ਕੈਨੇਡਾ ਵਿਖੇ (ਸ਼ਾਨ ਖਾਲਸੇ ਦੀ) ਬਲਵੀਰ ਸ਼ੇਰਪੁਰੀ ਦੇ ਧਾਰਮਿਕ ਟਰੈਕ ਦਾ ਪੋਸਟਰ ਪ੍ਰਮੋਸ਼ਨ , ਨਿਰਵੈਲ ਮਾਲੂਪੂਰੀ

ਕੈਨੇਡਾ (ਸਰੀ) 5 ਮਈ ਰਾਜ ਹਰੀਕੇ..ਦੁਨੀਆਂ ਵਿੱਚ ਜਿਥੇ ਵੀ ਦੇਸ਼ -ਵਿਦੇਸ ਵਿਚ ਪੰਜਾਬੀ ਵਸਦੇ ਹਨ, ਆਪਣੇ ਵਿਰਸੇ ਸੱਭਿਆਚਾਰ ਅਤੇ ਗੁਰੂ ਪੀਰਾਂ ਰਹਿਬਰਾਂ ਦੇ ਵਿਚਾਰਾਂ ਅਤੇ ਪਰੰਪਰਾਵਾਂ ਨੂੰ ਹਮੇਸ਼ਾ ਯਾਦ ਰੱਖਦੇ ਹਨ।

ਇਹ ਸ਼ਬਦ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੂਰੀ ਨੇ ਸਰੀ ਕੈਨੇਡਾ ਵਿਖੇ ਇੰਟਰਨੈਸ਼ਨਲ ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ (ਸ਼ਾਨ ਖਾਲਸੇ ਦੀ) ਧਾਰਮਿਕ ਟਰੈਕ ਦਾ ਪੋਸਟਰ ਪ੍ਰਮੋਸ਼ਨ ਕਰਦੇ ਹੋਏ ਆਲ ਰਾਉਂਡ ਪੀਜ਼ਾ ਸ਼ਾਪ ਤੇ ਕਹੇ।

ਉਨ੍ਹਾਂ ਕਿਹਾ ਕਿ ਸਾਨੂੰ ਘਰੇਲੂ ਜ਼ਿੰਦਗੀ ਦੁਰਾਨ ਸਮਾਜ ਦੇ ਚੰਗੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਤਾਂ ਕਿ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦੀ ਪਹਿਚਾਣ ਬੁਲੰਦ ਰਹੇ।

ਉਨ੍ਹਾਂ ਟ੍ਰੈਕ ਨੂੰ ਲਿਖਣ ਵਾਲੇ ਪ੍ਰਸਿੱਧ ਲੇਖਕ ਅਤੇ ਉਘੇ ਕਵੀ ਮੁਖਤਾਰ ਚੰਦੀ ਬੁਲੰਦ ਆਵਾਜ਼ ਦੇ ਮਾਲਕ ਬਲਵੀਰ ਸ਼ੇਰਪੁਰੀ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਹੁਤ ਹੀ ਵਧੀਆ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਅਤੇ ਐਡੀਟਰ ਕੁਲਦੀਪ ਸਿੰਘ ਵੱਲੋਂ ਕੈਮਰਾਮੈਨ ਮਨੀਸ਼ ਅੰਗਰਾਲ ਦੀ ਮਿਹਨਤ ਸਦਕਾ ਵੀਡੀਓ ਵੇਖਣ ਨੂੰ ਮਿਲਿਆ ਹੈ।

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਹ ਧਾਰਮਿਕ ਟਰੈਕ ਅਨਹਦ ਨਾਦ ਰਿਕਾਰਡ ਕੰਪਨੀ ਦੇ ਬੈਨਰ ਹੇਠ ਸੋਸ਼ਲ ਮੀਡੀਆ ਤੇ ਰੀਲੀਜ਼ ਕੀਤਾ ਜਾ ਚੁੱਕਾ ਹੈ ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਬਲਵੀਰ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਇਸ ਲਈ ਇਹ ਟੀਮ ਵਧਾਈ ਦੀ ਪਾਤਰ ਹੈ। ਇਸ ਮੌਕੇ ਉਨ੍ਹਾਂ ਨਾਲ ਬਲਦੇਵ ਸਿੰਘ ਦੂਲੇ, ਸੁਖਵਿੰਦਰ ਸਿੰਘ ਸੰਧੂ ,ਅਮਨਦੀਪ ਸਿੰਘ ਸੇਖੋਂ ਅਤੇ ਅਨਮੋਲ ਰੰਧਾਵਾ ਮੌਜੂਦ ਸਨ।

Leave a Reply

Your email address will not be published. Required fields are marked *