ਇਤਾਲਵੀ ਸੰਸਦ ਦੇ ਇਤਿਹਾਸ ਵਿੱਚ ਪਹਿਲੀ ਵਾਰ, ਜਦੋਂ ਇੱਕ ਸੰਸਦ ਮੈਂਬਰ ਆਪਣੇ ਨੰਨੇ-ਮੁੰਨੇ ਬੱਚੇ ਨਾਲ ਚੈਂਬਰ ਆਫ਼ ਡੈਪੂਟੀਜ਼ ਵਿੱਚ ਹੋਈ ਦਾਖਲ

* ਚੈਂਬਰ ਵਿੱਚ ਸੰਸਦ ਮੈਂਬਰ ਜੀਲਦਾ ਸਪੋਰਤੀਏਲੋ ਦਾ ਜ਼ੋਰਦਾਰ ਤਾੜੀਆਂ ਨਾਲ ਹੋਇਆ ਸਵਾਗਤ *

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)ਇਸ ਸੱਚ ਨੂੰ ਇੱਕ ਵਾਰ ਫਿਰ ਇਟਾਲੀਅਨ ਲੋਕਾਂ ਨੇ ਸੱਚ ਕਰ ਦਿਖਾਇਆ ਹੈ ਕਿ ਇੱਥੇ ਔਰਤ ਹੋਣ ਦੇ ਰੁੱਤਬੇ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ ਇਹ ਰੁੱਤਬਾ ਉਸ ਵੇਲੇ ਦੂਗੱਣਾ ਹੋ ਜਾਂਦਾ ਹੈ ਜਦੋਂ ਔਰਤ ਮਾਂ ਦੇ ਰੂਪ ਵਿੱਚ ਹੋਵੇ ਫਿਰ ਉਹ ਔਰਤ ਚਾਹੇ ਸੰਸਦ ਮੈਂਬਰ ਹੋਵੇ ਜਾਂ ਆਮ ਸਾਰੇ ਉਸ ਦੀ ਜਿੰਮੇਵਾਰੀ ਨੂੰ ਸਲੂਕ ਕਰਦੇ ਅਜਿਹਾ ਹੀ ਇੱਕ ਮਮਤਾ ਭਰਿਆ ਨਜ਼ਾਰਾ ਯੂਰਪੀਨ ਦੇਸ਼ ਇਟਲੀ’ਚ ਦੇਖਣ ਨੂੰ ਮਿਲਿਆ ਜਿਸ ਨੇ ਬੀਤੇ ਦਿਨ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਜਿਥੇ ਇਟਲੀ ਦੀ ਸੰਸਦ ਵਿੱਚ ਇੱਕ ਮਾਂ (ਅਹੁਦੇ ਵਜੋਂ ਡਿਪਟੀ ) ਆਪਣੀ ਮਮਤਾ ਦਾ ਨਿੱਘ ਦਿੰਦੀ ਹੋਈ ਅਤੇ ਆਪਣੇ ਕੰਮ ਦੇ ਨਾਲ ਨਾਲ ਆਪਣੀ ਮਮਤਾ ਦੀ ਦੇਖਭਾਲ ਵੀ ਕਰ ਰਹੀ ਹੈ ।

ਇਟਲੀ ਦੀ ਸੰਸਦ ਚ’ ਇਤਿਹਾਸ ਵਿੱਚ ਪਹਿਲੀ ਵਾਰ ਇਹ ਹੋਇਆ ਹੈ ਕਿ ਇੱਕ ਮਾਂ ਜੋ ਕਿ ਇੱਕ ਲੋਕਾਂ ਦੁਆਰਾ ਚੁਣੀ ਹੋਈ ਸੰਸਦ ਮੈਂਬਰ ਹੈ। ਜੋ ਆਪਣੇ ਬੱਚੇ ਨੂੰ ਨਾਲ ਲੈਕੇ ਸੰਸਦ ਵਿੱਚ ਦਾਖਲ ਹੋਈ ਅਤੇ ਜਿੱਥੇ ਇਸ ਮੌਕੇ ਬਾਕੀ ਚੈਂਬਰ ਵਿੱਚ ਮੌਜੂਦ ਸੰਸਦ ਮੈਂਬਰਾਂ ਵਲੋਂ ਉਸ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਤੇ ਇੱਕ ਮਾਂ ਤੇ ਮਮਤਾ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਸੰਸਦ ਮੈਂਬਰਾਂ ਵਲੋਂ ਇਸ ਗੱਲ ਦੀ ਸ਼ਲਾਘਾ ਵੀ ਕੀਤੀ ਗਈ ਹੈ।ਸੰਸਦ ਮੈਂਬਰ ਨੇ ਸੰਸਦ ਦੀ ਕਾਰਵਾਈ ਵਿੱਚ ਸਮੂਲੀਅਤ ਕਰਦਿਆਂ ਜਨਤਕ ਪ੍ਰਸ਼ਾਸਨ ਦੇ ਫਰਮਾਨ ਕਾਨੂੰਨ ‘ਤੇ ਅੰਤਮ ਵੋਟਿੰਗ ਵਿੱਚ ਹਿੱਸਾ ਲਿਆ ਅਤੇ ਆਪਣੇ ਬੱਚੇ ਨੂੰ ਛਾਤੀ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ।

ਇਸ ਮੌਕੇ ਨਾ ਕਿਸੇ ਨੇ ਕੋਈ ਵਿਰੋਧ ਕੀਤਾ ਬਲਕਿ ਜਿਸ ਦਾ ਸਰਬਸੰਮਤੀ ਨਾਲ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਇਟਲੀ ਦੇ ਇਤਿਹਾਸ ਵਿੱਚ ਇਹ ਨਿਵੇਲਾ ਮਮਤਾ ਭਰਿਆ ਕੰਮ ਕੀਤਾ ਹੈ ਡਿਪਟੀ ਜੀਲਦਾ ਸਪੋਰਤੀਏਲ ਜਿਹੜੀ ਕਿ ਕੰਪਾਨੀਆ ਸੂਬੇ ਤੋਂ ਸੰਸਦ ਮੈਂਬਰ ਬਣੀ ਹੋਈ ਹੈ ਤੇ 5 ਸਟਾਰ ਮੂਵਮੈਂਟ ਪਾਰਟੀ ਵੱਲੋਂ ਸੰਸਦ ਦੀ ਮੈਂਬਰ ਬਣ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੰਮ ਵਿੱਚ ਮਸ਼ਰੂਫ਼ ਹੈ।

ਜਦੋਂ ਸੰਸਦ ਵਿੱਚ ਪਿਛਲੇ ਦਰਵਾਜੇ ਰਾਹੀ ਜੀਲਦਾ ਸਪੋਰਤੀਏਲ ਦਾਖਲ ਹੋਈ ਤਾਂ ਬੱਚੇ ਤੇ ਸਪੋਰਟੀਲੋ, ਚਿੱਟੇ ਬਲਾਊਜ਼ ਪਹਿਨੇ ਹੋਏ ਸਨ ਤੇ ਉਸ ਦੇ ਸਿਰ ਨੂੰ ਇੱਕ ਕਾਲੇ ਦੀ ਟੋਪੀ ਨਾਲ ਢੱਕਿਆ ਹੋਇਆ ਸੀ ਤਾਂ ਜ਼ੋ ਬੱਚੇ ਨੂੰ ਏਅਰ ਕੰਡੀਸ਼ਨਿੰਗ ਦੀ ਠੰਡ ਤੋਂ ਬਚਾਇਆ ਜਾ ਸਕੇ। ਡਿਪਟੀ ਦਾ ਇਹ ਬੱਚਾ ਸੰਸਦ ਅੰਦਰ ਉਹ ਬਹੁਤ ਸ਼ਾਂਤ ਸੀ ਅਤੇ ਕੁਝ ਸੰਸਦ ਦੇ ਨੁਮਾਇੰਦਿਆ ਵਲੋਂ ਉਸ ਨੂੰ ਮਿਲ ਕੇ ਦੇਖਿਆ ਅਤੇ ਵਧਾਈ ਵੀ ਦਿੱਤੀ।ਇਸ ਨਜ਼ਾਰੇ ਨੇ ਸੰਸਦ ਵਿੱਚ ਸਭ ਮੈਂਬਰਾਂ ਨੂੰ ਭਾਵੁਕ ਕਰ ਦਿੱਤਾ

Leave a Reply

Your email address will not be published. Required fields are marked *