ਸਾਹਿਤ ਸੁਰ ਸੰਗਮ ਸਭਾ ਵੱਲੋਂ ਸਿੰਘ ਸਭਾ ਗੁਰਦਵਾਰਾ ਪਾਰਮਾ ਦੇ ਪ੍ਰਧਾਨ ਭੁਪਿੰਦਰ ਸਿੰਘ ਕੰਗ ਨਾਲ ਦੁੱਖ ਦਾ ਪ੍ਰਗਟਾਵਾ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਗੁਰਦੁਆਰਾ ਸਿੰਘ ਸਭਾ ਪਾਰਮਾ ਦੇ ਪ੍ਰਧਾਨ ਅਤੇ ਉਘੇ ਸਮਾਜ ਸੇਵੀ ਸਰਦਾਰ ਭੁਪਿੰਦਰ ਸਿੰਘ ਕੰਗ ਦੇ ਭਰਾ ਸਰਦਾਰ ਨਗਿੰਦਰ ਸਿੰਘ ਕੰਗ ਦੇ ਅਚਾਨਕ ਅਕਾਲ ਚਲਾਣੇ ਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਨਗਿੰਦਰ ਸਿੰਘ ਕੰਗ ਜੀ ਦਾ ਭਤੀਜਾ ਹਰਪ੍ਰੀਤ ਸਿੰਘ ਕੰਗ ਜੋ ਕੇ ਇਟਲੀ ਵਿੱਚ ਕੌਂਸਲਰ ਵੀ ਹੈ ਨੇ ਦੱਸਿਆ ਕਿ ‌ਚਾਚਾ ਜੀ ਤੇ ਚਲੇ ਗਏ ਪਰ ਪਿੱਛੇ ਬਹੁਤ ਵੱਡਾ ਖਲਾਅ ਅਤੇ ਮਿਠੀਆਂ ਯਾਦਾਂ ਛੱਡ ਕੇ ਗਏ ਹਨ। ਨਗਿੰਦਰ ਸਿੰਘ ਕੰਗ ਬੇਹੱਦ ਮਿਹਨਤੀ ਤੇ ਇਮਾਨਦਾਰ ਇਨਸਾਨ ਸਨ। ਉਹ ਸਮਾਜ ਅੰਦਰ ਹਰੇਕ ਵਿਅਕਤੀ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣਾ ਨਹੀਂ ਭੁੱਲਦੇ ਸਨ।

ਉਨ੍ਹਾਂ ਦੀ ਅਚਨਚੇਤ ਮੌਤ ਨਾਲ ਪਰਿਵਾਰ ਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੁੱਖ ਦੀ ਇਸ ਘੜੀ ਵਿੱਚ ਸਭਾ ਉਨ੍ਹਾਂ ਦੇ ਪਰਿਵਾਰ ਨਾਲ ਖੜੀ ਹੈ। ਉਨ੍ਹਾਂ ਦੇ ਨਮਿੱਤ ਅੰਤਿਮ ਅਰਦਾਸ ਦੇ ਭੋਗ 8 ਜੂਨ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਕਾਲਾਖੇੜਾ (ਜਲੰਧਰ) ਵਿਖੇ ਪਾਏ ਜਾਣਗੇ।

ਇਸ ਮੌਕੇ ਬਿੰਦਰ ਕੋਲੀਆਂਵਾਲ(ਪ੍ਰਧਾਨ), ਬਲਵਿੰਦਰ ਸਿੰਘ ਚਾਹਲ (ਸਰਪ੍ਰਸਤ), ਗੁਰਮੀਤ ਸਿੰਘ ਮੱਲ੍ਹੀ, ਰਾਣਾ ਅਠੌਲਾ, ਰਾਜੂ ਹਠੂਰੀਆ, ਪ੍ਰੋਫੈਸਰ ਜਸਪਾਲ ਸਿੰਘ, ਯਾਦਵਿੰਦਰ ਸਿੰਘ ਬਾਗੀ, ਸਿੱਕੀ ਝੱਜੀ ਪਿੰਡ ਵਾਲਾ, ਸਤਵੀਰ ਸਾਂਝ,ਦਲਜਿੰਦਰ ਰਹਿਲ, ਜਸਵਿੰਦਰ ਕੌਰ ਮਿੰਟੂ, ਗੁਰਸ਼ਰਨ ਸਿੰਘ ਸੋਨੀ,ਹਰਦੀਪ ਸਿੰਘ ਕੰਗ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *