ਆਖਰਕਾਰ ਇਟਲੀ ਵਿੱਚ ਲੋਕ ਨਗਰ ਕੀਰਤਨ ਨੂੰ ਕਿਉ ਸਮਝਦੇ ਹਨ ਖਾਣ ਪੀਣ ਵਾਲਾ ਫੇਸਤਾ (ਤਿਉਹਾਰ)

ਯੂਰਪ ਦੇ ਦੇਸ਼ਾਂ ਵਿਚੋਂ ਸਭ ਤੋਂ ਵੱਧ ਪੰਜਾਬੀ ਭਾਈਚਾਰਾ ਵਸਦਾ ਹੈ ਇਟਲੀ , ਫਿਰ ਵੀ ਸਿੱਖ ਧਰਮ ਨੂੰ ਮਾਨਤਾ ਨਾ ਮਿਲਣੀ ਬਣ ਰਿਹਾ ਹੈ ਸਵਾਲੀਆਂ ਚਿੰਨ੍ਹ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇੰਗਲੈਂਡ, ਕਨੇਡਾ, ਅਮਰੀਕਾ ਤੋ ਬਾਅਦ ਯੂਰਪੀਅਨ ਦੇਸ਼ਾਂ ਵਿੱਚ ਇਟਲੀ ਇੱਕ ਅਜਿਹਾ ਦੇਸ਼ ਹੈ। ਜਿੱਥੇ ਪੰਜਾਬੀ ਭਾਈਚਾਰੇ ਦੀ ਵਧ ਵਸੋਂ ਹੈ। ਅਤੇ ਇਟਲੀ ਵਿੱਚ ਅੱਜ ਤੋਂ ਕਾਫੀ ਸਾਲ ਪਹਿਲਾਂ ਜਦੋਂ ਸਿੱਖੀ ਸਰੂਪ ਵਾਲੇ ਲੋਕਾਂ ਦੀ ਘੱਟ ਗਿਣਤੀ ਹੁੰਦੀ ਸੀ। ਪਰ ਹੌਲੀ ਹੌਲੀ ਸਿੱਖ ਧਰਮ ਕਾਫੀ ਪ੍ਰਫੁਲਿਤ ਹੋ ਗਿਆ ਹੈ।

ਹੁਣ ਵੀ ਆਏ ਦਿਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਅੰਮ੍ਰਿਤ ਸੰਚਾਰ ਕਰਵਾਏ ਜਾ ਰਹੇ ਹਨ। ਦੂਜੇ ਪਾਸੇ ਇਟਲੀ ਵਿੱਚ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਥਿਤ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਹਰ ਸਾਲ ਲੱਖਾਂ ਯੂਰੋ ਨਗਰ ਕੀਰਤਨ ਵਿੱਚ ਲੰਗਰਾ ਅਤੇ ਹਰ ਵਸਤੂਆਂ ਉਪਰ ਖਰਚ ਕਰਕੇ ਸਿੱਖ ਭਾਈਚਾਰੇ ਗੌਰਵਮਈ ਇਤਿਹਾਸ ਨੂੰ ਦੱਸਣ ਲਈ ਖਰਚ ਕਰਨੇ ਪੈਂਦੇ ਹਨ।

ਬਹੁਤ ਸਾਰੇ ਧਾਰਮਿਕ ਸੰਸਥਾਵਾਂ ਵਲੋਂ ਇਟਾਲੀਅਨ ਭਾਸ਼ਾ ਵਿੱਚ ਸਿੱਖ ਧਰਮ ਬਾਰੇ ਕਿਤਾਬਾਂ ਵੀ ਛਪਾ ਕੇ ਵੰਡੀਆਂ ਜਾ ਰਹੀਆਂ ਹਨ। ਤਾ ਜੋ ਇਟਾਲੀਅਨ ਸਮੇਤ ਹੋ ਧਰਮਾਂ ਦੇ ਲੋਕਾਂ ਨੂੰ ਸਿੱਖ ਧਰਮ ਦੇ ਗੌਰਵ ਮਈ ਪਿਛੋਕੜ ਤੋਂ ਜਾਣੂ ਕਰਵਾਇਆ ਜਾ ਸਕੇ।

ਨਗਰ ਕੀਰਤਨ ਦਾ ਅਰਥ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਪਾਲਕੀ ਦੇ ਪਿੱਛੇ ਪਿੱਛੇ ਜਾਣਾ ਤੇ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਨਗਰ ਦੀ ਪ੍ਰਕਰਮਾ ਕਰਨਾ ਹੁੰਦਾ ਹੈ। ਦੂਜੇ ਪਾਸੇ ਨਗਰ ਕੀਰਤਨ ਦੇਖਣ ਨੂੰ ਤਾਂ ਅਸੀਂ ਜਾਂਦੇ ਹਾਂ। ਪਰ ਅਫਸੋਸ ਸਿਰਫ ਹੀ ਸਿਰਫ਼ ਖਾਣ ਪੀਣ ਦੀਆਂ ਵਸਤੂਆਂ ਖਾ ਪੀ ਕੇ ਵਾਪਿਸ ਘਰ ਨੂੰ ਮੁੜ ਆਉਂਦੇ ਹਾਂ। ਕਈ ਖਾਣ ਦੇ ਸ਼ੌਕੀਨ ਲੋਕ ਤਾਂ ਇੱਕ ਨਗਰ ਕੀਰਤਨ ਵਿੱਚ ਖਾਣ ਪੀਣ ਦੀਆਂ ਮਿਲਣ ਵਾਲੀਆਂ ਵਸਤੂਆਂ ਨੂੰ ਦੂਜੇ ਨਗਰ ਕੀਰਤਨ ਦੀਆਂ ਖਾਣ ਪੀਣ ਦੀਆਂ ਵਸਤੂਆਂ ਨਾਲ ਨਾਮ ਤੋਲ ਕਰਦੇ ਹਨ। ਉਥੇ ਜ਼ਿਆਦਾ ਸਵਾਦ ਸਨ।

ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਨਗਰ ਦੀ ਪ੍ਰਕਰਮਾ ਕਰਦੇ ਹਨ ਤਾ ਸੇਵਾਦਾਰਾਂ ਵਲੋਂ ਉਨ੍ਹਾਂ ਸੰਗਤਾਂ ਲਈ ਖਾਣ ਪੀਣ ਦੀਆਂ ਵਸਤਾਂ ਪ੍ਰਸ਼ਾਦ ਦੇ ਤੌਰ ਤੇ ਦਿੱਤੀਆਂ ਜਾਂਦੀਆਂ ਹਨ। ਜਾ ਫਿਰ ਸੰਗਤਾਂ ਲਈ ਖੁੱਲ੍ਹੀ ਜਗ੍ਹਾ ਵਿੱਚ ਸਟਾਲ ਲਗਾਏ ਜਾਂਦੇ ਹਨ। ਪਰ ਸਮੇਂ ਮੁਤਾਬਿਕ ਸਾਨੂੰ ਨਗਰ ਕੀਰਤਨਾਂ ਵਿੱਚ ਸਟਾਲ ਲਗਾ ਕੇ ਨਹੀਂ ਸਗੋਂ ਪੰਗਤ ਵਿੱਚ ਸੰਗਤਾਂ ਨੂੰ ਬੈਠਾ ਕੇ ਲੰਗਰ ਛਕਾਉਣ ਦੀ ਪ੍ਰਾਥਾ ਨੂੰ ਅਪਣਾਉਣਾ ਚਾਹੀਦਾ ਹੈ। ਕਿਉਂਕਿ ਜ਼ਿਆਦਾਤਰ ਦੇਖਿਆ ਹੈ ਜਦੋਂ ਭੀੜ ਹੋ ਜਾਂਦੀ ਹੈ। ਸੰਗਤਾਂ ਦਾ ਜ਼ਿਆਦਾ ਧਿਆਨ ਲੰਗਰ ਵੱਲ ਹੀ ਹੁੰਦਾ ਹੈ। ਭਾਵੇਂ ਸਟੇਜ ਤੇ ਕਿੰਨਾ ਵੀ ਵਧੀਆ ਰਾਗੀ , ਢਾਡੀ, ਕਵੀਸ਼ਰੀ ਜਥੇ ਇਤਿਹਾਸ ਸਰਵਣ ਕਰਵਾ ਰਹੇ ਹੋਵਣ ਪਰ ਸੰਗਤਾਂ ਵਿੱਚ ਲੰਗਰਾਂ ਪ੍ਰਤੀ ਉਤਸ਼ਾਹ ਜ਼ਿਆਦਾ ਦੇਖਣ ਨੂੰ ਮਿਲਿਆ।ਬਹੁਤ ਵਧੀਆ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਵਲੋਂ ਚਲਾਈ ਗਈ 20 ਰੁਪਇਆ ਦੇ ਲੰਗਰ ਨਾਲ ਅੱਜ ਹਰ ਧਰਮ ਦਾ ਲੋਕ ਗੁਰੂਘਰਾਂ ਵਿੱਚ ਆ ਕੇ ਮਰਿਆਦਾ ਨਾਲ ਲੰਗਰ ਛੱਕ ਸਕਦਾ ਹੈ।

ਪਰ ਨਗਰ ਕੀਰਤਨ ਦੌਰਾਨ ਹੋ ਰਹੀ ਲੰਗਰ ਦੀ ਬੇਅਬਦੀ ਵੀ ਸਾਨੂੰ ਸੋਚਣ ਲਈ ਮਜਬੂਰ ਕਰ ਰਹੀ ਹੈ। ਕਿਉਂਕਿ ਨਗਰ ਕੀਰਤਨ ਵਿੱਚ ਹਰ ਗੁਰੂ ਘਰਾਂ, ਸਮਾਜ ਸੇਵੀ ਤੇ ਕਾਰੋਬਾਰੀਆ ਵਲੋਂ ਵੱਖ ਵੱਖ ਪ੍ਰਕਾਰ ਦੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਹਨ। ਅਫਸੋਸ ਅਜੋਕੇ ਦੌਰ ਵਿੱਚ ਇਟਲੀ ਦੀ ਧਰਤੀ ਤੇ ਹੋ ਰਹੇ ਨਗਰ ਕੀਰਤਨਾ ਨੂੰ ਵਿਦੇਸ਼ੀ ਮੂਲ ਦੇ ਤੇ ਆਪਣੇ ਲੋਕ ਸਿਰਫ ਹੀ ਸਿਰਫ ਖਾਣ ਪੀਣ ਦਾ ਤਿਉਹਾਰ ਹੀ ਸਮਝਦੇ ਹਨ। ਇਥੇ ਤੱਕ ਇਟਾਲੀਅਨ ਲੋਕਾਂ ਲਈ ਸਿਰਫ ਖਾਣ ਪੀਣ (ਫੈਸਤਾ ਦੀ ਮਨਜਾਰੈ) ਕਿਹਾ ਜਾਂਦਾ ਹੈ।

ਬੇਸ਼ੱਕ ਇਸ ਦਿਨ ਅਸੀਂ ਲੋਕਾਂ ਨੂੰ ਵਧ ਤੋ ਵਧ ਲੰਗਰਾ ਦੀ ਵਸਤੂਆਂ ਵੰਡ ਦੇ ਹਾਂ ਪਰ ਇਨ੍ਹਾਂ ਨੂੰ ਨਗਰ ਕੀਰਤਨ ਦੇ ਅਸਲੀ ਇਤਿਹਾਸ ਨੂੰ ਸਮਝਾਉਣ ਵਿੱਚ ਸਿੱਖ ਧਰਮ ਦੇ ਆਗੂ ਤੇ ਅਸੀਂ ਕਿਤੇ ਨਾ ਕਿਤੇ ਅਸਫ਼ਲ ਜੋ ਹੋ ਰਹੇ ਹਾਂ। ਜੋ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ਼ ਵਿਚਾਰਨ ਦੀ ਲੋੜ ਹੈ। ਅਤੇ ਜਦੋਂ ਤੱਕ ਸਿੱਖ ਧਰਮ ਨੂੰ ਅਸਲੀਅਤ ਵਿੱਚ ਇਟਲੀ ਦੇ ਸਰਕਾਰੀ ਦਰਬਾਰੇ ਵਿੱਚ ਮਾਨਤਾ ਨਹੀਂ ਮਿਲਦੀ ਉਦੋਂ ਤੱਕ ਸਿੱਖ ਧਰਮ ਵਲੋਂ ਮਨੁੱਖਤਾ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨਾ ਦੇ ਬਰਾਬਰ ਹੀ ਰਹਿ ਜਾਂਦੀਆਂ ਹਨ।

ਇਟਲੀ ਯੂਰਪੀਅਨ ਦੇਸ਼ਾਂ ਵਿੱਚੋ ਉਹ ਦੇਸ ਹੈ ਜਿਥੇ ਸਭ ਤੋਂ ਵਧ ਪੰਜਾਬੀ ਸਿੱਖ ਭਾਈਚਾਰੇ ਦੇ ਲੋਕ ਰਹਿਣ ਵਸੇਰਾ ਕਰਕੇ ਆਪਣੇ ਧਰਮ ਅਤੇ ਕਰਮ ਦੇ ਕਾਰਜ਼ ਕਰ ਰਹੇ ਹਨ। ਪਰ ਇਨ੍ਹੀਂ ਭਾਰੀ ਗਿਣਤੀ ਵਿੱਚ ਇਟਲੀ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਇਨ੍ਹਾਂ ਸਿੱਖ ਧਰਮ ਦੇ ਭਾਈਚਾਰੇ ਵਲੋਂ ਇਟਲੀ ਵਾਸੀਆਂ ਦੀ ਦੁੱਖ ਦੀ ਘੜੀ ਵਿੱਚ ਸਾਥ ਦੇਣ ਦੇ ਬਾਵਜੂਦ ਵੀ ਸਰਕਾਰ ਏ ਦਰਬਾਰ ਸਿੱਖ ਧਰਮ ਨੂੰ ਮਾਨਤਾ ਨਾ ਮਿਲਣੀ ਇੱਕ ਵੱਡਾ ਸਵਾਲੀਆਂ ਚਿੰਨ੍ਹ ਹੈ। ਕਿਉਂਕਿ ਜਦੋਂ ਇਟਲੀ ਵਿੱਚ ਕੋਰੋਨਾ ਦਾ ਦੌਰ ਸਿਖਰਾਂ ਤੇ ਸੀ ਉਸ ਸਮੇਂ ਸਿੱਖ ਧਰਮ ਵਲੋਂ ਇਟਲੀ ਸਰਕਾਰ ਦੀ ਹਰ ਤਰ੍ਹਾਂ ਦੀ ਸੰਭਵ ਮੱਦਦ ਕੀਤੀ ਗਈ ਹੈ।

ਅਜੋਕੇ ਦੌਰ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਰਾਜਨੀਤੀ ਦੇ ਅੰਦਰ ਪੈਰ ਪਸਾਰ ਲਏ ਹਨ। ਵੋਟਾਂ ਵਿੱਚ ਕਿਸਮਤ ਅਜ਼ਮਾ ਰਹੇ ਹਨ। ਕਈ ਸਫ਼ਲ ਵੀ ਹੋਏ ਹਨ। ਫ਼ਿਰ ਵੀ ਸਿੱਖ ਧਰਮ ਨੂੰ ਇਟਲੀ ਵਿੱਚ ਮਾਨਤਾ ਨਾ ਮਿਲਣਾ ਸਵਾਲਾ ਦੇ ਘੇਰੇ ਵਿੱਚ ਹੈ।ਇਸ ਬਾਰੇ ਜਦੋਂ ਵੀ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਕਾਰਜ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ ਉਹ ਹਰ ਵਾਰ ਇਹ ਕਹਿ ਦਿੰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਸੰਗਤਾਂ ਲਈ ਕੋਈ ਨਾ ਕੋਈ ਖੁਸ਼ਖਬਰੀ ਜ਼ਰੂਰ ਹੋਵੇਗੀ।

ਪਰ ਇਹ ਸਮਾਂ ਕਦੋ ਆਵੇਗਾ ਇਹ ਆਉਣ ਵੇਲੇ ਹੀ ਪਤਾ ਲੱਗੂ ਜਦੋਂ ਅਸਲੀਅਤ ਵਿੱਚ ਆਵੇਂਗਾ। ਫਿਲਹਾਲ ਤਾਂ ਇਟਲੀ ਵਿੱਚ ਰਹਿਣ ਵਸੇਰਾ ਕਰ ਰਹੀਆਂ ਸੰਗਤਾਂ ਉਡੀਕ ਕਰ ਰਹੀਆਂ ਹਨ। ਕਿ ਕਦੋਂ ਸਿੱਖ ਧਰਮ ਨੂੰ ਪੂਰਨ ਰੂਪ ਵਿੱਚ ਸਰਕਾਰ ਏ ਦਰਬਾਰ ਵਿੱਚ ਮਾਨਤਾ ਮਿਲੇਗੀ।

Leave a Reply

Your email address will not be published. Required fields are marked *