ਅੰਤਰ ਰਾਸ਼ਟਰੀ ਅਕਾਦਮੀ ਆਫ ਐਥਿਕਸ ਦਾ ਸਥਾਪਨਾ ਦਿਵਸ : ਸਿਵਲ ਸੋਸਾਇਟੀ ਲਈ ਵਰਦਾਨ

ਅੰਤਰ ਰਾਸ਼ਟਰੀ ਅਕਾਦਮੀ ਆਫ ਐਥਿਕਸ ਦਾ ਸਥਾਪਨਾ ਦਿਵਸ : ਸਿਵਲ ਸੋਸਾਇਟੀ ਲਈ ਵਰਦਾਨ
[ethicsacademy.co.in]

ਅੰਤਰ ਰਾਸ਼ਟਰੀ ਅਕਾਦਮੀ ਆਫ ਐਥਿਕਸ ਦਾ ਸਥਾਪਨਾ ਦਿਵਸ 4 ਜੂਨ 2023 ਨੂੰ ਆਨਲਾਈਨ ਪ੍ਰੋਗਰਾਮ ਤਹਿਤ ਮਨਾਇਆ ਜਾ ਰਿਹਾ ਹੈ. ਇਹ ਜਾਣਕਾਰੀ ਦਿੰਦਿਆਂ ਅਕਾਦਮੀ ਦੇ ਸਰਬਰਾਹ ਡਾ ਜਰਨੈਲ ਸਿੰਘ ਆਨੰਦ ਨੇ ਦੱਸਿਆ ਆਜ਼ਾਦ ਫਾਊਂਡੇਸ਼ਨ [REGD ] ਦੁਆਰਾ ਇਸ ਅਕਾਦਮੀ ਦੀ ਸਥਾਪਨਾ ਕੀਤੀ ਗਈ ਹੈ. ਅਕਾਦਮੀ ਦੀ ਵਾਈਸ ਪ੍ਰੈਜ਼ੀਡੈਂਟ ਡਾ ਮਾਇਆ ਹਰਮਨ ਸੇਕੁਲਿਚ ਹੈ ਜੋ ਕਿ ਸਰਬੀਆ ਦੀ ਮਹਾਨ ਲੇਖਿਕਾ ਹੈ. ਉਸ ਤੋਂ ਇਲਾਵਾ ਇਸ ਐਕਡਮੀ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਤਰ ਦੇ ਮਹਾਨਾਇਕ ਸ਼ਾਮਿਲ ਹਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਸਾਹਿਤਕ ਖੇਤਰ ਵਿਚ ਨਾਮ ਕਮਾਇਆ ਹੈ. ਇਟਲੀ ਤੋਂ ਮੈਰਿਨਾ ਪੈਟੀਸੀ,ਰੇਗੀਨਾ ਰੈਸਟਾ, ਡਾ ਕਲੌਡੀਆ
ਪਿਸਿਨੋ ਮਾਰੀਆ ਟੇਰੇਸਾ, ਕੈਨੇਡਾ ਤੋਂ ਰਾਵਲ ਆਈ ਏਮ ਜੇਮਸ, ਮਕਦੂਨੀਆਂ ਤੋਂ ਲਜੁਬੋਮੀਰ ਮਿਹਜਲੋਵਸਕੀ, ਨਊਜ਼ੀਲੈਂਡ ਤੋਂ ਲੇਸਲੀ ਬੁਸ਼, ਹੰਗਰੀ ਤੋਂ ਇਸਟਵਾਂ ਤਰਸਾਜ਼ੀ, ਆਸਟ੍ਰੇਲੀਆ ਤੋਂ ਬਾਜਰਾਮ ਰੇਦਜੇਪੈਜਿਕ ਤੇ ਇਸ ਤੋਂ ਇਲਾਵਾ ਹਿੰਦੁਸਤਾਨ ਦੇ ਵੱਡੇ ਲੇਖਕ ਡਾ ਅਨੰਤਾ ਕੁਮਾਰ ਗਿਰੀ, ਡਾ ਸਤੀਸ਼ ਕਪੂਰ, ਭਗੀਰਥ ਚੌਧਰੀ, ਅਰਿੰਦਮ ਰਾਏ, ਜੰਮੂ ਯੂਨੀਵਰਸਿਟੀ ਤੋਂ ਡਾ ਕੁਲਭੂਸ਼ਨ ਰਾਜ਼ਦਾਨ, ਚੰਡੀਗੜ੍ਹ ਯੂਨੀਵਰਸਿਟੀ ਤੋਂ ਡਾ ਤਨੂੰ ਗੁਪਤਾ, ਸ਼. ਹਿੰਮਤ ਸਿੰਘ ਆਈ ਪੀ ਐਸ, ਡਾ ਦਲਵਿੰਦਰ ਸਿੰਘ ਗਰੇਵਾਲ, ਵਿਨੋਦ ਖੰਨਾ, ਬਾਲਾ ਚੰਦ੍ਰਾਨ ਨਾਇਰ ,ਤਾਰਿਕ ਮੁਹੰਮਦ ਰਾਜ ਬਾਬੂ ਗੰਧਮ, ਆਦਿ ਦੇ ਨਾ ਸ਼ਾਮਿਲ ਹਨ.

ਡਾ ਆਨੰਦ ਨੇ ਦੱਸਿਆ ਕਿ Inaugural programme ਵਿਚ ਪ੍ਰੋਫੈਸਰ ਰਣਧੀਰ ਗੌਤਮ, ਡਾ ਪ੍ਰਨੀਤ ਜੱਗੀ, ਡਾ ਮੋਲੀ ਜੋਸੇਫ [ਸਵਾਗਤੀ ਭਾਸ਼ਣ] ਤੋਂ ਇਲਾਵਾ ਡਾ ਮਾਇਆ ਹਰਮਨ ਸੇਕੁਲਿਕ,[ਐਥਿਕਸ ਅਤੇ ਅਰਟੀਫ਼ੀਸ਼ੀਲ਼ ਇੰਟੇਲਿਜੇੰਸ] ਮੁਖ ਵਕਤ ਡਾ ਰਾਵਲ ਆਈ ਐਮ ਜੇਮਸ [ਕੈਨੇਡਾ] [ਦ ਐਥਿਕਲ ਇਮਪੈਰੇਟਿਵ ] ਤੇ ਡਾ ਸਵਰਾਜ ਰਾਜ [ ਐਥਿਕਸ: ਇੰਟੇਲਕਚੂਅਲ ਪਰਿਪੇਖ ] ਦੇ ਵਿਸ਼ੇ ਤੇ ਵਿਚਾਰਸਾਜ਼ੀ ਕਰਨਗੇ . ਡਾ ਆਨੰਦ ਦੁਵਾਰਾ ਫਾਉਂਡੇਸ਼ਨ ਡੇ ਸਪੀਚ ਡੇਲੀਵਰ ਕੀਤੀ ਜਾਏਗੀ ਤੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਾਹਿਤ ਦੇ ਮਹਾਨਾਇਕ ਡਾ ਬਾਸੁਦੇਬ ਚਕਰਬੋਰਤੀ ਦੁਆਰਾ ਕੀਤੀ ਜਾਏਗੀ

ਡਾ ਆਨੰਦ ਨੇ ਕਿਹਾ ਕਿ ਅਕਾਦਮੀ ਦੀ ਸਥਾਪਨਾ ਸਿਵਲ ਸੋਸਾਇਟੀ ਲਈ ਇਕ ਵਰਦਾਨ ਸਾਬਤ ਹੋਵੇਗੀ ਕਿਓਂਕਿ “ਅਸੀਂ ਇਕ ਬਿਹਤਰ ਸਮਾਜ ਦੀ ਕਲਪਨਾ ਨੂੰ ਸਾਕਾਰ ਕਾਰਨ ਦੀ ਕੋਸ਼ਿਸ਼ ਵਿਚ ਹਾਂ. ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸਚਾਈ ਦੁਨੀਆਂ ਵਿਚ ਸਭ ਤੋਂ ਉੱਚੀ ਹੁੰਦੀ ਹੈ , ਪਰ ਸੱਚਾ ਆਚਾਰ ਉਸ ਤੋਂ ਵੀ ਉਪਰ ਹੁੰਦਾ ਹੈ [ਸਚੋਂ ਉਰੇ ਸਭ ਕੋ ਉਪਰ ਸੱਚ ਅਚਾਰ ] ਐਥਿਕਸ ਦਾ ਮਤਲਬ ਹੀ ਵਾਸਤਵਿਕ ਨੈਤਿਕਤਾ ਤੋਂ ਹੈ.

ਡਾ ਆਨੰਦ ਨੇ ਕਿਹਾ ਕਿ ਅੰਤਰ ਰਾਸ਼ਟਰੀ ਸਤਰ ਤੇ ਇਸ ਐਕਡਮੀ ਵਿਚ ਬਹੁਤ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ. ਯੂਨੈਸਕੋ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ \. ਆਜ਼ਾਦ ਫਾਊਂਡੇਸ਼ਨ ਦਾ ਇਹ ਸਪਨਾ ਹੈ ਕਿ ਦੁਨੀਆਂ ਵਿਚ ਯੂਨੀਵਰਸਿਟੀ ਆਫ ਐਥਿਕਸ ਦੀ ਸਥਾਪਨਾ ਕੀਤੀ ਜਾਵੇ ਤਾਕਿ ਜ਼ਿੰਦਗੀ ਤੇ ਅਸਲੀ ਮੁੱਲਾਂ ਦੀ ਗੱਲ ਸਬਤਕਦਮੀ ਨਾਲ ਕੀਤੀ ਜਾ ਸਕੇ . ਅਜ ਦੀ ਵਿਦਿਆ ਉਤੇ ਉਂਗਲੀ ਚੁਕਦਿਆਂ ਡਾ ਆਨੰਦ ਨੇ ਕਿਹਾ ਕਿ ਇਸ ਵਿਚ ਐਥਿਕਸ ਕਿਥੇ ਹੈ? ਕੀ ਅਸੀਂ ਆਪਣੇ ਵਿਦਿਆਰਥੀਆਂ ਨੂੰ ਇਨਸਾਨ ਨਹੀਂ ਬਣਾਉਣਾ ਚਾਹੁੰਦੇ ? ਧਨ ਦੌਲਤ ਦੀ ਵਿਧਾ ਨੂੰ ਅਗੇ ਵਧਾਉਣ ਲਈ ਸਰਕਾਰਾਂ ਕੋਈ ਕਸਰ ਨਹੀਂ ਰਹਿਣ ਦਿੰਦੀਆਂ ਪਰ ਕੀ ਏਨਾ ਹੀ ਕਾਫੀ ਹੈਂ? ਕੀ ਨੌਕਰੀ ਕਾਫੀ ਹੈ ? ਕੀ ਆਦਮੀ ਸਿਰਫ ਰੋਟੀ ਤੇ ਅਤੇ ਰੋਟੀ ਲਈ ਜ਼ਿੰਦਾ ਰਹਿੰਦਾ ਹੈ ? ਵੱਡੇ ਸਵਾਲ ਹਨ ਤੇ ਅਕਾਡਮੀ ਆਫ ਐਥਿਕਸ ਇਨ੍ਹਾਂ ਸਵਾਲਾਂ ਨੂੰ ਮੁਖਾਤਿਬ ਹੈ .

Bio
ਡਾ ਜਰਨੈਲ ਸਿੰਘ ਆਨੰਦ ਅੰਗਰੇਜ਼ੀ ਸਾਹਿਤ ਦੇ ਵਿਸ਼ਵ ਪ੍ਰਸਿੱਧ ਸਾਹਿਤਕਾਰ ਹਨ ਜਿਨ੍ਹਾਂ ਨੇ 150 ਤੋਂ ਵੱਧ ਪੁਸਤਕਾਂ ਦੀ ਰਚਨਾ ਕੀਤੀ ਹੈ. ਜਿਨ੍ਹਾਂ ਵਿਚ 9 ਮਹਾਕਾਵ ਹਨ . ਰਾਬਿੰਦਰ ਨਾਥ ਟੈਗੋਰ ਤੋਂ ਬਾਅਦ ਡਾ ਆਨੰਦ ਇਕ ਨਿਵੇਕਲੇ ਭਾਰਤੀ ਲੇਖਕ ਹਨ ਜਿਨ੍ਹਾਂ ਨੂੰ ਸੈਰਬੀਆ ਲੇਖਕ ਐਸੋਸਿਏਸ਼ਨ ਵਲੋਂ ਆਨਰੇਰੀ ਮੇਂਬਰ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਅਕਤੂਬਰ ਵਿਚ ਸੈਰਬੀਆ ਵਿਚ ਹੋ ਰਹੀ ਸਾਹਿਤਕ ਕਾਨਫਰੰਸ ਵਿਚ ਸਰਕਾਰੀ ਮਹਿਮਾਨ ਵਜੋਂ ਸ਼ਿਰਕਤ ਕਰਨਗੇ.

Leave a Reply

Your email address will not be published. Required fields are marked *