ਇਟਲੀ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਵਿੱਦਿਆਰਥੀ ਰਿਹਾਇਸ਼ੀ ਕਿਰਾਇਆਂ ਦੀਆਂ ਵਧੀਆਂ ਕੀਮਤਾਂ ਤੋਂ ਢਾਹਡੇ ਦੁੱਖੀ ਹੋ ਉਤਰੇ ਸੜਕਾਂ ਉਪੱਰ,ਯੂਨੀਵਰਸਿਟੀਆਂ ਦੇ ਬਾਹਰ ਤੰਬੂ ਲਗਾ ਕਰ ਰਹੇ ਰੋਹ ਦਾ ਇਜ਼ਹਾਰ

ਰੋਮ(ਦਲਵੀਰ ਕੈਂਥ)ਇਟਲੀ ਯੂਰਪ ਦਾ ਅਜਿਹਾ ਇਤਿਹਾਸਕ ਦੇਸ਼ ਹੈ ਜਿਹੜਾ ਕਿ ਜਿੱਥੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਮਯਾਬ ਕਰਨ ਲਈ ਪੌੜੀ ਦਾ ਕੰਮ ਕਰ ਰਿਹਾ ਹੈ ਉੱਥੇ ਵਿੱਦਿਆਰਥੀ ਵਰਗ ਲਈ ਵੱਡਾ ਮਦਦਗਾਰ ਸਾਬਤ ਹੋ ਰਿਹਾ ਹੈ।

ਇਟਲੀ ਦੀਆਂ ਨਾਮੀ ਯੂਨੀਵਰਸੀਟੀਆਂ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਵਿੱਦਿਆਰਥੀਆਂ ਦਾ ਵੱਡਾ ਹਜੂਮ ਜੁੜਦਾ ਹੈ ਜਿਹੜਾ ਕਿ ਦਿਨ-ਰਾਤ ਪੜ੍ਹਾਈ ਕਰਕੇ ਆਪਣੇ ਸੁਪਨੇ ਸਾਕਾਰ ਦੀਆਂ ਬੁਣਤਾ ਬਣਾਉਂਦਾ ਹੈ।ਇਹ ਵਿੱਦਿਆਰਥੀ ਵਰਗ ਇਟਲੀ ਨੂੰ ਦੁਨੀਆਂ ਦਾ ਬਿਹਤਰ ਤੇ ਕਾਮਯਾਬ ਦੇਸ਼ ਸਾਬਤ ਕਰਨ ਲਈ ਵੱਡੀ ਗਵਾਹੀ ਭਰਦਾ ਹੈ ਪਰ ਇਸ ਦੇ ਬਾਵਜੂਦ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਯੂਨੀਵਰਸਿਟੀਆਂ ਦੀ ਪੜ੍ਹਾਈ ਕਰਨ ਵਾਲੇ ਦੇਸ਼ ਦਾ ਭੱਵਿਖ ਕਰਕੇ ਜਾਣੇ ਜਾਂਦੇ ਇਹ ਵਿੱਦਿਆਰਥੀ ਕਿੰਨੇ ਪਾਪੜ ਵੇਲਕੇ ਕਾਮਯਾਬੀ ਦਾ ਮੂੰਹ ਦੇਖਦੇ ਹਨ।

ਇਸ ਟੇਡੇ ਪੈਂਡੇ ਦੀਆਂ ਦਿਕਤਾਂ ਦਾ ਖੁਲਾਸਾ ਉਂਦੋ ਹੋਇਆ ਜਦੋਂ ਇਟਲੀ ਦੀਆਂ ਨਾਮੀ ਯੂਨੀਵਰਸਿਟੀਆਂ ਦੇ ਵਿੱਦਿਆਰਥੀਆਂ ਲਈ ਸੰਬੰਧਿਤ ਯੂਨੀਵਰਸਿਟੀਆਂ ਵਿੱਚ ਉਹਨਾਂ ਨੂੰ ਕਿਰਾਏ ਲਈ ਦੇਣੇ ਪੈ ਰਹੇ ਸੈ਼ਕੜੇ ਯੂਰੋ ਅਦਾ ਕਰਨੇ ਔਖੇ ਹੋ ਗਏ।

ਇਟਲੀ ਦੀਆਂ ਯੂਨੀਵਰਸਿਟੀਆਂ ਦੇ ਵਿੱਦਿਆਰਥੀਆਂ ਨੂੰ ਇਸ ਮੁਸ਼ਕਿਲ ਦਾ ਸਾਹਮਣ੍ਹਾ ਇਟਲੀ ਭਰ ਵਿੱਚ ਕਰਨਾ ਪੈ ਰਿਹਾ ਜਿਸ ਵਿਰੁੱਧ ਵਿੱਦਿਆਰਥੀ ਵਰਗ ਨੇ ਬੀਤੇ ਦਿਨੀਂ ਬਗਾਵਤ ਦਾ ਐਲਾਨ ਕਰਦਿਆਂ ਲਾ ਸੈਪੀਅਨਜ਼ਾ ਯੂਨੀਵਰਸਿਟੀ ਰੋਮ,ਪੋਲੀਟੈਕਨੀਕੋ ਦੀ ਮਿਲਾਨ ਯੂਰਨੀਵਰਸਿਟੀ,ਯੂਨੀਵਰਸਿਟੀ ਬਲੋਨੀਆਂ,ਯੂਨੀਵਰਸਿਟੀ ਪਾਦੋਆ ਸਮੇਤ ਅੱਠ ਯੂਨੀਵਰਸਿਟੀਆਂ ਦੇ ਬਾਹਰ ਸੜਕਾਂ ਉਪੱਰ ਤੰਬੂ ਲਾ ਦਿੱਤਾ

ਜਿਸ ਨਾਲ ਕਿ ਵਿੱਦਿਆਰਥੀ ਸਮਾਜ ਵਿੱਚ ਹਲਚੱਲ ਮਚ ਗਈ।ਪ੍ਰਭਾਵਿਤ ਵਿੱਦਿਆਰਥੀਆਂ ਅਨੁਸਾਰ ਉਹ ਪਹਿਲਾਂ ਹੀ ਮੋਟੀਆਂ ਰਕਮਾਂ ਦੀ ਅਦਾਇਗੀ ਕਰ ਆਪਣੀ ਪੜ੍ਹਾਈ ਨੂੰ ਸਿਰੇ ਚਾੜ੍ਹਨ ਲਈ ਜਿੱਦੋ ਜਹਿਦ ਕਰ ਰਹੇ ਹਨ

 

ਅਜਿਹੇ ਵਿੱਚ ਉਹਨਾਂ ਨੂੰ ਰਿਹਾਇਸ ਲਈ ਰੋਮ ਤੋਂ ਲੈ ਮਿਲਾਨ ਤੱਕ 450 ਯੂਰੋ ਤੋਂ ਲੈਕੇ ਮਿਲਾਨ ਤੱਕ ਇੱਕ ਕਮਰੇ ਦਾ ਕਿਰਾਇਆ ਇੱਕ ਕਮਰੇ ਦੇ 600 ਯੂਰੋਂ ਤੋਂ ਵੀ ਵਧੇਰੇ ਅਦਾ ਕਰਨਾ ਪੈ ਰਿਹਾ ਜਿਹੜਾ ਕਿ ਉਹਨਾਂ ਬਹੁਤ ਮੁਸ਼ਕਿਲ ਹੈ।

 

ਇਸ ਲੜਾਈ ਦੀ ਸੁਰੂਆਤ ਮਿਲਾਨ ਯੂਨੀਵਰਸਿਟੀ ਦੇ ਬਾਹਰ ਇਲਾਰੀਆ ਲੇਮੇਰਾ ਨਾਮ ਦੀ ਵਿੱਦਿਆਰਥਣ ਵੱਲੋਂ ਕੀਤੀ ਗਈ ਜਿਸ ਨੂੰ ਇਟਲੀ ਭਰ ਵਿੱਚ ਵਿੱਦਿਆਰਥੀ ਵਰਗ ਨੇ ਭਰਪੂਰ ਸਹਿਯੋਗ ਦਿੱਤਾ।

ਵਿੱਦਿਆਰਥਣ ਇਲਾਰੀਆ ਲੇਮੇਰਾ 20 ਸਾਲਾਂ ਦੀ ਵਿੱਦਿਆਰਥੀ ਵਰਗ ਲਈ ਮਹਿੰਗੇ ਕਿਰਾਏ ਵਿਰੁੱਧ ਲੜੀ ਜਾ ਰਹੀ ਲੜਾਈ ਦਾ ਸਮਰਥਨ ਮਿਲਾਨ ਯੂਨੀਵਰਸਿਟੀ ਦੀ ਮੁੱਖੀ ਦੋਨਾਤੇਲਾ ਸਕਿਊਤੋ ਨੇ ਕਰਦਿਆ ਕਿਹਾ ਕਿ ਉਹ ਪਹਿਲਾਂ ਤੋਂ ਹੀ ਵਿੱਦਿਆਰਥੀ ਵਰਗ ਲਈ ਮਹਿੰਗੇ ਕਿਰਾਇਆ ਦਾ ਵਿਰੋਧ ਕਰਦੀ ਆ ਰਹੀ ਹੈ ।ਉਹਨਾਂ ਨੇ ਸ਼ਹਿਰ ਦੇ ਮੇਅਰ ਨੂੰ ਵੀ ਕਿਹਾ ਸੀ ਕਿ ਮਿਲਾਨ ਸ਼ਹਿਰ ਬਜੁਰਗਾਂ ਅਤੇ ਅਮੀਰਾਂ ਲਈ ਹੈ ਪਰ ਇਸ ਦੀ ਲੋੜ ਵਿੱਦਿਆਰਥੀਆਂ ਨੂੰ ਵੀ ਹੈ ।

ਦੋਨਾਤੇਲਾ ਸਕਿਊਤੋ ਨੇ ਇਸ ਲੜਾਈ ਨੂੰ ਕਾਮਯਾਬ ਕਰਨ ਲਈ ਡੈਮੋਕ੍ਰੇਟਿਕ ਪਾਰਟੀ ਪੀ ਡੀ ਦੇ ਨੇਤਾ ਐਲੀ ਸ਼ਲੇਨ ਨਾਲ ਵੀ ਗੱਲਬਾਤ ਕੀਤੀ ਹੈ ਜਿਸ ਨੂੰ ਸਥਾਈ ਸਮਰਥਨ ਦਾ ਵਾਅਦਾ ਕੀਤਾ ਹੈ।ਦੂਜੇ ਪਾਸੇ ਇਟਲੀ ਸਰਕਾਰ ਲੱਖਾਂ ਯੂਰੋ ਅਜਿਹੇ ਮਾਮਲਿਆਂ ਲਈ ਰਾਖਵੇਂ ਰੱਖ ਰਹੀ ਹੈ ਪਰ ਇਸ ਦੇ ਬਾਵਜੂਦ ਵਿੱਦਿਆਰਥੀ ਵਰਗ ਨੂੰ ਇਹ ਸੰਤਾਪ ਹੰਢਾਉਣ ਪੈ ਰਿਹਾ ਹੈ।

Leave a Reply

Your email address will not be published. Required fields are marked *