ਸੰਤ ਸੀਚੇਵਾਲ ਨੇ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਧਾਰਮਿਕ ਟਰੈਕ ਨੂੰ ਲੋਕ ਅਰਪਣ ਕੀਤਾ

ਸੀਚੇਵਾਲ 31ਮਈ ਰਾਜ ਹਰੀਕੇ ਪੱਤਣ, ਦੁਬਈ ਟੂਰ ਦੌਰਾਨ ਗੋਲਡ ਸਨਮਾਨਿਤ ਵਿਰਸੇ ,ਸੱਭਿਆਚਾਰ ਅਤੇ ਵਾਤਾਵਰਨ ਗਾਇਕੀ ਦੇ ਚਰਚਿਤ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਵੱਲੋਂ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਆਸ਼ੀਰਵਾਦ ਨਾਲ ਸੰਤ ਅਵਤਾਰ ਸਿੰਘ ਜੀ ਸੀਚੇਵਾਲ ਜੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਇਕ ਧਾਰਮਿਕ ਟਰੈਕ ਸੀਚੇਵਾਲ ਟੀਵੀ ਚੈਨਲ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਇਹ ਟਰੈਕ ਬਲਵੀਰ ਸ਼ੇਰਪੁਰੀ ਨੇ ਬਾਕਮਾਲ ਲਿਖਿਆ ਅਤੇ ਬੁਲੰਦ ਆਵਾਜ਼ ਵਿੱਚ ਗਾਇਆ ਹੈ। ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੋਇਆ ਹੈ,

ਜਿਸਦਾ ਵੀਡੀਓ, ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਨੇ ਬਹੁਤ ਹੀ ਵਧੀਆ ਤਿਆਰ ਕੀਤਾ ਹੈ। ਇਸ ਟ੍ਰੈਕ ਦਾ ਪੋਸਟਰ ਪ੍ਰਮੋਸ਼ਨ ਕਰਦੇ ਹੋਏ ਸੰਤ ਸੀਚੇਵਾਲ ਨੇ ਕਿਹਾ ਕਿ ਸ਼ੇਰਪੁਰੀ ਹਰਫਨਮੌਲਾ ਗਾਇਕ ਬਣ ਗਿਆ ਹੈ ਜੋ ਸਾਫ ਸੁਥਰੀ ਅਤੇ ਸੁਚੱਜੀ ਗਾਇਕੀ ਨਾਲ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਅਤੇ ਪੰਜਾਬੀਆਂ ਵੱਲੋਂ ਬਹੁਤ ਮਾਣ ਹਾਸਲ ਕਰ ਰਿਹਾ ਹੈ।

ਪੋਸਟਰ ਪ੍ਰਮੋਸ਼ਨ ਕਰਦੇ ਸਮੇਂ ਵਿਧਾਨ ਸਭਾ ਸਪੀਕਰ ਕਲਤਾਰ ਸਿੰਘ ਸੰਧਵਾਂ , ਸੰਤ ਸੁਖਜੀਤ ਸਿੰਘ,ਦਇਆ ਸਿੰਘ ਸੀਚੇਵਾਲ ਅਤੇ ਹੋਰ ਵੀ ਬਹੁਤ ਸਾਰੇ ਲੋਕ ਹਾਜ਼ਰ ਸਨ।

Leave a Reply

Your email address will not be published. Required fields are marked *