ਇਟਲੀ ਦੇ ਸਮੁੰਦਰ ਕਿਨਾਰੇ ਵਸੇ ਸ਼ਹਿਰ ਕਤਾਨੀਆਂ ਵਿਖੇ ਬਾਵਾ ਸਾਹਿਬ ਅੰਬੇਡਕਰ ਜੀ ਦਾ 132ਵਾਂ ਜਨਮ ਦਿਨ ਸ਼ਾਨੋ ਸ਼ੋਕਤ ਨਾਲ ਮਨਾਇਆ,ਨੰਨੇ ਬੱਚਿਆ ਕੱਟਿਆ ਕੇਕ

ਰੋਮ(ਕੈਂਥ,ਟੇਕ ਚੰਦ) ਇਟਲੀ ਦੇ ਸ਼ਹਿਰ ਕਾਤਾਨੀਆਂ ਵਿਖੇ ਭਾਰਤੀ ਭਾਈਚਾਰੇ ਦੇ ਸਹਿਜੋਗ ਨਾਲ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਗਰੀਬਾਂ ਦੇ ਮਸੀਹਾ ,ਭਾਰਤ ਰਤਨ,ਯੁੱਗ ਪੁਰਸ਼,ਭਾਰਤੀ ਨਾਰੀ ਦੇ ਮੁੱਕਤੀ ਦਾਤਾ ਡਾਕਟਰ ਭੀਮ ਰਾE ਅੰਬੇਦਕਰ ਸਾਹਿਬ ਜੀ ਦਾ 132ਜਨਮ ਦਿਹਾੜਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਵੈੱਲਫੇਅਰ ਸੁਸਾਇਟੀ ਕਤਾਨੀਆਂ ਵਲੋਂ ਧੂਮ- ਧਾਮ ਨਾਲ਼ ਮਨਾਇਆ ਗਿਆ ।

ਸਟੇਜ ਸਕੱਤਰ ਸ੍ਰੀ ਚਮਨ ਲਾਲ ਫ਼ੌਜੀ ਨੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜੀਵਨ ਸੰਬੰਧੀ ਅਤੇ ਉਨ੍ਹਾਂ ਵੱਲੋਂ ਕੀਤੇ ਸਮਾਜ ਉਪਰ ਪਰਉਪਕਾਰ ਦੀ ਜਾਣਕਾਰੀ ਦਿੱਤੀ ।ਮਿਸ਼ਨਰੀ ਗਾਇਕ ਸੰਤੋਸ਼ ਮਹੇ ਵੱਲੋ ਬਾਬਾ ਸਾਹਿਬ ਅੰਬੇਡਕਰ ਜੀ ਦੀ ਜਿੰਦਗੀ ਸੰਬਧੀ ਕ੍ਰਾਂਤੀਕਾਰੀ ਗੀਤ ਪੇਸ਼ ਕੀਤੇ ਗਏ।

ਸਾਥੀ ਮਨਦੀਪ ਅੰਬੇਡਕਰ ਵਲੋਂ ਵੀਂ ਬਾਬਾ ਸਾਹਿਬ ਦੇ ਜੀਵਨ ਸੰਬੰਧੀ ਅਤੇ ਸਮਾਜ ਸੁਧਾਰਾਂ ਵਾਰੇ ਵਿਚਾਰ ਰੱਖੇ ਗਏ । ਬੱਚਿਆਂ ਵੱਲੋਂ ਇਟਾਲੀਅਨ ਭਾਸ਼ਾ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ।ਇਸ ਮੌਕੇ ਅੰਬੇਡਕਰੀ ਸਾਥੀ ਰਾਏ ਦੇ ਭੁਝੰਗੀ ਵੱਲੋਂ ਆਪਣੇ ਹਮੁ ਉਮਰ ਬੱਚਿਆਂ ਨੂੰ ਕਾਪੀਆਂ ਟੌਫੀਆਂ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਫੋਟੋ ਭੇਟ ਕੀਤੀਆਂ ।

ਇਸ ਮੌਕੇ ਪਰਗਟ ਸਿੰਘ ਗੋਸਲ ਜੀ ਨੇ ਵੀ ਆਪਣੇ ਵਿਚਾਰ ਰੱਖੇ।ਅੰਤ ਵਿੱਚ ਸ਼੍ਰੀ ਗੁਰੂ ਰਵੀਦਾਸ ਅਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਵੈੱਲਫੇਅਰ ਸੁਸਾਇਟੀ ਕਤਾਨੀਆਂ ਦੇ ਸੇਵਾਦਰਾਂ ਸੱਤਪਾਲ, ਪਰਗਟ ਸਿੰਘ ਗੋਸਲ, ਚਮਨ ਲਾਲ ਫ਼ੌਜੀ, ਚਰਨਜੀਤ ਚੰਨੀ, ਅਸ਼ੋਕ ਮਹਿਮੀ, ਰਾਇ ਜੀ, ਸੁਖਵਿੰਦਰਪਾਲ, ਅਨਿਲ ਜੀ, ਹੁਣਾ ਵੱਲੋਂ ਹਾਜ਼ਰੀਨ ਸੰਗਤਾਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕੀ ਸਮਾਜ ਕੁਰੀਤੀਆਂ ਤੋਂ ਬੱਚ ਸਕੇ।

ਕਮੇਟੀ ਨੇ ਸਮਰੋਹ ਦੇ ਅੰਤ ਵਿੱਚ ਸਾਰੀਆਂ ਦੂਰ ਦੂਰੇਡੇ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੂਰੂ ਘਰ ਦਾ ਅਟੁੱਟ ਲੰਗਰ ਵਰਤਇਆ ਗਿਆ।ਇਸ ਮੌਕੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਦਾ ਕੇਕ ਨੰਨੇ ਬੱਚਿਆਂ ਵੱਲੋਂ ਕੱਟਿਆ ਗਿਆ

Leave a Reply

Your email address will not be published. Required fields are marked *