ਇਟਲੀ ਦੇ ਸ਼ਹਿਰ ਅਪ੍ਰੀਲੀਆ (ਲਾਤੀਨਾ) ਚ’ ਨਗਰ ਕੀਰਤਨ ਮੌਕੇ ਘੋੜ ਸਵਾਰਾਂ ਨੇ ਲਹਿਰਾਏ ਖ਼ਾਲਸਾ ਰਾਜ ਦੇ ਝੰਡੇ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਸੂਬਾ ਲਾਸੀਓ ਦੇ ਸ਼ਹਿਰ ਅਪ੍ਰੀਲੀਆ ਵਿਖੇ ਨਗਰ ਕੀਰਤਨ ਮੌਕੇ ਸਿੱਖ ਸੰਗਤਾਂ ਨੂੰ ਉਸ ਵੇਲੇ ਪੁਰਾਤਨ ਪੰਜਾਬ ਦੀਆਂ ਯਾਦਾਂ ਨੇ ਭਾਵਕ ਕਰ ਦਿੱਤਾ ਜਦੋ ਇਟਲੀ ਦੀ ਧਰਤੀ ਤੇ ਘੋੜ ਸਵਾਰਾਂ ਦੇ ਹੱਥਾ ਵਿੱਚ ਸ਼ੇਰੇ ਏਂ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਪੰਜਾਬ ਤੇ ਖਾਲਸਾ ਰਾਜ ਦੇ ਝੰਡਿਆਂ ਨੂੰ ਲਹਿਰਾਉਂਦਿਆਂ ਵੇਖਿਆ ਗਿਆ।

ਇੰਨਾਂ ਅਲੌਕਿਕ ਨਜ਼ਾਰਿਆਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਇੱਕਤਤਰ ਹੋਈਆਂ ਸੰਗਤਾਂ ਅਤੇ ਇਟਾਲੀਅਨ ਲੋਕਾਂ ਨੇ ਉਸ ਵੇਲੇ ਆਪਣੀ ਅੱਖੀ ਵੇਖਿਆ ਜਦੋਂ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਦੀਆ ਸੰਗਤਾਂ ਵੱਲੋ ਇਸ ਧਰਤੀ ਉੱਪਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦੂਜਾ ਮਹਾਨ ਨਗਰ ਕੀਰਤਨ ਸਜਾਇਆ ਗਿਆ।

ਇਸ ਇਲਾਕੇ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਕਿਸੇ ਨਗਰ ਕੀਰਤਨ ਵਿੱਚ ਘੋੜ ਸਵਾਰਾਂ ਨੇ ਸ਼ਮੂਲੀਅਤ ਕੀਤੀ ਹੋਵੇ ਤੇ ਉਹ ਵੀ ਖਾਲਸਾ ਰਾਜ ਦੇ ਝੰਡਿਆਂ ਦੀ ਛਾਂ ਹੇਠ

ਇਸ ਮੌਕੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਸ ਤਰ੍ਹਾਂ ਇਹ ਵਿਦੇਸ਼ੀ ਧਰਤੀ ਨਹੀਂ ਸਗੋਂ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਹੋਵੇ ਤੇ ਸਿੱਖ ਸੰਗਤਾਂ ਇਕੱਠੀਆਂ ਹੋ ਕੇ ਖਾਲਸਾ ਪੰਥ ਦਾ ਸਾਜਨਾ ਦਿਹਾੜਾ ਮਨ੍ਹਾ ਰਹੀਆ ਹੋਵਣ। ਦੱਸਣਯੋਗ ਹੈ ਕਿ ਇਸ ਨਗਰ ਕੀਰਤਨ ਵਿੱਚ ਇਹ ਘੋੜੇ ਸਮੂਹ ਸੰਗਤਾਂ ਲਈ ਤੇ ਇਟਾਲੀਅਨ ਭਾਈਚਾਰੇ ਸਮੇਤ ਸਭ ਲਈ ਖਿੱਚ ਦਾ ਕੇਂਦਰ ਰਹੇ।

Leave a Reply

Your email address will not be published. Required fields are marked *