2 ਜੂਨ 2023 ਨੂੰ ਇਟਲੀ ਦੇ ਮਾਰਾਦੀ ਕਮੂਨੇ(ਮਿਊਸੀਪਲ ਕਮੇਟੀ) ਦੇ ਮੇਅਰ ਅਤੇ ਟੀਮ ਵੱਲੋਂ ਹੜ੍ਹਾਂ ਕਾਰਨ ਰਸਤੇ ਖਰਾਬ ਅਤੇ ਬੰਦ ਹੋਣ ਦੇ ਬਾਵਜੂਦ ਸਿੱਖ ਸ਼ਹੀਦ ਫੌਜੀਆਂ ਦੇ ਸਮਾਰਕ ‘ਤੇ ਦਿੱਤੀ ਗਈ ਸ਼ਰਧਾਜਲੀ

2 ਜੂਨ 2023 ਨੂੰ ਇਟਲੀ ਦੇ ਮਾਰਾਦੀ ਕਮੂਨੇ(ਮਿਊਸੀਪਲ ਕਮੇਟੀ) ਦੇ ਮੇਅਰ ਅਤੇ ਟੀਮ ਵੱਲੋਂ ਹੜ੍ਹਾਂ ਕਾਰਨ ਰਸਤੇ ਖਰਾਬ ਅਤੇ ਬੰਦ ਹੋਣ ਦੇ ਬਾਵਜੂਦ ਸਿੱਖ ਸ਼ਹੀਦ ਫੌਜੀਆਂ ਦੇ ਸਮਾਰਕ ‘ਤੇ ਦਿੱਤੀ ਗਈ ਸ਼ਰਧਾਜਲੀ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿ. ਇਟਲੀ ਵੱਲੋਂ ਭਾਈ ਪਿ੍ਥੀਪਾਲ ਸਿੰਘ,ਸੇਵਾ ਸਿੰਘ ਫ਼ੌਜੀ,ਸਤਨਾਮ ਸਿੰਘ,ਗੁਰਮੇਲ ਸਿੰਘ ਭੱਟੀ,ਜਸਬੀਰ ਸਿੰਘ ਧਨੋਤਾ ਅਤੇ ਜਗਦੀਪ ਸਿੰਘ ਮੱਲ੍ਹੀ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਕਮੇਟੀ ਵੱਲੋਂ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ ਵਿੱਚ ਇਟਲੀ ਵਿੱਚ 9 ਵੱਖ-ਵੱਖ ਥਾਵਾਂ ‘ਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਸ਼ਹੀਦੀ ਸਮਾਰਕ(ਯਾਦਗਾਰਾਂ) ਸਥਾਪਤ ਕੀਤੀਆਂ ਗਈਆਂ ਹਨ।ਜਿੱਥੇ ਹਰ ਸਾਲ ਸ਼ਰਧਾਜਲੀ ਸਮਾਗਮ ਕਰਵਾਏ ਜਾਂਦੇ ਹਨ।

ਸਾਲ 2023 ਦਾ ਦੂਜਾ ਸ਼ਰਧਾਜਲੀ ਸਮਾਗਮ ਜੋ ਕਿ 2 ਜੂਨ ਨੂੰ ਤੋਸਕਾਨਾ ਸਟੇਟ ਦੇ ਜਿਲ੍ਹਾ ਫਿਰੈਂਸੇ ਦੇ ਕਮੂਨੇ ਮਾਰਾਦੀ ਦੇ ਮੋਂਤੇ ਕਾਵਾਲਾਰਾ ਪਹਾੜ ‘ਤੇ ਕੀਤਾ ਜਾਂਦਾ ਸੀ।ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਇਸ ਵਾਰ ਸਿਵਲ ਪ੍ਰੋਟੈਕਸ਼ਨ ਮਹਿਕਮੇ ਵੱਲੋਂ ਕਿਸੇ ਨੂੰ ਵੀ ਜਾਣ ਦੀ ਇਜ਼ਾਜਤ ਨਹੀਂ ਸੀ।ਜਿਸ ਕਾਰਨ ਕਮੇਟੀ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਉੱਥੇ ਜਾਣ ਤੋਂ ਅਸਮਰਥ ਸਨ।

ਪ੍ਰੰਤੂ ਸਥਾਨਕ ਪ੍ਰਸ਼ਾਸਨ ਵੱਲੋਂ ਮੇਅਰ ਤੋਮਾਜ਼ੋ ਤਰੀਬੈਰਤੀ (Sindaco Tommaso Triberti), ਜ਼ੂਜ਼ੈਪੇ (Giuseppe), ਗੁਈਦੋ(Guido),ਕਾਰਲੋ (carlo) ਅਤੇ ਪਾਦਰੀ ਡੋਨ ਜਾਨਲੂਕਾ( Don Gianluca) ਅਤੇ ਹੋਰ ਆਜ਼ਾਦੀ ਘੁਲਾਟੀਏ ਸੱਜਣਾਂ ਅਤੇ ਸਿਵਿਲ ਪ੍ਰੋਟੈਕਸ਼ਨ ਦੀ ਇੱਕ ਟੀਮ ਵੱਲੋਂ ਵਿਸ਼ੇਸ਼ ਤੌਰ ‘ਤੇ ਖਰਾਬ ਮੌਸਮ ਕਾਰਨ ਆਈਆਂ ਔਕੜਾਂ ਦੀ ਪਰਵਾਹ ਨਾਂ ਕਰਦੇ ਹੋਏ 2 ਜੂਨ 2023 ਨੂੰ 11.30 ਵਜੇ ਸ਼ਹੀਦਾਂ ਦੇ ਸਮਾਰਕ ‘ਤੇ ਫੁੱਲਾਂ ਦਾ ਗੁਲਦੱਸਤਾ ਭੇਂਟ ਕਰਕੇ ਸ਼ਰਧਾਜਲੀ ਦਿੱਤੀ।

ਜ਼ਿਕਰਯੋਗ ਹੈ ਕਿ ਮਿਸਟਰ ਜ਼ੂਜ਼ੈਪੇ ਵੱਲੋਂ ਖੰਡੇ ਵਾਲਾ ਨਿਸ਼ਾਨ ਸਾਹਿਬ ਆਨਲਾਈਨ ਆਰਡਰ ਕਰਕੇ ਸ਼ਰਧਾਜਲੀ ਸਮਾਗਮ ਲਈ ਮੌਕੇ ‘ਤੇ ਮੰਗਵਾਇਆ ਗਿਆ।ਕਮੇਟੀ ਵੱਲੋਂ ਖਰਾਬ ਅਤੇ ਬੰਦ ਰਸਤਿਆਂ ਦੇ ਬਾਵਜੂਦ ਸ਼ਰਧਾਜਲੀ ਸਮਾਗਮ ਕਰਨ ਲਈ ਮਾਰਾਦੀ ਕਮੂਨੇ ਅਤੇ ਆਏ ਹੋਏ ਸਭ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਕਮੇਟੀ ਵੱਲੋਂ ਇਟਲੀ ਵਿੱਚ ਵੱਸਦੀ ਸਾਰੀ ਸਾਧ-ਸੰਗਤ ਦੇ ਚਰਣਾਂ ਵਿੱਚ ਵੀ ਬੇਨਤੀ ਜਾਂਦੀ ਹੈ ਕਿ ਉਹ ਵੱਧ ਚੜ੍ਹ ਕੇ ਇਹਨਾਂ ਸ਼ਰਧਾਜਲੀ ਸਮਾਗਮਾਂ ਵਿੱਚ ਹਿੱਸਾ ਲੈਣ ਤਾਂ ਜੋ ਉਹ ਇਟਾਲੀਅਨ ਲੋਕਾਂ,ਜੰਗ ਨਾਲ ਸੰਬੰਧਤ ਸੰਸਥਾਵਾਂ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਵੱਲੋਂ ਸਿੱਖ ਭਾਈਚਾਰੇ ਦੇ ਕੀਤੇ ਜਾਂਦੇ ਮਾਣ-ਸਤਿਕਾਰ ਤੋਂ ਜਾਣੂ ਹੋ ਸਕਣ।

Leave a Reply

Your email address will not be published. Required fields are marked *