ਗੁਰਦੁਆਰਾ ਸਿੰਘ ਸਭਾ ਪਾਰਮਾ ਦੀ ਕਮੇਟੀ ਅਤੇ ਸੰਗਤਾਂ ਵੱਲੋਂ ਪ੍ਰਧਾਨ ਭੁਪਿੰਦਰ ਸਿੰਘ ਕੰਗ ਨਾਲ ਦੁੱਖ ਦਾ ਪ੍ਰਗਟਾਵਾ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਗੁਰਦੁਆਰਾ ਸਿੰਘ ਸਭਾ ਪਾਰਮਾ ਦੇ ਪ੍ਰਧਾਨ ਅਤੇ ਉਘੇ ਸਮਾਜ ਸੇਵੀ ਸਰਦਾਰ ਭੁਪਿੰਦਰ ਸਿੰਘ ਕੰਗ ਦੇ ਭਰਾ ਸਰਦਾਰ ਨਗਿੰਦਰ ਸਿੰਘ ਕੰਗ ਦੇ ਅਚਾਨਕ ਅਕਾਲ ਚਲਾਣੇ ਤੇ ਗੁਰਦੁਆਰਾ ਸਿੰਘ ਸਭਾ ਪਾਰਮਾ ਦੀ ਸਮੂਹ ਕਮੇਟੀ ਅਤੇ ਸਾਧ ਸੰਗਤ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

ਨਗਿੰਦਰ ਸਿੰਘ ਕੰਗ ਜੀ ਦਾ ਭਤੀਜਾ ਹਰਪ੍ਰੀਤ ਸਿੰਘ ਕੰਗ ਜੋ ਕੇ ਨਗਰ ਨਿਗਮ। (ਕਮੂਨੇ) ਦੇ ਕੌਂਸਲਰ ਵੀ ਹੈ ਨੇ ਦੱਸਿਆ ਕਿ ‌ਚਾਚਾ ਜੀ ਤਾਂ ਚਲੇ ਗਏ ਪਰ ਪਿੱਛੇ ਬਹੁਤ ਵੱਡਾ ਖਲਾਅ ਅਤੇ ਮਿਠੀਆਂ ਯਾਦਾਂ ਛੱਡ ਕੇ ਗਏ ਹਨ।

ਇਸ ਮੌਕੇ ਉਨ੍ਹਾਂ ਦੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦਿਆਂ ਆਤਮਾ ਸਿੰਘ ਨਿੱਝਰ ਅਤੇ ਮੋਹਣ ਸਿੰਘ ਹੇਲਰਾਂ ਨੇ ਕਿਹਾ ਕਿ ਨਗਿੰਦਰ ਸਿੰਘ ਕੰਗ ਬੇਹੱਦ ਮਿਹਨਤੀ ਤੇ ਇਮਾਨਦਾਰ ਇਨਸਾਨ ਸਨ। ਉਹ ਸਮਾਜ ਅੰਦਰ ਹਰੇਕ ਵਿਅਕਤੀ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣਾ ਨਹੀਂ ਭੁੱਲਦੇ ਸਨ। ਉਨ੍ਹਾਂ ਦੀ ਅਚਨਚੇਤ ਮੌਤ ਨਾਲ ਪਰਿਵਾਰ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੁੱਖ ਦੀ ਇਸ ਘੜੀ ਵਿੱਚ ਅਸੀਂ ਸਭ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ। ਉਨ੍ਹਾਂ ਦੇ ਅੰਤਮ ਅਰਦਾਸ ਦੇ ਭੋਗ 8 ਜੂਨ ਗੁਰਦੁਆਰਾ ਸਾਹਿਬ ਸਿੰਘ ਸਭਾ ਕਾਲਾਖੇੜਾ ਜਲੰਧਰ ਪੰਜਾਬ ਵਿਖੇ ਪਾਏ ਜਾਣਗੇ।

ਇਸ ਮੌਕੇ ਲਖਵਿੰਦਰ ਸਿੰਘ ਮੁਲਤਾਨੀ, ਬਲਵੀਰ ਸਿੰਘ, ਪਰਮਜੀਤ ਸਿੰਘ, ਸੁਖਜਿੰਦਰ ਸਿੰਘ, ਜਸਪਾਲ ਸਿੰਘ, ਇੰਦਰ ਸ਼ਿਵ ਦਿਆਲ ਸਿੰਘ , ਬਲਵੰਤ ਸਿੰਘ ਜਗਤਾਰ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ, ਬਾਬਾ ਭਗਵਾਨ ਸਿੰਘ, ਦਲਜੀਤ ਸਿੰਘ, ਜਸਵੀਰ ਸਿੰਘ, ਗੁਰਦੇਵ ਸਿੰਘ, ਪ੍ਰੇਮ ਸਿੰਘ, ਰਘਵੀਰ ਸਿੰਘ, ਆਦਿ ਹਾਜ਼ਰ ਸਨ


ਫੋਟੋ ਕੈਪਸਨ: ਮ੍ਰਿਤਕ ਨਗਿੰਦਰ ਸਿੰਘ ਦੀ ਪੁਰਾਣੀ ਤਸਵੀਰ

Leave a Reply

Your email address will not be published. Required fields are marked *