ਇਟਲੀ ਦੇ ਪੇਪਰ ਨੂੰ ਲੈਕੇ ਭ੍ਰਿਸ਼ਟਾਚਾਰ ਜੋ਼ਰਾਂ’ਤੇ ,ਕਾਮਿਆਂ ਦੀ ਪਹਿਲਾਂ ਭਾਰਤ ਦੀ ਇਟਾਲੀਅਨ ਅੰਬੈਸੀ ਤੇ ਫਿਰ ਇਟਲੀ ਦੇ ਇਮੀਗ੍ਰੇਸ਼ਨ ਦਫ਼ਤਰਾਂ ਵਿੱਚ ਪੇਪਰ ਜਮ੍ਹਾਂ ਕਰਵਾਉਣ ਲਈ ਹੁੰਦੀ ਹੈ ਲੁੱਟ,ਪਰ ਭਾਰਤੀ ਆਗੂ ਚੁੱਪ

ਰੋਮ(ਦਲਵੀਰ ਕੈਂਥ)ਇਹ ਖ਼ਬਰ ਉਹਨਾਂ ਲੋਕਾਂ ਲਈ ਵਿਸੇ਼ਸ ਹੈ ਜਿਹੜੇ ਇਹ ਕਹਿੰਦੇ ਹਨ ਕਿ ਯੂਰਪੀਅਨ ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਜਾਂ ਗੈਰ-ਕਾਨੂੰਨੀ ਕੰਮ ਨਹੀਂ ਹੁੰਦੇ ਇੱਥੇ ਜੇਕਰ ਇਟਲੀ ਦੀ ਗੱਲ ਕੀਤੀ ਜਾਵੇ ਤਾਂ ਯੂਰਪ ਭਰ ਵਿੱਚੋਂ ਇਟਲੀ ਭ੍ਰਿਸ਼ਟਾਚਾਰ ਵਿੱਚ ਪਹਿਲੇ ਨੰਬਰ ਤੇ ਹਨ ਇਸ ਕਾਰਵਾਈ ਦੀਆਂ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਜਿਸ ਵਿੱਚ ਇੱਕ ਉਦਾਹਰਣ ਹੈ ਇਟਲੀ ਦੇ ਪੇਪਰਾਂ ਸੰਬਧੀ ਜਿਹੜੀ ਕਿ ਇਟਲੀ ਰਹਿਣ ਬਸੇਰਾ ਕਰਦਾ ਭਾਰਤੀ ਅੱਜ-ਕਲ੍ਹ ਹੱਡੀ ਹੰਢਾਅ ਰਿਹਾ ਹੈ ।

ਬੀਤੇ ਕਰੀਬ 2 ਸਾਲ ਤੋਂ ਇਟਲੀ ਦੇ ਨਿਕਲ ਰਹੇ ਪੇਪਰ ਉਹ ਚਾਹੇ ਪਰਿਵਾਰ ਦੇ ਹਨ ਜਾਂ ਫਿਰ ਕਾਮਿਆਂ ਦੇ ਜਦੋਂ ਪੇਪਰ ਦਿੱਲੀ (ਭਾਰਤ)ਸਥਿਤ ਇਟਾਲੀਅਨ ਅੰਬੈਂਸੀ ਵਿੱਚ ਜਮ੍ਹਾਂ ਕਰਵਾਉਂਣੇ ਹੁੰਦੇ ਹਨ ਤਾਂ ਉਸ ਲਈ ਇੱਕ ਨਿਰਧਾਰਤ ਤਾਰੀਕ ਲੈਣੀ ਪੈਂਦੀ ਹੈ ਤਾਰੀਕ ਲੈਣ ਦੀ ਪ੍ਰਕ੍ਰਿਆ ਚਾਹੇ ਕੋਰੋਨਾ ਕਾਲ ਵਿੱਚ ਸ਼ੁਰੂ ਹੋਈ ਸੀ ਪਰ ਹੁਣ ਤੱਕ ਵੀ ਇਹ ਕਾਰਵਾਈ ਜਾਰੀ ਹੈ ਬਿਨ੍ਹਾਂ ਨਿਰਧਾਰਤ ਤਾਰੀਕ ਲਏ ਤੁਸੀ ਅੰਬੈਂਸੀ ਜਾਣਾ ਤਾਂ ਕੀ ਦਾਖਲ ਵੀ ਨਹੀਂ ਹੋ ਸਕਦੇ।

ਬੀਤੇ ਸਮੇਂ ਵਿੱਚ ਜੋ ਵੀ ਕੋਰੋਨਾ ਦੇ ਮੱਦੇ ਨਜ਼ਰ ਦੇਸ਼-ਵਿਦੇਸ਼ ਵਿੱਚ ਕਿਸੇ ਵੀ ਜਨਤਕ ਦਫ਼ਤਰ ਵਿੱਚ ਜਾਣ ਲਈ ਸ਼ਰਤਾਂ ਸਰਕਾਰਾਂ ਵੱਲੋਂ ਰੱਖੀਆਂ ਗਈਆਂ ਸਨ ਉਹ ਲੱਗਭਗ ਖਤਮ ਹੋ ਚੁੱਕੀਆਂ ਹਨ ਪਰ ਇਟਾਲੀਅਨ ਅੰਬੈਂਸੀ ਦੇ ਅਧਿਕਾਰੀਆਂ ਨੂੰ ਹੁਣ ਵੀ ਡਰ ਲਗ ਰਿਹਾ ਹੈ ਕਿ ਕਿਤੇ ਕੋਰੋਨਾ ਉਹਨਾਂ ਨੂੰ ਫੜ੍ਹ ਨਾ ਲਵੇ ਇਸ ਲਈ ਉਹ ਲੋਕਾਂ ਨੂੰ ਬਿਨ੍ਹਾਂ ਨਿਰਧਾਰਤ ਤਾਰੀਕ ਲਏ ਅੰਬੈਂਸੀ ਦਾਖਲ ਹੋਣ ਨਹੀਂ ਦਿੰਦੇ।

ਇਹ ਪੱਖ ਸੀ ਇਟਲੀ ਦੀ ਦਿੱਲੀ (ਭਾਰਤ) ਸਥਿਤ ਇਟਾਲੀਅਨ ਅੰਬੈਂਸੀ ਦਾ ਪਰ ਅਸੀਂ ਆਪਣੇ ਪਾਠਕਾਂ ਲਈ ਇਸ ਉਲਝੇ ਤਾਣੇ-ਬਾਣੇ ਦਾ ਦੂਜਾ ਪੱਖ ਪੇਸ਼ ਰਹੇ ਜਿਸ ਨੂੰ ਜਾਣ ਉਹਨਾਂ ਲੋਕਾਂ ਨੂੰ ਹੈਰਾਨੀ ਹੋਵੇਗੀ ਜਿਹਨਾਂ ਦਾ ਇਟਲੀ ਨਾਲ ਕੋਈ ਵਾਹ-ਵਾਸਤਾ ਨਹੀਂ ।ਇਟਲੀ ਦੇ ਪੇਪਰਾਂ ਨੂੰ ਦਿੱਲੀ ਸਥਿਤ ਇਟਾਲੀਅਨ ਅੰਬੈਂਸੀ ਵਿੱਚ ਜਮ੍ਹਾਂ ਕਰਵਾਉਣ ਲਈ ਪੰਜਾਬ ਦੇ ਕੁਝ ਠੱਗ ਜਿਹੇ ਏਜੰਟ ਇਟਲੀ ਜਾਂ ਭਾਰਤ ਦੇ ਮਜ਼ਬੂਰ ਤਾ ਬੇਵੱਸ ਲੋਕਾਂ ਤੋਂ 20,000 ਰੁਪੲੈ ਤੋਂ 150,000 ਰੁਪੲੈ ਤੱਕ ਵਸੂਲ ਕਰ ਰਹੇ ਜਿਸ ਨੂੰ “ਮਰਦੀ ਕੀ ਨਾ ਕਰਦੀ”ਲੋਕ ਕਹਾਵਤ ਵਾਂਗਰ ਲੋਕਾਂ ਨੂੰ ਦੇਣੇ ਪੈ ਰਹੇ ਹਨ।

ਤਾਰੀਕ ਫਿਰ ਵੀ ਉਹਨਾਂ ਨੂੰ 1 ਮਹੀਨੇ ਬਆਦ ਹੀ ਮਿਲਦੀ ਹੈ।ਇਹ ਪੇਪਰ ਚਾਹੇ ਪਰਿਵਾਰ ਦੇ ਹਨ ਜਾਂ ਕੰਮ ਦੇ ਏਜੰਟਾਂ ਨੇ ਇੱਕ ਹੀ ਟੋਕਾ ਰੱਖਿਆ ਹੈ ਜਿਸ ਨਾਲ ਉਹ ਸਭ ਨੂੰ ਟੁੱਕੀ ਜਾਂਦੇ ਹਨ ਤੇ ਇਸ ਗੋਰਖ ਧੰਦੇ ਵਿੱਚ ਬਰਾਬਰ ਸ਼ਾਰੀਕ ਹੈ ਇਟਾਲੀਅਨ ਅੰਬੈਂਸੀ ਦੇ ਅਧਿਕਾਰੀ ਜਿਹੜੇ ਕਿ ਆਨ ਲਾਈਨ ਤਾਰੀਕ ਸੌਖੇ ਢੰਗ ਨਾਲ ਨਹੀਂ ਦਿੰਦੇ ।ਇਹ ਲੋਕ ਆਪਸ ਵਿੱਚ ਰਲ-ਮਿਲਕੇ ਲਾਚਾਰ ਲੋਕਾਂ ਦਾ ਦੋਨੋ ਹੱਥੀ ਸੋਸ਼ਣ ਕਰ ਰਹੇ ਹਨ ਜਿਸ ਲਈ ਹੁਣ ਤੱਕ ਕੋਈ ਵੀ ਸਖ਼ਸ ਬੋਲਣਾ ਨਹੀਂ ਚਾਹੁੰਦਾ ਸਗੋ ਪਤਲੀ ਗਲੀ ਵਿੱਚੋਂ ਆਪਣਾ ਕੰਮ ਕਰਵਾ ਨਿਕਲਣ ਵਿੱਚ ਹੀ ਪੁੱਨ ਦਾ ਕੰਮ ਸਮਝਦਾ ਹੈ।

ਅਨੇਕਾਂ ਅਜਿਹੇ ਲੋਕ ਹਨ ਜਿਹਨਾਂ ਨੂੰ ਇਟਾਲੀਅਨ ਐਂਬੈਸੀ ਨੇ ਪੇਪਰ ਜਮ੍ਹਾਂ ਕਰਵਾਉਣ ਲਈ ਸਮੇਂ ਸਿਰ ਤਾਰੀਕ ਨਹੀਂ ਦਿੱਤੀ ਜਿਸ ਕਾਰਨ ਉਹ ਵਿਚਾਰੇ 84 ਦੇ ਗੇੜ ਵਿੱਚ ਫਸ ਜਾਂਦੇ ਹਨ ਤੇ ਦੁਬਾਰਾ ਇਟਲੀ ਤੋਂ ਖਰਚਾਂ ਕਰ ਪੇਪਰ ਰਿਨਿਊ ਕਰਵਾ ਕੇ ਮੰਗਵਾਉਂਦੇ ਹਨ ਕਿਉਂਕਿ ਜਦੋਂ ਇਟਲੀ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੇਪਰ (ਨੋਲਾ ਅੋਸਤਾ) ਦਿੱਤਾ ਜਾਂਦਾ ਹੈ ਤਾਂ ਉਸ ਦੀ ਮਿਆਦ 6 ਮਹੀਨੇ ਤੱਕ ਮੰਨੀ ਜਾਂਦੀ ਹੈ।ਉਂਝ ਤਾਂ ਇਹ ਗੌਰਖ ਧੰਦਾ ਕਈ ਮਹੀਨਿਆਂ ਤੋਂ ਨਿਰੰਤਰ ਚੱਲ ਰਿਹਾ ਹੈ ਪਰ ਹੁਣ ਫਿਰ ਇਟਲੀ ਦੇ ਸੀਜ਼ਨੀ ਕੰਮ ਵਾਲੇ ਨਿਕਲੇ ਪੇਪਰ ਨੂੰ ਲੈ ਲੋਕਾਂ ਨੂੰ ਤਰਲੋ-ਮੱਛੀ ਹੁੰਦੇ ਦੇਖਿਆ ਜਾਂ ਰਿਹਾ ਹੈ ।

ਨਿਕਲੇ ਪੇਪਰਾਂ ਵਾਲਾ ਸਖ਼ਮ ਪਹਿਲ ਦੇ ਅਧਾਰ ਤੇ ਦਿੱਲੀ ਅੰਬੈਂਸੀ ਪੇਪਰ ਜਮ੍ਹਾਂ ਕਰਵਾਉਣ ਲਈ ਕੋਈ ਵੀ ਸਮਝੌਤਾ ਕਰਨ ਵਿੱਚ ਇਹ ਨਹੀਂ ਸੋਚਦਾ ਕੀ ਉਸ ਦੀ ਲੁੱਟ ਹੋ ਰਹੀ ਹੈ ਉਸ ਦਾ ਜਨੂੰਨ ਹੁੰਦਾ ਜਲਦ ਇਟਲੀ ਪਹੁੰਚਣਾ ਉਸ ਲਈ ਫਿਰ ਚਾਹੇ ਉਸ ਨੂੰ ਜਿੱਥੇ ਪਹਿਲਾਂ 10 ਲੱਖ ਲਗਾਏ ਹੁੰਦੇ ਹਨ 1 ਲੱਖ ਨਾਲ ਫਰਕ ਨਹੀਂ ਪੈਂਦਾ ।ਠੱਗ ਏਜੰਟ ਬਸ ਇਸ ਜਾਨੂੰਨ ਨੂੰ ਇਸ ਹੱਦ ਤੱਕ ਹਵਾ ਦੇ ਦਿੰਦੇ ਹਨ ਕਿ ਬਹੁਤੇ ਲੋਕਾਂ ਨੂੰ ਤਾਂ ਹੋਈ ਲੁੱਟ ਦਾ ਇਟਲੀ ਆਕੇ ਉਂਦੋ ਪਤਾ ਲੱਗਦਾ ਜਦੋਂ ਵਿਚਾਰੇ ਕੰਮ ਨਾ ਮਿਲਣ ਕਾਰਨ ਇਟਲੀ ਦੇ ਹਾਲਤਾਂ ਦੇ ਧੱਕੇ ਚੜ੍ਹਦੇ ਹਨ।

ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਜਿਹੜੇ ਵੀਜ਼ਾ ਲਗਵਾ ਇਟਲੀ ਆ ਜਾਂਦੇ ਹਨ ਉਹ ਇਸ ਚੱਕਰਵਿਊ ਤੋਂ ਛੁੱਟਦੇ ਨਹੀਂ ਸਗੋਂ ਫਿਰ ਇਟਲੀ ਆਕੇ ਵੀ ਉਹਨਾਂ ਨੂੰ ਪੇਪਰ ਜਮ੍ਹਾਂ ਕਰਵਾਉਣ ਲਈ 200 ਯੂਰੋ ਲੈ 700 ਯੂਰੋ ਤੱਕ ਦੇਣਾ ਪੈ ਰਿਹਾ ਹੈ।

ਰਾਜਧਾਨੀ ਰੋਮ ਦੇ ਇਮੀਗ੍ਰੇਸ਼ਨ ਵਿਭਾਗ ਤੋਂ ਜਿਹੜੇ 2022 ਵਿੱਚ ਪੇਪਰ ਨਿਕਲੇ ਸਨ ਉਹਨਾਂ ਕਾਮਿਆਂ ਨੇ ਪਹਿਲਾਂ ਦੇਸ਼ ਵਿੱਚ ਸੋਸ਼ਣ ਕਰਵਾਇਆ ਤੇ ਹੁਣ ਇਟਲੀ ਆਕੇ ਕਰਵਾਉਣ ਲਈ ਮਜ਼ਬੂਰ ਹਨ।6-6 ਮਹੀਨੇ ਬੀਤ ਜਾਣ ਬਆਦ ਵੀ ਇਹਨਾਂ ਕਾਮਿਆਂ ਨੂੰ ਪੇਪਰ ਜਮ੍ਹਾਂ ਕਰਵਾਉਣ ਲਈ ਤਾਰੀਕ ਨਹੀਂ ਮਿਲ ਰਹੀ ਤੇ ਇਟਲੀ ਦਾ ਕੋਈ ਵੀ ਸਿਆਸੀ ਜਾਂ ਗੈਰ ਸਿਆਸੀ ਭਾਰਤੀ ਆਗੂ ਇਹਨਾਂ ਦਾ ਮੋਢਾ ਥਪਥਾਉਣ ਲਈ ਤਿਆਰ ਨਹੀਂ ਸਭ ਮੂਕ ਦਰਸ਼ਕ ਬਣ ਤਮਾਸ਼ਾ ਦੇਖ ਰਹੇ ਹਨ।

One comment

  1. Sat sri akaal g
    Mere nall v india idha hi hoya main paise dene ton mnah kar dita te agent ne embassy nu mail kar diti. Meri wife da visa refuses krwa dita .
    Fir main india FIR karwai us agent te cyber crime through.
    Per hje tak police ne arrest tak nhi kita.

Leave a Reply

Your email address will not be published. Required fields are marked *