸਿੱਧੂ

ਦੁਬਈ, 24 ਅਪ੍ਰੈਲ ਰਾਜ ਹਰੀਕੇ ਪੱਤਣ। ਧੰਨ ਧੰਨ ਸ਼੍ਰੀ ਸਤਿਗੁਰ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 23 ਅਪ੍ਰੈਲ ਦਿਨ ਐਤਵਾਰ ਨੂੰ ਮਹਾਨ ਸਤਿਸੰਗ ਇੰਡੀਆ ਐਸੋਸੀਏਸ਼ਨ ਅਜਮਾਨ ਵਿਖੇ ਕਰਵਾਇਆ ਗਿਆ।ਜਿਸ ਵਿਚ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ, ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ, ਵਿਰਦੀ ਬਬਲੀ, ਮਿਸਟਰ ਪਾਲ , ਸਰਬਜੀਤ ਸਹੋਤਾ, ਸ਼ਾਹ ਸਿਸਟਰਜ ਅਤੇ ਹੋਰ ਵੀ ਕਈ ਕਲਾਕਾਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ਆਏ ਕਲਾਕਾਰਾਂ ,ਪਤਵੰਤੇ ਸੱਜਣਾਂ ਦਾ ਸਨਮਾਨ ਅਤੇ ਧੰਨਵਾਦ ਪ੍ਰਧਾਨ ਰੂਪ ਸਿੱਧੂ ਅਤੇ ਪ੍ਰਬੰਧਕਾਂ ਵੱਲੋਂ ਪ੍ਰਧਾਨ ਰਾਮਪਾਲ ਸਤਿਗੁਰੂ ਰਵਿਦਾਸ ਸਭਾ ਅਲਕੌਜ (ਯੂ ਏ ਈ) ਅਤੇ ਪ੍ਰਧਾਨ ਸੱਤਪਾਲ ਹੰਸ ਭਗਵਾਨ ਵਾਲਮੀਕਿ ਬ੍ਰਹਮ ਗਿਆਨ ਜਾਗਿ੍ਤੀ ਸੰਸਥਾ ( ਯੂ ਏ ਈ ) ਤੇ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ , ਸੁਖਦੇਵ ਸ਼ਰਮਾ ਟਰਾਂਸਪੋਰਟ ਅਜਮਾਨ, ਅਤੇ ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘਿਆਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਚਾਹ ਪਕੌੜੇ ਅਤੇ ਲੰਗਰ ਅਤੁੱਟ ਵਰਤਾਇਆ ਗਿਆ।

Leave a Reply

Your email address will not be published. Required fields are marked *