ਅੰਤਰਰਾਸ਼ਟਰੀ ਮਾਂ ਦਿਵਸ ਤੇ ਵਿਸ਼ੇਸ਼,,” ਮਾਂ ਵਰਗਾ ਮੀਤ ਨਾ ਕੋਈ, ਮਾਂ ਵਰਗੀ ਅਸੀਸ ਨਾ ਕੋਈ……

ਅੱਜ ਅੰਤਰਰਾਸ਼ਟਰੀ ਮਾਂ ਦਿਵਸ ਹੈ।

ਪਰ ਇਸ ਦਿਵਸ ਨੂੰ ਹਰ ਕੋਈ ਨਹੀਂ ਸਮਝ ਸਕਦਾ ਕਿਉਂਕਿ ਜੋ ਲੋਕ ਮਾਂ ਦਾ ਸਤਿਕਾਰ ਨਹੀਂ ਕਰਦੇ। ਉਨ੍ਹਾਂ ਲਈ ਇਸ ਦਿਨ ਦੀ ਕੋਈ ਵਿਸ਼ੇਸ਼ਤਾ ਨਹੀਂ ਹੋਵੇਗੀ। ਉਹ ਮਾਂ ਸ਼ਬਦ ਅਤੇ ਇਸ ਦੇ ਅਰਥਾਂ ਨੂੰ ਨਹੀਂ ਸਮਝ ਸਕਦੇ। ਕਿਉਂਕਿ ਔਰਤ ਮਾਂ ਬਣਨ ਤੋਂ ਪਹਿਲਾਂ ਜਨਮ ਸਮੇਂ ਧੀ ਦੇ ਰੂਪ ਵਿੱਚ ਜਨਮ ਲੈਦੀ ਹੈ, ਇੱਕ ਭਰਾ ਦੀ ਭੈਣ ਦੇ ਰੂਪ ਵਿੱਚ ਅਤੇ ਇਸ ਦੁਨੀਆਂ ਤੇ ਜਨਮ ਲੈਂਦੀ ਹੈ। ਹੌਲੀ ਹੌਲੀ ਜਿਵੇਂ ਜਿਵੇਂ ਉਮਰ ਵਧਦੀ ਜਾਂਦੀ ਏ, ਸਮੇ ਦੇ ਹਿਸਾਬ ਨਾਲ ਉਹ ਆਪਣੇ ਬਾਬੁਲ ਦੇ ਵਿਹੜੇ ਦੀ ਰੌਣਕ ਨੂੰ ਫਿੱਕਾ ਕਰਕੇ ਆਪਣੀ ਜ਼ਿੰਦਗੀ ਦੀ ਜ਼ਿਮੇਵਾਰੀ ਨਵੀਂ ਦੁਨੀਆਂ ਦੇ ਅਣਜਾਣ ਆਦਮੀ ਦੇ ਹੱਥ ਕਰ ਦਿੰਦੀ ਹੈ। ਅਤੇ ਗਰੇਸਤੀ ਜੀਵਨ ਧਾਰਨ ਕਰ ਲੈਦੀ ਹੈ। ਪਰ ਜਦੋਂ ਔਰਤ ਵਿਆਹ ਤੋਂ ਬਾਅਦ ਮਾਂ ਬਣਨ ਜਾ ਰਹੀ ਹੁੰਦੀ ਹੈ ।

ਉਹ ਸਮਾਂ ਔਰਤ ਲਈ ਇੱਕ ਜ਼ਿੰਦਗੀ ਅਤੇ ਮੌਤ ਦਾ ਸਫ਼ਰ ਹੁੰਦਾ ਹੈ ਕਿਉਂਕਿ ਇੱਕ ਮਾਂ ਨੇ ਜੋ ਦੁੱਖ ਤਕਲੀਫਾਂ ਆਪਣੇ ਬੱਚੇ ਨੂੰ ਜਨਮ ਦੇਣ ਸਮੇਂ ਝੱਲੀਆਂ ਹੁੰਦੀਆਂ ਹਨ ਉਹ ਸਿਰਫ ਹੀ ਸਿਰਫ਼ ਉਸ ਮਾਂ ਨੂੰ ਹੀ ਪਤਾ ਹੁੰਦਾ ਹੈ। ਬੱਚੇ ਦਾ ਜਨਮ ਹੋਣ ਤੇ ਭਾਵੇਂ ਲੱਖਾਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਪਰ ਜੋ ਦੁੱਖ ਉਸ ਮਾਂ ਨੇ ਇੱਕ ਔਲਾਦ ਨੂੰ ਜਨਮ ਦੇਣ ਸਮੇਂ ਬਰਦਾਸ਼ਤ ਕੀਤੇ ਹੁੰਦੇ ਹਨ।

ਉਹ ਉਸ ਮਾਂ ਨੂੰ ਹੀ ਪਤਾ ਹੁੰਦਾ ਹੈ। ਜਨਮ ਤੋਂ ਲੈਕੇ ਇੱਕ ਮਾਂ ਆਪਣੀ ਔਲਾਦ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਮੇਰੇ ਬੱਚੇ ਨੂੰ ਕਦੇ ਤੱਤੀ ਵਾਅ ਨਾ ਲੱਗੇ, ਕਦੇ ਵੀ ਕੋਈ ਦੁੱਖ ਉਸ ਨੂੰ ਨਾ ਆਵੇ, ਇਥੋਂ ਤੱਕ ਆਪਣੀ ਔਲਾਦ ਦੀ ਚੰਗੀ ਪਰਵਰਿਸ਼ ਕਰਦੀ ਕਰਦੀ ਉਹ ਆਪਣੇ ਸੁੱਖ ਵੀ ਭੁੱਲ ਜਾਂਦੀ ਹੈ, ਆਪ ਭਾਵੇਂ ਸਾਰਾ ਦਿਨ ਕੁਝ ਵੀ ਨਾ ਖਾਵੇ ਪਰ ਆਪਣੇ ਬੱਚਿਆਂ ਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਹੈ ਕਿ ਕਿਤੇ ਮੇਰਾ ਬੱਚਾ ਭੁੱਖਾ ਨਾ ਰਹਿ ਜਾਵੇ।

ਜੇਕਰ ਉਸ ਦੇ ਬੱਚੇ ਦਾ ਕੁਝ ਵੀ ਦੁੱਖਦਾ ਹੈ ਇੱਕ ਮਾਂ ਨੂੰ ਉਦੋਂ ਤੱਕ ਚੈਂਨ ਨੀ ਆਉਂਦਾ ਜਦੋਂ ਤੱਕ ਸਭ ਕੁਝ ਠੀਕ ਨਹੀਂ ਹੈ ਜਾਂਦਾ। ਪਰ ਅਫਸੋਸ ਜਦੋਂ ਹੌਲੀ ਹੌਲੀ ਔਲਾਦ ਵੱਡੀ ਹੋ ਜਾਂਦੀ ਹੈ। ਕਈ ਵਾਰ ਮਾਵਾਂ ਨੂੰ ਦੁੱਖ ਭਰੀ ਜ਼ਿੰਦਗੀ ਜਿਉਣੀ ਪੈਂਦੀ ਹੈ। ਔਲਾਦ ਆਪਣੇ ਸੁੱਖਾ ਵਿੱਚ ਆਪਣੇ ਪਰਿਵਾਰ ਆਪਣੇ ਬੱਚਿਆਂ ਨਾਲ ਵਿਆਸਤ ਹੋ ਜਾਂਦੀ ਹੈ। ਪਰ ਮਾਂ ਫਿਰ ਵੀ ਆਪਣੇ ਬੱਚਿਆਂ ਲਈ ਵਾਹਿਗੁਰੂ ਅੱਗੇ ਝੋਲੀਆਂ ਅੱਡ ਕੇ ਹਮੇਸ਼ਾ ਖੁਸ਼ੀਆਂ ਮੰਗਦੀਆਂ ਰਹਿੰਦੀਆਂ ਹਨ। ਮਾਂ ਹਮੇਸ਼ਾ ਆਪਣੀ ਔਲਾਦ ਨੂੰ ਅਸੀਸਾਂ ਦਿੰਦੀ ਰਹਿੰਦੀ ਹੈ ਕਿ ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ।

ਅੱਜ ਮਾਂ ਦਿਵਸ ਤੇ ਉਨ੍ਹਾਂ ਸਾਰੀਆਂ ਮਾਵਾਂ ਨੂੰ ਮੇਰਾ ਸਿਰ ਝੁਕਦਾ ਹੈ ਜੋ ਆਪਣੇ ਬੱਚਿਆਂ ਲਈ ਆਪਾ ਵਾਰ ਦਿੰਦੀਆਂ ਹਨ। ਲੇਖ਼ਕ ਨੇ ਸੱਚ ਹੀ ਕਿਹਾ ਤੇ ਆਪਣੀ ਕਲਮ ਤੋਂ ਲਿਖਿਆ ਹੈ।

‘ ਮਾਵਾਂ ਠੰਡੀਆਂ ਛਾਵਾਂ ‘ ਅਤੇ ਮਾਂ ਵਰਗਾ ਮੀਤ ਨਾ ਕੋਈ, ਮਾਂ ਵਰਗੀ ਅਸੀਸ ਨਾ ਕੋਈ।

ਮਾਂ ਦਾ ਕਰਜ਼ਾ ਇੱਕ ਔਲਾਦ ਕਦੇ ਵੀ ਨਹੀਂ ਦੇ ਸਕਦੀ। ” ਮਾਂ ਸੱਚੀ ਰੱਬ ਦਾ ਰੂਪ ਹੁੰਦੀ ਹੈ। ਅੱਜ ਮਾਂ ਦਿਵਸ ਮੌਕੇ ਆਪਣੀ ਮਾਂ ਯਾਦ ਕੀਤਾ ਸੱਚੀ ਦੱਸਾਂ ਜਦੋਂ ਦੁਨੀਆਂ ਤੋਂ ਗਈ ਸੀ। ਆਖਰੀ ਮੁਲਾਕਾਤ ਵੀ ਨਹੀਂ ਹੋ ਸਕੀ। ਅਤੇ ਆਖਰੀ ਸਮੇਂ ਨਾ ਹੋਈ ਮੁਲਾਕਾਤ ਅੱਜ ਵੀ ਰੁਵਾ ਦਿੰਦੀ ਹੈ।

I Love you maa
I miss you maa
Happy mother’s day

✍️ ਗੁਰਸ਼ਰਨ ਸਿੰਘ ਸੋਨੀ
ਪੱਤਰਕਾਰ ਰੋਮ ਇਟਲੀ
35104 61833
gssony4533@gmail.com

Leave a Reply

Your email address will not be published. Required fields are marked *