ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਯੂਰਪੀ ਸਾਹਿਤਕ ਭਾਈਚਾਰੇ ਵਲੋਂ ਲੇਖਕ ਕੇਹਰ ਸ਼ਰੀਫ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਯੂਰਪ ਦੇ ਪ੍ਰਸਿੱਧ ਦੇਸ਼ ਜਰਮਨੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਵਸਣ ਵਾਲੇ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਲੇਖਕ ਕੇਹਰ ਸ਼ਰੀਫ ਦੀ ਅਚਾਨਕ ਮੌਤ ਤੇ ਯੂਰਪੀ ਪੰਜਾਬੀ ਸਾਹਿਤਕ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ। ਸਾਹਿਤ ਜਗਤ ਨੂੰ ਦਿੱਤੀ ਉਹਨਾਂ ਦੀ ਕਲਮ ਦੀ ਵਡਮੁੱਲੀ ਦੇਣ ਚਾਹੁੰਣ ਵਾਲਿਆਂ ਵਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਨੇ ਭਰੇ ਮਨ ਨਾਲ ਦੱਸਿਆ ਕਿ ਕੇਹਰ ਸ਼ਰੀਫ ਜੀ ਦਾ ਅਚਨਚੇਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਤੁਰ ਜਾਣਾ ਸਾਹਿਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਸਭਾ ਵਲੋਂ ਕਰਵਾਈਆਂ ਦੋਵੇਂ ਯੂਰਪੀ ਕਾਨਫਰੰਸਾਂ ਵਿੱਚ ਕੇਹਰ ਸ਼ਰੀਫ ਹੋਣਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।

ਦੁੱਖ ਜਾਹਿਰ ਕਰਦਿਆਂ ਦਲਜਿੰਦਰ ਰਹਿਲ ਨੇ ਕਿਹਾ ਕਿ ਇਹੋ ਜਿਹੀਆਂ ਕਲਮਾਂ ਦਾ ਸੰਸਾਰ ਨੂੰ ਅਲਵਿਦਾ ਆਖ ਜਾਣਾ ਉਹਨਾਂ ਦੇ ਪਰਿਵਾਰ ਦੇ ਨਾਲ ਸਾਹਿਤਕ ਭਾਈਚਾਰਾ ਵੀ ਡੂੰਘੇ ਸਦਮੇ ਵਿੱਚ ਹੈ। ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਅਤੇ ਬਾਕੀ ਮੈਂਬਰਾਂ ਰਾਜੂ ਹਠੂਰੀਆ, ਰਾਣਾ ਅਠੌਲਾ, ਯਾਦਵਿੰਦਰ ਸਿੰਘ ਬਾਗੀ,ਨਰਿੰਦਰਪਾਲ ਸਿੰਘ ਪੰਨੂ, ਸਤਵੀਰ ਸਾਂਝ, ਜਸਵਿੰਦਰ ਕੌਰ ਮਿੰਟੂ,ਸਿੱਕੀ ਝੱਜੀ ਪਿੰਡ ਵਾਲਾ, ਗੁਰਸ਼ਰਨ ਸਿੰਘ ਸੋਨੀ ਅਤੇ ਹਰਦੀਪ ਸਿੰਘ ਕੰਗ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਡੂੰਘੇ ਦੁੱਖ ਦਾ ਪ੍ਰਗਟਾਵਾ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਯੂਰਪ ਦੇ ਪ੍ਰਸਿੱਧ ਦੇਸ਼ ਜਰਮਨੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਵਸਣ ਵਾਲੇ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਲੇਖਕ ਕੇਹਰ ਸ਼ਰੀਫ ਦੀ ਅਚਾਨਕ ਮੌਤ ਤੇ ਯੂਰਪੀ ਪੰਜਾਬੀ ਸਾਹਿਤਕ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ। ਸਾਹਿਤ ਜਗਤ ਨੂੰ ਦਿੱਤੀ ਉਹਨਾਂ ਦੀ ਕਲਮ ਦੀ ਵਡਮੁੱਲੀ ਦੇਣ ਚਾਹੁੰਣ ਵਾਲਿਆਂ ਵਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ,

ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਨੇ ਭਰੇ ਮਨ ਨਾਲ ਦੱਸਿਆ ਕਿ ਕੇਹਰ ਸ਼ਰੀਫ ਜੀ ਦਾ ਅਚਨਚੇਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਤੁਰ ਜਾਣਾ ਸਾਹਿਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਸਭਾ ਵਲੋਂ ਕਰਵਾਈਆਂ ਦੋਵੇਂ ਯੂਰਪੀ ਕਾਨਫਰੰਸਾਂ ਵਿੱਚ ਕੇਹਰ ਸ਼ਰੀਫ ਹੋਣਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।

ਦੁੱਖ ਜਾਹਿਰ ਕਰਦਿਆਂ ਦਲਜਿੰਦਰ ਰਹਿਲ ਨੇ ਕਿਹਾ ਕਿ ਇਹੋ ਜਿਹੀਆਂ ਕਲਮਾਂ ਦਾ ਸੰਸਾਰ ਨੂੰ ਅਲਵਿਦਾ ਆਖ ਜਾਣਾ ਉਹਨਾਂ ਦੇ ਪਰਿਵਾਰ ਦੇ ਨਾਲ ਸਾਹਿਤਕ ਭਾਈਚਾਰਾ ਵੀ ਡੂੰਘੇ ਸਦਮੇ ਵਿੱਚ ਹੈ। ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਅਤੇ ਬਾਕੀ ਮੈਂਬਰਾਂ ਰਾਜੂ ਹਠੂਰੀਆ, ਰਾਣਾ ਅਠੌਲਾ, ਯਾਦਵਿੰਦਰ ਸਿੰਘ ਬਾਗੀ,ਨਰਿੰਦਰਪਾਲ ਸਿੰਘ ਪੰਨੂ, ਸਤਵੀਰ ਸਾਂਝ, ਜਸਵਿੰਦਰ ਕੌਰ ਮਿੰਟੂ,ਸਿੱਕੀ ਝੱਜੀ ਪਿੰਡ ਵਾਲਾ, ਗੁਰਸ਼ਰਨ ਸਿੰਘ ਸੋਨੀ ਅਤੇ ਹਰਦੀਪ ਸਿੰਘ ਕੰਗ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Leave a Reply

Your email address will not be published. Required fields are marked *