ਰਣਜੀਤ ਬਾਵਾ ਦਾ ਬਰੇਸ਼ੀਆ (ਇਟਲੀ) ਵਿਖੇ ਹੋਇਆ ਸਫਲ ਸ਼ੋਅ

*ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਪ੍ਰਸਿੱਧ ਪੰਜਾਬੀ ਕਲਾਕਾਰ ਅਤੇ ਅਦਾਕਾਰ ਰਣਜੀਤ ਬਾਵਾ ਜੀ ਜੋ ਅੱਜਕੱਲ ਯੂਰਪ ਟੁੂਰ ਤੇ ਹਨ ਪਹਿਲਾਂ ਉਨ੍ਹਾ ਨੇ ਫਰਾਂਸ ਵਿਖੇ ਆਪਣੀ ਸਟੇਜ ਪਰਫਾਰਮੈਂਸ ਰਾਹੀਂ ਪੰਜਾਬੀਆ ਨੂੰ ਆਪਣੇ ਨਵੇਂ ਪੁਰਾਣੇ ਗਾਣਿਆ ਨਾਲ ਸਰਸ਼ਾਰ ਕੀਤਾ ਤੇ ਬੀਤੇ ਦਿਨ ਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਬਹੁਤ ਹੀ ਮਸ਼ਹੂਰ ਗਰਾਨ ਥਿਏਟਰੋ ਵਿਖੇ ਸਟੇਜ ਸ਼ੋਅ ਕੀਤਾ ਗਿਆ ਜਿਸ ਵਿੱਚ ਉੱਤਰੀ ਇਟਲੀ ਤੋਂ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਸ਼ਿਰਕਤ ਕੀਤੀ,

ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਨੇ ਕੀਤੀ ਸ਼ਿਰਕਤ

ਇਸ ਸ਼ੋਅ ਵਿੱਚ ਰਣਜੀਤ ਬਾਵਾ ਨੇ ਆਪਣੇ ਧਾਰਮਿਕ ਗੀਤ ਨਾਲ ਸ਼ੋਅ ਦੀ ਸ਼ੁਰੂਆਤ ਕੀਤੀ ਇਸ ਤੋਂ ਬਾਦ ਇੱਕ ਤੋਂ ਇੱਕ ਲਗਾਤਾਰ ਗੀਤਾਂ ਦਾ ਸਿਲਸਿਲਾ ਚੱਲਦਾ ਰਿਹਾ,ਮਿਰਜਾ ਵਾਲਾ ਗੀਤ ਵੱਜਦਿਆਂ ਹੀ ਸਾਰੇ ਹੀ ਹਾਲ ਵਿੱਚ ਬੈਠੇ ਪੰਜਾਬੀ ਨੱਚਣ ਤੋਂ ਬਿਨ੍ਹਾਂ ਨਾ ਰਹਿ ਸਕੇ, ਸਟੇਜ ਪਰਫਾਰਮੈਂਸ ਬਹੁਤ ਹੀ ਵਧੀਆ ਸੀ। ਹਾਲ ਵਿੱਚ ਵੀ ਪੰਜਾਬੀਆ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗੀਤ ਸੁਣੇ, ਦਰਸ਼ਕਾਂ ਵਿੱਚ ਬਰੇਸ਼ੀਆਂ ਦੀ ਜਾਣੀਆਂ ਮਾਣੀਆਂ ਸ਼ਖਸ਼ੀਅਤਾਂ ਮੌਜੂਦ ਸਨ,

ਰੀਗਲ ਰੈਸਟੋਰੈਂਟ ਦੇ ਜਸਵੀਰ ਸਿੰਘ,ਲੱਖਵਿੰਦਰ ਸਿੰਘ ਡੋਗਰਾਂਵਾਲ, ਹਰਵਿੰਦਰ ਸਿੰਘ ਪੰਜਾਬ ਐਕਸਪ੍ਰੈਸ ਰੋਮ, ਸੁਖਵਿੰਦਰ ਸਿੰਘ ਗੋਬਿੰਦਪੁਰੀ,ਜੀ ਐਂਨ ਡੀ ਕੱਪੜਾ ਸ਼ਾਪ, ਸ੍ਰੀ ਅਨਿਲ ਸ਼ਰਮਾ, ਸੀਐਸ ਆਈ ਟਰੈਵਲ ਅਤੇ ਪੰਜਾਬ ਟਿਕਟ ਏਜੰਸੀ ਦੇ ਮਾਲਕ ਗੁਰਵਿੰਦਰ ਸਿੰਘ, ਮਨਿੰਦਰ ਸਿੰਘ, ਮਾਨਤੋਵਾ ਤੋਂ ਪਤੇਂਤੇ ਵਾਲੇ ਅਤੇ ਹੋਰ ਜਿਨ੍ਹਾਂ ਦਾ ਦਾਸ ਨਾਮ ਨਹੀਂ ਜਾਣਦਾ ਬਹੁਤ ਸਾਰੇ ਵੀਰ ਮਸ਼ਹੂਰ ਹਸਤੀਆ ਅਤੇ ਹੋਰ ਬਹੁਤ ਸਾਰੇ ਪੰਜਾਬੀ ਮੌਜੂਦ ਸਨ।

ਇਸ ਮੌਕੇ ਤੇ ਬਰੇਸ਼ੀਆ ਕਮੂਨੇ ਦੀਆਂ ਚੌਣਾਂ ਵਿਚ ਭਾਗ ਲ਼ੈ ਰਹੇ ਸਰਬਜੀਤ ਸਿੰਘ ਕਮਲ ਅਤੇ ਅਕਾਸ਼ਦੀਪ ਸਿੰਘ ਵੀ ਪੁੱਜੇ ਜਿਥੇ ਉਂਨ੍ਹਾਂ ਨੇ ਆਪਣੇ ਭਾਰਤੀ ਭਾਈਚਾਰੇ ਨੂੰ ਵੋਟ ਪਾ ਕੇ ਕਾਮਯਾਬ ਕਰਨ ਲਈ ਕਿਹਾ। ਰਣਜੀਤ ਬਾਵਾ ਦੇ ਹਰ ਗੀਤ ਦਾ ਪੰਜਾਬੀਆ ਨੇ ਰੱਜ ਕੇ ਆਨੰਦ ਮਾਣਿਆ, ਕੁਲ ਮਿਲਾ ਕੇ ਇਹ ਪ੍ਰੋਗਰਾਮ ਵਧੀਆ ਰਿਹਾ ਅਤੇ ਅਮਨ ਅਮਾਨ ਨਾਲ ਸੰਪੰਨ ਹੋ ਗਿਆ

Leave a Reply

Your email address will not be published. Required fields are marked *