ਇਟਲੀ: ਅਪ੍ਰੀਲੀਆ (ਲਾਤੀਨਾ) ਦੇ ਮੇਅਰ ਅਨਤੋਨੀਓ ਤੈਰਾ ਨੇ ਕਮੂਨੇ (ਨਗਰ ਕੌਂਸਲ) ਦੀਆ ਹੋਣ ਵਾਲੀਆਂ ਚੋਣਾਂ ਸੰਬੰਧੀ ਭਾਰਤੀ ਭਾਈਚਾਰੇ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)” ਇਟਲੀ ਵਿੱਚ ਆਉਣ ਵਾਲੀ 14 ਅਤੇ 15 ਮਈ ਨੂੰ ਕਮੂਨੇ (ਭਾਵ ਨਗਰ ਕੌਂਸਲ) ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਸੰਬੰਧ ਵਿੱਚ ਸੂਬਾ ਲਾਸੀਓ ਤੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਦੇ ਮੌਜੂਦਾ ਮੇਅਰ ਅਨਤੋਨੀਓ ਤੈਰਾ ਨੇ ਬੀਤੇ ਦਿਨ ਅਪ੍ਰੀਲੀਆ ਸ਼ਹਿਰ ਵਿੱਚ ਰਹਿਣ ਵਸੇਰਾ ਕਰਨ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਚੋਣਾਂ ਸੰਬੰਧੀ ‘ ਤਾਜ ਕਲੱਬ ਤੇ ਰੈਸਟੋਰੈਂਟ ‘ ਕੰਪੋ ਦੀ ਕਾਰਨੈ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ।

ਜਿਸ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਸ਼ਮੂਲੀਅਤ ਕਰਕੇ ਅਪ੍ਰੀਲੀਆ ਸ਼ਹਿਰ ਵਿੱਚ ਆ ਰਹੀਆਂ ਮੁਸਕਲਾਂ ਤੇ ਮੰਗਾ ਸੰਬੰਧੀ ਮੇਅਰ ਨੂੰ ਜਾਣੂ ਕਰਵਾਇਆ ਗਿਆ। ਅਨਤੋਨੀਓ ਤੈਰਾ ਨੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰਾ ਕਾਰਜਕਾਲ 11 ਮਈ ਨੂੰ ਸਮਾਪਤ ਹੋ ਜਾਵੇ ਅਤੇ ਇਸ ਵਾਰ ਮੈਨੂੰ ਪਾਰਟੀ ਵਲੋਂ ਸਿੰਡਕੋ (ਮੇਅਰ) ਨਹੀ ਬਲਕਿ ਮੇਅਰ ਦਾ ਸਲਾਹਕਾਰ ਵਜੋਂ ਚੋਣ ਲੜਨ ਲਈ ਪਾਰਟੀ ਨੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਵਾਰ ਮੇਅਰ ਦੀ ਉਮੀਦਵਾਰੀ ਮੈਡਮ ਲੂਆਨਾ ਕੰਪੋਰਾਸੋ ਨੂੰ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਫਿਰ ਤੋਂ ਇੱਕ ਵਾਰ ਆਪਣਾ ਕੀਮਤੀ ਵੋਟ ਪਾਉ ਅਤੇ ਨਾਲ ਹੀ ਇੱਕ ਵੋਟ ਸਾਡੇ ਸਿੰਡਕੋ ਮੈਡਮ ਲੂਆਨਾ ਕੰਪੋਰਾਸੋ ਨੂੰ ਪਾ ਕੇ ਜਿਤਾਓ। ਸਾਡੀ ਪਾਰਟੀ ਅਤੇ ਅਸੀਂ ਹਰ ਸਮੇਂ ਆਪ ਜੀ ਸੇਵਾਵਾਂ ਵਿੱਚ ਹਾਜ਼ਰ ਰਹਾਂਗੇ।

ਦੂਜੇ ਭਾਰਤੀ ਭਾਈਚਾਰੇ ਦੇ ਆਗੂਆਂ ਵਲੋਂ ਵੀ ਮੇਅਰ ਅੱਗੇ ਅਪ੍ਰੀਲੀਆ ਸ਼ਹਿਰ ਵਿੱਚ ਭਾਰਤੀਆਂ ਨੂੰ ਆ ਰਹੀਆਂ ਮੁਸਕਲਾਂ ਤੋਂ ਜਾਣੂ ਕਰਵਾਇਆ ਅਤੇ ਆਪਣੀਆਂ ਮੰਗਾਂ ਦੱਸੀਆ। ਜਿਨ੍ਹਾਂ ਵਿੱਚ ਜੇਕਰ ਭਾਰਤੀ ਭਾਈਚਾਰੇ ਦੀ ਮੌਤ ਹੋ ਜਾਂਦੀ ਹੈ ਤਾ ਉਨ੍ਹਾਂ ਇਸ ਇਲਾਕੇ ਵਿੱਚ ਜਾ ਸ਼ਹਿਰ ਵਿੱਚ ਭਾਰਤੀ ਰੀਤੀ ਰਿਵਾਜਾਂ ਅਨੁਸਾਰ ਸੰਸਕਾਰ ਕਰਨ ਲਈ ਜਗ੍ਹਾ ਅਤੇ ਮ੍ਰਿਤਕ ਦੇਹ ਨੂੰ ਅਗਨ ਭੇਟ ਕਰਨ ਲਈ ਮਸ਼ੀਨ (ਭੱਠੀ) ਦਾ ਪ੍ਰਬੰਧ ਕੀਤਾ ਜਾਵੇ,

ਦੂਜਾ ਨਗਰ ਕੌਂਸਲ ਦੇ ਦਫ਼ਤਰ ਵਿੱਚ ਭਾਰਤੀ ਭਾਈਚਾਰੇ ਨੂੰ ਆ ਰਹੀਆਂ ਦਿੱਕਤਾਂ ਤੇ ਸਰਵਿਸਜ਼ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇ।

ਤੀਜਾ ਅਪ੍ਰੀਲੀਆ ਸ਼ਹਿਰ ਵਿੱਚ ਪੁਲਿਸ ਇੰਮੀਗ੍ਰੇਸ਼ਨ ਦਫ਼ਤਰ ਹੋਣਾ ਚਾਹੀਦਾ ਹੈ। ਇਸ ਮੌਕੇ ਮੌਜੂਦਾ ਮੇਅਰ ਤੇ ਸਲਾਹਕਾਰ ਵਜੋਂ ਉਮੀਦਵਾਰ ਅਨਤੋਨੀਓ ਤੈਰਾ ਨੇ ਯਕੀਨ ਦਿਵਾਇਆ ਕਿ ਜ਼ੇਕਰ ਲੋਕਾਂ ਨੇ ਇਸ ਵਾਰ ਫਿਰ ਤੋਂ ਮੈਨੂੰ ਤੇ ਸਾਡੇ ਸਿੰਡਕੋ ਮੈਡਮ ਲੂਆਨਾ ਮੇਅਰ ਦੇ ਉਮੀਦਵਾਰ ਨੂੰ ਚੋਣਾਂ ਵਿੱਚ ਫਤਬਾ ਦਿੱਤਾ ਤਾ ਸਾਡੀ ਕੋਸ਼ਿਸ਼ ਹੋਵੇਗੀ ਕਿ ਭਾਰਤੀ ਭਾਈਚਾਰੇ ਦੇ ਹਰ ਸੰਭਵ ਕੰਮ ਪਹਿਲ ਦੇ ਅਧਾਰ ਤੇ ਹੱਲ ਕਰਵਾਏ ਜਾਣਗੇ।

ਤੈਰਾ ਨੇ ਭਾਰਤੀ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੇਰੇ ਮੇਅਰ ਦੇ 11 ਸਾਲਾਂ ਦੇ ਕਾਰਜਕਾਲ ਵਿੱਚ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਅਪ੍ਰੀਲੀਆ ਦੇ ਭਾਰਤੀ ਭਾਈਚਾਰੇ ਵਲੋ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ।

ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਭਾਰਤੀ ਭਾਈਚਾਰੇ ਦੇ ਲੋਕ ਮਿਹਨਤੀ ਅਤੇ ਇਮਾਨਦਾਰ ਹਨ। ਅਤੇ ਹਮੇਸ਼ਾ ਹੀ ਮੁਸੀਬਤ ਵਿੱਚ ਇਟਲੀ ਦਾ ਸਾਥ ਦਿੰਦੇ ਆ ਰਹੇ। ਦੱਸਣਯੋਗ ਹੈ ਕਿ ਅਨਤੋਨੀਓ ਨੇ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਟਾਇਮ ਵਿੱਚ ਲਾਤੀਨਾ ਤੇ ਚਿਤਰੇਨਾ ਕਸਤੂਰੇ (ਇੰਮੀਗ੍ਰੇਸ਼ਨ ਵਿਭਾਗ) ਦੀ ਮੱਦਦ ਨਾਲ ਅਪ੍ਰੀਲੀਆ ਸ਼ਹਿਰ ਵਿੱਚ ਨਵਾ ਸਬ ਦਫ਼ਤਰ ਖੋਲਿਆ ਜਾਵੇਗਾ ਤਾ ਜੋ ਇੰਮੀਗ੍ਰੇਸ਼ਨ (ਵਰਕਰ ਪਰਮਿਟ) ਦੇ ਕੰਮ ਜਲਦੀ ਹੋ ਸਕੇ।

Leave a Reply

Your email address will not be published. Required fields are marked *