ਇਟਲੀ ਅਦਾਲਤ ਦਾ ਇਨਸਾਫ਼, ਸੜਕ ਦੇ ਟੋਏ ਨੇ ਲਈ ਸੀ 18 ਸਾਲ ਪਹਿਲਾਂ ਇੱਕ ਮਾਸੂਮ ਦੀ ਜਾਨ ਤੇ ਹੁਣ ਮਿਲਿਆ ਮਾਪਿਆਂ ਨੂੰ ਇਨਸਾਫ਼ ਨਗਰ ਕੌਂਸਲ ਅਪ੍ਰੀਲੀਆ ਮ੍ਰਿਤਕ ਦੇ ਪਰਿਵਾਰ ਨੂੰ ਦੇਵੇਗਾ 650 ਹਜ਼ਾਰ ਯੂਰੋ

* ਸੰਨ 2005 ਵਿੱਚ 15 ਸਾਲਾ ਦਨੀਏਲੇ ਜਿਓਵਾਨੋਨੀ ਦੀ ਸੜਕ ਦੇ ਟੋਏ ਕਾਰਨ ਹੋਈ ਸੀ ਮੌਤ *

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਬੇਸ਼ੱਕ ਇਟਲੀ ਦਾ ਕਾਨੂੰਨੀ ਢਾਂਚਾ ਲਚਕੀਲਾ ਹੈ ਪਰ ਜਦੋਂ ਇਹ ਇਨਸਾਨੀ ਜਾਨ ਦੇ ਮੱਦੇ ਨਜ਼ਰ ਇਨਸਾਫ਼ ਕਰਦਾ ਹੈ ਤਾਂ ਏਸ਼ੀਅਨ ਦੇਸ਼ਾਂ ਦਾ ਕਾਨੂੰਨ ਅਧੂਰਾ ਜਿਹਾ ਲੱਗਣ ਲੱਗਦਾ ਹੈ।ਇੱਕ ਅਜਿਹਾ ਵਾਕਿਆ ਅਸੀਂ ਆਪਣੇ ਪਾਠਕਾਂ ਦੇ ਨਾਲ ਸਾਂਝੈ ਕਰਨ ਜਾ ਰਹੇ ਵਿੱਚ ਬੇਸ਼ਕ ਇਨਸਾਫ਼ ਦੇਰੀ ਨਾਲ ਹੋਇਆ ਪਰ ਮਾਨਯੋਗ ਅਦਾਲਤ ਨੇ ਦੋਸ਼ੀਆਂ ਨੂੰ ਪੂਰਾ ਹਰਜਾਨਾ ਭਰਨ ਦੇ ਆਦੇਸ਼ ਦਿੰਦਿਆਂ ਮ੍ਰਿਤਕ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਦਿਖਾਈ ਹੈ।

ਹੋਇਆ ਇੰਝ ਕਿ ਰਾਜਧਾਨੀ ਰੋਮ ਨੇੜੇ ਪੈਂਦੇ ਸ਼ਹਿਰ ਅਪ੍ਰੀਲੀਆ ਵਿਖੇ 30 ਅਗਸਤ ਸਾਲ 2005 ਵਿੱਚ ਇੱਕ ਸੜਕ ਦੁਰਘਟਨਾ ਵਿੱਚ ਹੋਈ ਜਿਸ ਵਿੱਚ 15 ਸਾਲ ਦੇ ਨੌਜਵਾਨ ਦਨੀਏਲੇ ਜਿEਵਾਨੋਨੀ ਦੀ ਰੋਡ ਟੁਸਕਾਨਿਨੀ ਚ’ ਪਏ ਟੋਏ ਕਾਰਨ ਮੌਤ ਹੋ ਗਈ ਸੀ।ਮਾਪਿਆਂ ਲਈ ਇਹ ਦਰਦ ਸਹੇੜਨਾ ਬਹੁਤ ਔਖਾ ਸੀ ਪਰ ਤਕਦੀਰ ਤਾਂ ਇਨਸਾਨ ਨੂੰ ਬੇਵੱਸ ਕਰ ਦਿੰਦੀ ਹੈ।

ਮਰਹੂਮ ਦਨੀਏਲੇ ਜਿਓਵਾਨੋਨੀ ਦੇ ਮਾਪਿਆ ਨੇ ਫਿਰ ਵੀ ਹੌਸਲਾ ਨਹੀਂ ਛੱਡਿਆ ਤੇ ਉਹਨਾਂ ਪੁੱਤ ਦੀ ਮੌਤ ਦੇ ਕਸੂਰਵਾਰਾਂ ਨੂੰ ਸਜ਼ਾ ਦੁਆਉਣ ਲਈ ਕਰੀਬ 2 ਦਹਾਕੇ ਲੜਾਈ ਲੜੀ ਤੇ ਹੁਣ ਲਗਭਗ 18 ਸਾਲ ਦੇ ਲੰਮੇ ਸੰਘਰਸ਼ ਅਤੇ ਇੰਤਜ਼ਾਰ ਮਗਰੋਂ ਕੋਰਟ ਆਫ ਅਪੀਲ ਆਫ ਰੋਮ ਦੇ ਪਹਿਲੇ ਸਿਵਲ ਸੈਕਸ਼ਨ ਨੇ 15 ਸਾਲਾ ਦਨੀਏਲੇ ਜਿਓਵਾਨੋਨੀ ਦੀ ਮੌਤ ਦੇ ਮੁਕੱਦਮੇ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਹੱਕ ਵਿੱਚ ਖਤਮ ਕਰ ਦਿੱਤਾ ਹੈ। ਅਦਾਲਤ ਵਲੋਂ ਸੜਕ ਦੀ ਪਰਤ ਵਿੱਚ ਪਏ ਟੋਏ ਨੂੰ ਦੋਸ਼ੀ ਠਹਿਰਾਉਂਦਿਆਂ ਹੋਇਆ ਨਗਰ ਪਾਲਿਕਾ ਅਪ੍ਰੀਲੀਆ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਅਪ੍ਰੀਲੀਆ ਨਗਰ ਪਾਲਿਕਾ ਦੁਆਰਾ ਆਪਣੇ ਬਚਾਅ ਲਈ ਦਾਇਰ ਕੀਤੀ ਅਪੀਲ ਨੂੰ ਰੱਦ ਕਰ ਦਿੱਤਾ ਅਤੇ ਪੀੜਤ ਦੇ ਪਿਤਾ ਅਤੇ ਭਰਾਵਾਂ ਲਈ ਮੁਆਵਜ਼ੇ ਦੀ ਰਕਮ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਜੱਜ ਪੈਨਲ ਨੇ ਪਰਿਵਾਰ ਦੇ ਮੈਂਬਰਾਂ ਦੇ ਵਕੀਲ ਈਜ਼ੀਓ ਬੋਨਾਨੀ ਦੀ ਅਪੀਲ ਨੂੰ ਵੀ ਸਵੀਕਾਰ ਕਰ ਲਿਆ, ਜਿਸ ਵਿੱਚ ਮੁਆਵਜ਼ੇ ਦੀ ਰਕਮ ਨੂੰ ਵਧਾ ਦਿੱਤਾ ਗਿਆ ਅਤੇ ਹੁਣ ਅਦਾਲਤ ਵਲੋਂ ਨਗਰ ਪਾਲਿਕਾ ਅਪ੍ਰੀਲੀਆ ਨੂੰ 650 ਹਜ਼ਾਰ ਯੂਰੋ ਪੀੜਤ ਦੇ ਪਰਿਵਾਰ ਨੂੰ ਅਦਾ ਕਰਨ ਦਾ ਅੰਦੇਸ਼ ਦਿੱਤਾ ਹੈ। ਜਿਸ ਵਿੱਚ ਮ੍ਰਿਤਕ ਦੇ ਪਿਤਾ ਲਈ 350 ਹਜ਼ਾਰ ਯੂਰੋ ਅਤੇ ਭਰਾ ਅਤੇ ਭੈਣ ਲਈ 150 – 150 ਹਜ਼ਾਰ ਯੂਰੋ ਦਿੱਤਾ ਜਾਵੇਗਾ।

ਦੂਜੇ ਪਾਸੇ ਅਦਾਲਤ ਨੇ ਅਪ੍ਰੀਲੀਆ ਦੀ ਨਗਰ ਪਾਲਿਕਾ ਦੀ ਅਪੀਲ ਨੂੰ ਰੱਦ ਕਰ ਦਿੱਤਾ ਅਤੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿ ਪਹਿਲਾਂ ਹੀ ਸਪੱਸ਼ਟ ਕੀਤਾ ਗਿਆ ਸੀ ਕਿ ” ਰੋਡ ਟੁਸਕਾਨਿਨੀ ਦੁਆਰਾ ਸੜਕ ਦੀ ਪਰਤ ਦੀ ਸਥਿਤੀ ਮਾੜੀ ਸੀ ਅਤੇ ਇਸ ਦੇ ਸੰਬੰਧ ਵਿੱਚ ਪ੍ਰਬੰਧਕ ਲੂਸੀਆਨੋ ਜਿਓਵਾਨਿਨੀ ਨੂੰ ਅਪਰਾਧਿਕ ਜ਼ਿੰਮੇਵਾਰੀ ਦੇ ਸਬੰਧ ਵਿੱਚ ਦੋਸ਼ੀ ਮੰਨਿਆ ਗਿਆ ਤੇ ਅਦਾਲਤ ਵਲੋਂ ਸੜਕ ਦੀ ਮਾੜੀ ਸਥਿਤੀ ਲਈ ਅਪ੍ਰੀਲੀਆ ਦੀ ਨਗਰਪਾਲਿਕਾ ਨੂੰ ਜ਼ਿੰਮੇਵਾਰ ਠਹਿਰਾਇਆ॥

ਮਾਨਯੋਗ ਅਦਾਲਤ ਦੇ ਇਸ ਫੈਸਲੇ ਨੇ ਜਿੱਥੇ ਇੱਕ ਵਾਰ ਫਿਰ ਲੋਕਾਂ ਦਾ ਕਾਨੂੰਨ ਪ੍ਰਤੀ ਵਿਸ਼ਵਾਸ ਜਿੱਤ ਲਿਆ ਹੈ ਉੱਥੇ ਪ੍ਰਵਾਸੀ ਲੋਕ ਇਹ ਸੋਚਣ ਲਈ ਮਜ਼ਬੂਰ ਲਗ ਰਹੇ ਹਨ ਕਿ ਅਜਿਹਾ ਪਾਰਦਰਸ਼ੀ ਕਾਨੂੰਨੀ ਇਨਸਾਫ਼ ਉਹਨਾਂ ਦੇ ਦੇਸ਼ਾਂ ਵਿੱਚ ਕਿਉਂ ਨਹੀਂ ਹੁੰਦਾ!

Leave a Reply

Your email address will not be published. Required fields are marked *