ਇਟਲੀ ‘ਚ ਆਏ ਹੜ੍ਹਾਂ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਯਾਦ ਵਿੱਚ 24 ਮਈ ਨੂੰ ਸਰਕਾਰ ਨੇ ਐਲਾਨਿਆ ਰਾਸ਼ਟਰੀ ਸੋਗ ਦਿਨ,ਇਟਲੀ ਤੇ ਯੂਰਪੀਅਨ ਯੂਨੀਅਨ ਦਾ ਝੁਕਾਇਆ ਅੱਧਾ ਝੰਡਾ

ਸੂਬੇ ‘ਚ ਆਏ ਹੜ੍ਹਾਂ ਕਾਰਨ ਗਈ ਹੈ 17 ਲੋਕਾਂ ਦੀ ਜਾਨ ਤੇ ਹੋਇਆ 7 ਬਿਲੀਅਨ ਯੂਰੋ ਦਾ ਨੁਕਸਾਨ *

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਲੋਕਾਂ ਦੀ ਤੇ ਇੱਥੋਂ ਦੀਆਂ ਸਰਕਾਰਾਂ ਦੀ ਇਹ ਬਹਾਦਰੀ ਹੀ ਹੈ ਕਿ ਇਸ ਦੇਸ਼ ਨੂੰ ਜਿੰਨਾਂ ਕੁਦਰਤੀ ਕਰੋਪੀ ਨੇ ਤਬਾਅ ਕੀਤਾ ਇਸ ਦਾ ਉਜਾੜਾ ਕੀਤਾ ਸ਼ਾਇਦ ਹੋਰ ਕੋਈ ਦੇਸ਼ ਇਸ ਤਬਾਹੀ ਨੂੰ ਨਾ ਸਹਾਰਦਾ ।

ਪੂਰੀ ਦੁਨੀਆਂ ਜਾਣਦੀ ਹੈ ਕਿ ਕੋਰੋਨਾ ਨੇ ਕਿਸ ਹੱਦ ਤੱਕ ਇਟਲੀ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਇਸ ਤੋਂ ਇਲਾਵਾ ਇਟਲੀ ਨੂੰ ਕਦੀ ਕੁਦਰਤੀ ਕਹਿਰ ਭੂਚਾਲ ਆ ਦਬੋਚਦਾ ਹੈ ਤੇ ਕਈ ਹੜ੍ਹ ਝੰਬ ਦਿੰਦਾ ਹੈ ਇਹਨਾਂ ਕੁਦਰਤੀ ਆਫ਼ਤਾਂ ਨੇ ਵੀ ਇਟਲੀ ਦੇ ਬਾਸਿੰਦਿਆਂ ਨੂੰ ਹਿਰਦੇ ਵਲੂੰਧਰਨ ਵਾਲੇ ਜਖ਼ਮ ਦਿੱਤੇ ਉੱਥੇ ਬਿਲੀਅਨ ਯੂਰੋ ਦਾ ਨੁਕਸਾਨ ਇਟਲੀ ਵਰਗੇ ਵਿਕਾਸਸ਼ੀਲ ਦੇਸ਼ ਦਾ ਲੱਕ ਤੋੜਦਾ ਨਜ਼ਰੀ ਆਉਂਦਾ ਹੈ ਪਰ ਇਹਨਾਂ ਸਭ ਦੇ ਬਾਵਜੂਦ ਇਟਲੀ ਦੇ ਬਾਸਿੰਦਿਆਂ ਦੇ ਹੌਸਲੇ ਅਸਤ ਨਹੀਂ ਸਗੋਂ ਬੁਲੰਦ ਹਨ।

2-3 ਮਈ ਅਤੇ 16 ਤੋਂ 19 ਮਈ 2023 ਤੱਕ ਜੇ ਇਟਲੀ ਦੇ ਇਮਿਲੀਆ ਰੋਮਾਨਾ ਸੂਬੇ ਵਿੱਚ ਆਏ ਹੜ੍ਹ ਦੀ ਹੀ ਗੱਲ ਕੀਤੀ ਜਾਵੇ ਤਾਂ ਇਹਨਾਂ ਹੜ੍ਹਾਂ ਨੇ ਇਟਲੀ ਦੇ 17 ਲੋਕਾਂ ਦੀ ਜਾਨ ਲੈ ਲਈ ਤੇ 7 ਬਿਲੀਅਨ ਯੂਰੋ ਦਾ ਸੂਬੇ ਭਰ ਵਿੱਚ ਨੁਕਸਾਨ ਕੀਤਾ।

ਪ੍ਰਭਾਵਿਤ ਇਲਾਕਿਆਂ ਵਿੱਚ ਬਲੋਨੀਆਂ,ਸੇਸੇਨਾ,ਫੁਰਲੀ,ਰੇਵੇਨਾ ਰਿਮੀਨੀ ਆਦਿ ਹੜ੍ਹ ਦਾ ਮੁੱਖ ਕੇਂਦਰ ਰਹੇ ਹਨ ਜਿੱਥੇ ਪਹਿਲਾਂ 2-3 ਮਈ ਨੂੰ ਹੜ੍ਹ ਆਇਆ ਜਿਸ ਵਿੱਚ 2 ਲੋਕਾਂ ਦੀ ਮੌਤ ਹੋਈ ਤੇ ਫਿਰ 16 ਮਈ ਤੋਂ 19 ਮਈ ਤੱਕ ਹੜ੍ਹਾਂ ਦਾ ਕਹਿਰ ਜਾਰੀ ਰਿਹਾ ਜਿਹੜਾ 15 ਲੋਕਾਂ ਲਈ ਜਮਦੂਤ ਬਣ ਗਿਆ।

ਇਸ ਕੁਦਰਤੀ ਕਹਿਰ ਨਾਲ 50,000 ਲੋਕ ਬੇਘਰ ਹੋਏ ਜਿਹਨਾਂ ਨੂੰ ਸਥਾਨਕ ਪ੍ਰਸ਼ਾਸ਼ਨ ਨੇ ਆਰਜੀ ਰਿਹਾਇਸਾਂ ਵਿੱਚ ਰੱਖਿਆ।ਦੋ ਹਫ਼ਤਿਆਂ ਵਿੱਚ ਇੰਨਾਂ ਜਿ਼ਆਦਾ ਮੀਂਹ ਪਿਆ ਜਿਸ ਨੇ ਪੂਰੇ ਸੂਬੇ ਨੂੰ ਥਲ ਤੋਂ ਜਲ ਕਰ ਦਿੱਤਾ।ਮਾਹਰਾਂ ਅਨੁਸਾਰ ਇਹਨਾਂ ਮੀਂਹ 7 ਮਹੀਨਿਆਂ ਵਿੱਚ ਪੈਂਦਾ ਹੈ ਜਿਨ੍ਹਾਂ ਕਿ ਸਿਰਫ਼ 14 ਦਿਨਾਂ ਵਿੱਚ ਹੀ ਪੈ ਗਿਆ।ਮੀਂਹ ਦੇ ਪਾਣੀ ਨਾਲ 4 ਜਿ਼ਲ੍ਹਿਆਂ ਵਿੱਚ 300 ਤੋਂ ਵੱਧ ਥਾਵਾਂ ਤੋਂ ਜਮੀਨ ਧੱਸ ਗਈ ਜਿਸ ਨੇ 400 ਤੋਂ ਉਪੱਰ ਸੜਕਾਂ ਨੂੰ ਤਬਾਹ ਕਰ ਦਿੱਤਾ।ਸੂਬੇ ਦੀਆਂ 23 ਨਦੀਆਂ ਦਾ ਉਛਾਲੇ ਮਾਰਦਾ ਪਾਣੀ ਕਿਨਾਰੇ ਟੁੱਟਣ ਕਾਰਨ 43 ਸ਼ਹਿਰਾਂ ਦੇ ਲੋਕਾਂ ਲਈ ਵੱਡੀ ਮੁਸੀਬਤ ਬਣ ਗਿਆ।

ਕੁਦਰਤੀ ਕਰੋਪੀ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਇਟਲੀ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਸੂਬੇ ਦੀ ਵਿਧਾਨ ਸਭਾ ਵਿੱਚ ਮੰਤਰੀ ਮੰਡਲ ਵਲੋਂ ਬੀਤੀ 24 ਮਈ ਨੂੰ ਹੜ੍ਹ ਕਾਰਨ ਜਾਨਾਂ ਗੁਆਉਣ ਵਾਲੇ ਆਪਣੇ ਨਾਗਰਿਕਾਂ ਦੀ ਯਾਦ ਵਿੱਚ 24 ਮਈ ਨੂੰ ਹੜ੍ਹਾਂ ਦੇ ਪੀੜਤਾਂ ਲਈ ਸੋਗ ਦਾ ਰਾਸ਼ਟਰੀ ਦਿਨ ਐਲਾਨਿਆ ਗਿਆ ਹੈ। ਜਿਸ ਦਾ ਵਿਧਾਨ ਸਭਾ ਵਿੱਚ ਵਿਸ਼ੇਸ਼ ਸੈਸ਼ਨ ਸੱਦ ਕੇ ਐਲਾਨ ਕੀਤਾ ਗਿਆ ਹੈ।

ਵਿਧਾਨ ਸਭਾ ਵਿੱਚ ਇਟਲੀ ਦੇ ਰਾਸ਼ਟਰੀ ਅਤੇ ਯੂਰਪੀਅਨ ਯੂਨੀਅਨ ਦੇ ਝੰਡੇ ਨੂੰ ਸੋਗ ਨੂੰ ਅੱਧਾ ਨੀਵਾਂ ਕੀਤਾ ਗਿਆ।ਵਿਧਾਨ ਸਭਾ ਅਤੇ ਸਰਕਾਰੀ ਅਦਾਰਿਆਂ ਵਿੱਚ ਇੱਕ ਮਿੰਟ ਦਾ ਮੌਨ ਧਾਰਦਿਆਂ ਸ਼ਰਧਾਂਜਲੀ ਵੀ ਦਿੱਤੀ ਗਈ

ਇਸੇ ਤਰ੍ਹਾਂ ਸੂਬੇ ਦੇ ਸਰਕਾਰੀ ਅਦਾਰਿਆਂ ਵਿੱਚ ਲਹਿਰਾ ਰਹੇ ਰਾਸ਼ਟਰੀ ਝੰਡਿਆਂ ਨੂੰ ਨੀਵਾਂ ਕੀਤਾ ਗਿਆ ਅਤੇ ਵਿਧਾਨ ਸਭਾ ਵਿੱਚ ਜਾਨਾ ਗੁਆਉਣ ਵਾਲਿਆਂ ਲਈ ਇੱਕ ਮਿੰਟ ਦਾ ਮੌਨ ਧਾਰਦਿਆਂ ਸ਼ਰਧਾਂਜਲੀ ਦਿੱਤੀ ਗਈ।ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਸਥਿਤ ਇਟਾਲੀਅਨ ਦੂਤਾਵਾਸਾਂ ਵਿੱਚ ਦੇ ਇਟਾਲੀਅਨ ਝੰਡੇ ਅੱਧੇ ਝੁਕਾਏ ਗਏ

Leave a Reply

Your email address will not be published. Required fields are marked *