ਵਤਨ ਪਰਤੇ ਵਾਤਾਵਰਨ ਇੰਟਰਨੈਸ਼ਨਲ ਗਾਇਕ ਬਲਵੀਰ ਸ਼ੇਰਪੁਰੀ ਨੇ ਚੈਰੀਟੇਬਲ ਸਕੂਲ ਦੇ ਬੱਚਿਆਂ ਨਾਲ ਮਨਾਇਆ ਜਨਮਦਿਨ

ਸੁਲਤਾਨਪੁਰ ਲੋਧੀ 4 ਮਈ ਰਾਜ ਹਰੀਕੇ। ਵਾਤਾਵਰਨ ਪ੍ਰਸਿੱਧ ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਦੁਬਈ ਟੂਰ ਤੋਂ ਵਤਨ ਵਾਪਸੀ ਪਾ ਲਈ ਹੈ।

ਗੁਰਦੁਆਰਾ ਬੇਰ ਸਾਹਿਬ ਜੀ ਅਤੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਵਿੱਤਰ ਕਾਲੀ ਵੇਈਂ ਦੇ ਦਰਸ਼ਨ ਕੀਤੇ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਨਨਕਾਣਾ ਸਾਹਿਬ ਚੈਰੀਟੇਬਲ ਟਰੱਸਟ ਦੇ ਬੱਚਿਆਂ ਨਾਲ ਆਪਣੇ ਜਨਮ ਦਿਨ ਅਤੇ ਦੁਬਈ ਟੂਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਬਲਵੀਰ ਸ਼ੇਰਪੁਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚੇ ਰੱਬ ਦਾ ਰੂਪ ਹਨ।

ਸ਼ੇਰਪੁਰੀ ਨੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ , ਚੈਰੀਟੇਬਲ ਟਰੱਸਟ ਦੇ ਸਹਿਯੋਗੀ ਅਤੇ ਟੀਚਰਾਂ ਦਾ ਧੰਨਵਾਦ ਕੀਤਾ ਜੋ ਇਹਨਾਂ ਗਰੀਬ ਬੱਚਿਆਂ ਨੂੰ ਮੁਫ਼ਤ ਵਿਦਿਆ ਅਤੇ ਭੋਜਨ ਛਕਾਉਦੇ ਹਨ।ਬਲਵੀਰ ਸ਼ੇਰਪੁਰੀ ਨੇ ਦੁਬਈ ਟੂਰ ਦੌਰਾਨ ਪ੍ਰਸਿੱਧ ਗੀਤਕਾਰ ਸਿੰਦਾ ਕਾਲ਼ਾ ਸੰਘਿਆਂ ਅਤੇ ਸੁਖਦੇਵ ਸ਼ਰਮਾ ਟਰਾਂਸਪੋਰਟ, ਭਗਵਾਨ ਵਾਲਮੀਕਿ ਬ੍ਰਹਮ ਗਿਆਨ ਜਾਗਿ੍ਤੀ ਸੰਸਥਾ , ਪੰਜਾਬੀ ਸਰੋਤਿਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਬਦੌਲਤ ਟੂਰ ਵਧੀਆ ਰਿਹਾ।

ਇਸ ਮੌਕੇ ਪ੍ਰਿੰਸੀਪਲ ਭੂਸ਼ਨ ਕੁਮਾਰ, ਕੇਵਲ ਕ੍ਰਿਸ਼ਨ ਗੁਲਾਟੀ, ਮੈਡਮ ਪਰਵਿੰਦਰ ਕੌਰ, ਰਵਿੰਦਰ ਕੌਰ, ਹਰਵਿੰਦਰ ਕੌਰ, ਪ੍ਰਮਜੀਤ ਕੌਰ, ਬਲਜੀਤ ਕੌਰ ਆਦਿ ਹਾਜ਼ਰ ਸਨ । ਬਲਵੀਰ ਸ਼ੇਰਪੁਰੀ ਵਾਤਾਵਰਨ ਅਤੇ ਸੱਭਿਆਚਾਰ ਗਾਇਕੀ ਨਾਲ ਵਿਦੇਸ਼ਾਂ ਵਿੱਚ ਚਰਚਾ ਵਿੱਚ ਹਨ। ਵਾਹਿਗੁਰੂ ਜੀ ਉਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਮੀਡੀਆ ਵੱਲੋਂ ਸ਼ੁਭ ਕਾਮਨਾਵਾਂ ਤੇ ਅਰਦਾਸ ਕਰਦੇ ਹਾਂ

Leave a Reply

Your email address will not be published. Required fields are marked *