ਇਟਲੀ ਵਿੱਚ 14 ਅਤੇ 15 ਮਈ ਹੋਣ ਜਾ ਰਹੀਆ ਕਮੂਨੇ (ਨਗਰ ਕੌਂਸਲ) ਦੀਆਂ ਵੋਟਾਂ ਵਿੱਚ ਵੱਖ ਵੱਖ ਇਲਾਕਿਆਂ ਤੋਂ ਪੰਜਾਬੀ ਭਾਈਚਾਰੇ ਦੇ ਲੋਕ ਵੀ ਸਲਾਹਕਾਰ ਵਜੋਂ ਅੰਜ਼ਾਮ ਰਹੇ ਨੇ ਕਿਸਮਤ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)” ਇਟਲੀ ਯੂਰਪੀਅਨ ਦੇਸ਼ਾਂ ਦਿ ਉਹ ਖੂਬਸੂਰਤ ਦੇਸ਼ ਹੈ। ਜਿੱਥੇ ਕਨੇਡਾ, ਅਮਰੀਕਾ, ਇੰਗਲੈਂਡ ਤੋਂ ਬਾਅਦ ਸਭ ਤੋਂ ਜ਼ਿਆਦਾ ਪੰਜਾਬੀ( ਭਾਰਤੀ) ਭਾਈਚਾਰੇ ਦੇ ਲੋਕ ਰਹਿਣ ਵਸੇਰਾ ਕਰ ਰਹੇ ਹਨ।ਪੰਜਾਬੀਆਂ ਨੇ ਇਟਲੀ ਵਿੱਚ ਆ ਕੇ ਜਿਥੇ ਸਖਤ ਮਿਹਨਤਾਂ ਦੇ ਨਾਲ ਆਪਣੇ ਕਾਰੋਬਾਰਾਂ ਨੂੰ ਪ੍ਰਫੁਲਿਤ ਕੀਤਾ ਹੈ। ਉਥੇ ਹੀ ਹੁਣ ਹੌਲੀ ਹੌਲੀ ਸਿਆਸਤ ਵਿੱਚ ਵੀ ਹੱਥ ਅਜਮਾਉਣੇ ਸ਼ੁਰੂ ਕਰ ਦਿੱਤੇ ਹਨ। ਜਿਹੜੇ ਭਾਰਤੀ ਭਾਈਚਾਰੇ ਦੇ ਲੋਕ ਇਟਲੀ ਵਿੱਚ ਪੁਰਾਣੇ ਆਏ ਹੋਏ ਹਨ ਅਤੇ ਜਿਨ੍ਹਾਂ ਲੋਕਾਂ ਕੋਲ ਇਟਲੀ ਨਾਗਰਿਕਤਾ ਹੈ। ਉਨ੍ਹਾਂ ਵਿਚੋਂ ਇਥੋ ਦੀਆਂ ਨੈਸ਼ਨਲ ਤੇ ਸੂਬਾ ਪੱਧਰੀ ਰਾਜਨੀਤਕ ਪਾਰਟੀਆਂ ਵਲੋਂ ਵੱਖ ਵੱਖ ਇਲਾਕਿਆਂ ਦੀਆਂ ਹੋਣ ਵਾਲੀਆਂ ਕਮੂਨੇ (ਨਗਰ ਕੌਂਸਲ) ਦੀਆਂ ਵੋਟਾਂ ਵਿੱਚ ਭਾਰਤੀ ਭਾਈਚਾਰੇ ਦੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਿਨ੍ਹਾਂ ਵਿੱਚ ਇਟਲੀ ਦੀ ਨੈਸ਼ਨਲ ਪਾਰਟੀ ਪੀ ਡੀ ਚੈਤਰੈ ਸਨੀਸਤਰਾਂ ਨੇ ਸਿੰਡਕੋ ਮੋਨਜਾ ਯਾਨੀਬੋਨੀ ਲਈ ਅਮਰਜੀਤ ਕੁਮਾਰ ਥਿੰਦ ਜੋ ਕਿ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਨਾਲ ਸੰਬੰਧਿਤ) ਨੂੰ ਜ਼ਿਲ੍ਹਾ ਮੋਦਨਾ ਦੇ ਸ਼ਹਿਰ ਦੇ ਕਮੂਨੇ ਡੀ ਕੰਪੋਸਨਦੋ ਲਈ ਸਲਾਹਕਾਰ ਵਜੋਂ ਆਪਣਾ ਉਮੀਦਵਾਰ ਐਲਾਨਿਆ ਗਿਆ। ਅਤੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਤੈਰਾਚੀਨਾ ਦੇ ਕਮੂਨੇ ਵਲੋਂ ਕੁਲਦੀਪ ਕੁਮਾਰ (ਜੋ ਕਿ ਪੰਜਾਬ ਦੇ ਪਿੰਡ ਮਨਸੂਰਪੁਰ ਜ਼ਿਲ੍ਹਾ ਜਲੰਧਰ) ਨੂੰ ਫੋਰਸਾ ਐਂਡ ਕੋਰਾਜੀਓ ਪਾਰਟੀ ਵਲੋਂ ਸਿੰਡਕੋ ਮਾਸੀਮਿਲੀਆਨੋ ਫੋਰਨਾਰੀ ਲਈ ਅਤੇ ਤੀਜਾ ਪੰਜਾਬੀ ਨੌਜਵਾਨ ਜ਼ਿਲ੍ਹਾ ਲਾਤੀਨਾ ਦੇ ਤੈਰਾਚੀਨਾ ਤੋਂ ਅਜੈ ਰਤਨ (ਜੋ ਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਹੈ) ਨੂੰ ਦੈਸਤਰਾ ਪਾਰਟੀ ਵਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਤਿੰਨਾਂ ਉਮੀਦਵਾਰਾਂ ਵਲੋਂ ਪਹਿਲਾਂ ਤਾਂ ਆਪੋ ਆਪਣੀਆਂ ਪਾਰਟੀਆਂ ਦੇ ਮੁਖੀਆਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਭਾਰਤੀ ਭਾਈਚਾਰੇ ਤੇ ਅਤੇ ਸਾਡੇ ਤੇ ਭਰੋਸਾ ਜਤਾਇਆ ਤੇ ਸਾਨੂੰ ਕਮੂਨੇ ਦੇ ਸਲਾਹਕਾਰਾਂ ਵਜੋਂ ਉਮੀਦਵਾਰ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲ਼ੀ 14 ਤੇ 15 ਮਈ ਨੂੰ ਸਾਨੂੰ ਲੋਕ ਵੋਟਾਂ ਜ਼ਰੂਰ ਪਾਉਣ ਤੇ ਅਸੀਂ ਸੀਟ ਜਿੱਤ ਕੇ ਪਾਰਟੀ ਅਤੇ ਆਪਣੇ ਸਿੰਡਕੋ ਦੀ ਝੋਲੀ ਪਾਵਾਗੇ। ਦੂਜੇ ਪਾਸੇ ਉਨ੍ਹਾਂ ਕਿਹਾ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਮਸਲੇ ਹਨ ਜਿਨ੍ਹਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਯਤਨ ਕਰਾਂਗੇ।ਆਉਣ ਵਾਲਾ ਸਮਾਂ ਤਹਿ ਕਰੇਗਾ ਤੇ ਪੈਣ ਤੋਂ ਬਾਦ ਹੀ ਪਤਾ ਲੱਗੇਗਾ ਕਿ ਵੋਟਰ ਕਿਸ ਕਿਸ ਉਮੀਦਵਾਰ ਨੂੰ ਕਿੰਨੀਆ ਕਿੰਨੀਆਂ ਵੋਟਾਂ ਪਾਉਂਦੇ ਹਨ, ਖੈਰ ਪੰਜਾਬੀ ਵਧਾਈ ਦੇ ਪਾਤਰ ਹਨ ਕਿ ਇਟਾਲੀਅਨ ਲੋਕ ਜਿਸ ਤਰ੍ਹਾਂ ਉਨ੍ਹਾਂ ਦੇ ਕੰਮਾਂ-ਕਾਰਾਂ ਤੋਂ ਖੁਸ਼ ਹਨ। ਅਤੇ ਹੁਣ ਰਾਜਨੀਤੀ ਵਿੱਚ ਵੀ ਇਹ ਉਨ੍ਹਾਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ।ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਇਟਲੀ ਵਿੱਚ ਭਾਰਤੀਆਂ ਦਾ ਰਾਜਨੀਤੀ ਵਿੱਚ ਕਿੰਨਾ ਕਿਰਦਾਰ ਉੱਚਾ ਹੋਵੇਗਾ। ਦੱਸਣਯੋਗ ਹੈ ਕਿ ਇਸ ਤੋ ਪਹਿਲਾਂ ਵੀ ਇਟਲੀ ਦੇ ਬਰੇਸ਼ੀਆ ਜ਼ਿਲ੍ਹੇ ਤੋਂ ਤਿੰਨ ਹੋਰ ਪੰਜਾਬੀਆਂ ਨੂੰ ਪਾਰਟੀਆਂ ਨੇ ਕਮੂਨੇ ਦੀਆਂ ਵੋਟਾਂ ਵਿੱਚ ਸਲਾਹਕਾਰ ਲਈ ਉਮੀਦਵਾਰ ਐਲਾਨਿਆ ਗਿਆ ਹੈ।

Leave a Reply

Your email address will not be published. Required fields are marked *