ਯਾਤਰਾ,ਹਰੇ ਕ੍ਰਿਸ਼ਨਾ, ਹਰੇ ਰਾਮਾ ਨਾਲ ਗੂੰਜੀ ਰਾਜਧਾਨੀ

ਰੋਮ(ਦਲਵੀਰ ਕੈਂਥ,ਟੇਕਚੰਦ ਜਗਤਪੁਰੀ)ਇਟਲੀ ਦੀ ਰਾਜਧਾਨੀ ਰੋਮ ਵਿਖੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਸਮਰਪਿਤ 8ਵੀਂ ਵਿਸ਼ਾਲ ਰੱਥ ਯਾਤਰਾ ਅੰਤਰਰਾਸ਼ਟਰੀ ਸੁਸਾਇਟੀ ਫਾਰ ਕ੍ਰਿਸ਼ਨਾ ਚੇਤਨਾ (ਇਸਕੋਨ)ਦੁਆਰਾ ਇਟਲੀ ਦੇ ਸਮੂਹ ਬਾਸਿੰਦਿਆਂ ਦੇ ਸਹਿਯੋਗ ਨਾਲ ਸਜਾਈ ਗਈ ਜਿਸ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਭਗਤਾਂ ਦਾ ਇੱਕਠ ਦੇਖਣ ਯੋਗ ਸੀ।

ਭਗਵਾਨ ਜਗਨਨਾਥ ਸ਼੍ਰੀ ਕ੍ਰਿਸ਼ਨ ਜੀ ਉਹਨਾਂ ਦੇ ਭਰਾ ਸ਼੍ਰੀ ਬਲਦੇਵ ਜੀ ਤੇ ਉਹਨਾਂ ਦੀ ਭੈਣ ਸੁਭੱਦਰਾ ਜੀ ਨਾਲ ਸੰਬਧਤ ਵਿਸੇ਼ਸ ਝਾਕੀਆਂ ਵੀ ਰੱਥ ਯਾਤਰਾ ਦੀ ਸ਼ੋਭਾ ਨੂੰ ਚਾਰ ਚੰਦ ਲਗਾ ਰਹੀਆਂ ਸਨ।ਜਗਨਨਾਥ ਰੱਥ ਯਾਤਰਾ ਜਿਸ ਨੇ ਰੋਮ ਸ਼ਹਿਰ ਦੇ ਮੱਧ ਤੋਂ ਸ਼ੁਰੂ ਹੋਕੇ ਸ਼ਹਿਰ ਦੀ ਵਿਸੇ਼ਸ ਪ੍ਰਕਰਮਾ ਕੀਤੀ।

ਵਿਸ਼ਾਲ ਰੱਥ ਜਿਸ ਵਿੱਚ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਬਿਰਾਜਮਾਨ ਜੀ ਦੇ ਨਾਲ-ਨਾਲ ਸ਼ਰਧਾਲੂਆਂ ਵੱਲੋਂ ਜਿੱਥੇ ਜੈ ਕ੍ਰਿਸ਼ਨਾ ਹਰੇ ਰਾਮਾ ਦੇ ਜੈਕਾਰੇ ਲਗਾਏ ਜਾ ਰਹੇ ਸਨ ਉੱਥੇ ਵਿਸੇ਼ਸ ਤੌਰ ਤੇ ਸ਼ਰਧਾਲੂਆਂ ਵੱਲੋਂ ਭਗਤੀ ਦੀ ਲੋਰ ਵਿੱਚ ਨਾਚ ਵੀ ਕੀਤਾ ਗਿਆ।

ਇਸ ਰੱਥ ਯਾਤਰਾ ਦਾ ਮੁੱਖ ਮਨੋਰੱਥ ਦੁਨੀਆਂ ਵਿੱਚ ਸ਼ਾਂਤੀ ਅਤੇ ਪਿਆਰ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ ਜਿਸ ਵਿੱਚ ਇਟਾਲੀਅਨ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।

ਭਾਰਤੀ ਭਾਈਚਾਰੇ ਵੱਲੋਂ ਇਸ ਰੱਥ ਯਾਤਰਾ ਵਿੱਚ ਇੰਡੋ ਇਟਾਲੀਅਨ ਐਂਡ ਕਲੱਚਰ ਦੇ ਵਿਸ਼ਨੂੰ ਲਵੀਨਿਓ ਨੇ ਵੀ ਹਾਜ਼ਰੀ ਭਰੀ ,

Leave a Reply

Your email address will not be published. Required fields are marked *