ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ ਮਜੋਰੇ ਵਿਚੈਂਸਾ ਵਿਖੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਦਾ 132ਵਾਂ ਜਨਮ ਦਿਨ ਮਨਾਇਆ

ਰੋਮ (ਕੈਂਥ)ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ ਮਜੋਰੇ ਵਿਖੇ ਵਿਚੈਂਸਾ ਅਤੇ ਵਿਰੋਨਾ ਦੀ ਸਮੂਹ ਸੰਗਤ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ 132 ਵਾਂ ਜਨਮ ਦਿਨ ਬਹੁਤ ਹੀ ਉਤਸ਼ਾਹ ਪੂਰਵਕ ਮਨਾਇਆ ਗਿਆ ਜਿਸ ਵਿੱਚ ਗੁਰੂਘਰ ਦੀ ਕਮੇਟੀ ਦੇ ਉਪਰਾਲੇ ਸਦਕਾ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਸਜੇ ਦੀਵਾਨਾਂ ਤੋ ਬੀਬੀ ਭੁਪਿੰਦਰ ਕੌਰ ਦੇ ਕੀਰਤਨੀ ਜੱਥੇ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਹੋਰ ਅਨੇਕਾਂ ਬੁਲਾਰਿਆਂ ਨੇ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਸ਼੍ਰੀ 108 ਸੰਤ ਗੁਰਦੀਪ ਗਿਰੀ ਪਠਾਨਕੋਟ ਵਾਲਿਆਂ ਨੇ ਆਪਣੇ ਪ੍ਰਵਚਨਾਂ ਦੇ ਨਾਲ ਬਾਬਾ ਸਾਹਿਬ ਜੀ ਦੀ ਜੀਵਨੀ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਦੇ ਨਾਲ ਜੋੜਿਆ।ਪ੍ਰੋਗਰਾਮ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਹਾਜ਼ਰੀ ਭਰੀ ਜਿਹਨਾਂ ਲਈ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।ਇਸ ਜਨਮ ਦਿਵਸ ਸਮਾਰੋਹ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ ਮਜੋਰੇ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਭ ਨੂੰ ਬਾਬਾ ਸਾਹਿਬ ਦੇ ਮਿਸ਼ਨ ਪ੍ਰਤੀ ਸੰਜੀਦਾ ਹੋ ਸਮਾਜ ਲਈ ਕਾਰਜ ਕਰਨ ਦਾ ਹੋਕਾ ਦਿੱਤਾ।

Leave a Reply

Your email address will not be published. Required fields are marked *