ਅਪ੍ਰੀਲੀਆ ਕਮੂਨੇ ਦੇ ਨਵੇਂ ਬਣੇ ਮੇਅਰ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਵਿਖੇ ਹੋਏ ਨਤਮਸਤਕ

ਨਗਰ ਕੌਸਲ ਅਪ੍ਰੀਲੀਆ ਭਾਰਤੀ ਭਾਈਚਾਰੇ ਦੀ ਹਰ ਸੰਭਵ ਮਦਦ ਕਰੇਗਾ: – ਮੇਅਰ ਲੈਨਫਰਾਂਨਕੋ ਪ੍ਰਿੰਸੀਪੀ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਲਾਸੀਓ ਸੂਬੇ ਤੇ ਰਾਜਧਾਨੀ ਰੋਮ ਦੇ ਨਾਲ ਲੱਗਦੇ ਇਤਿਹਾਸਿਕ ਸ਼ਹਿਰ ਅਪ੍ਰਲੀਆ ਦੇ ਪਹਿਲੀ ਵਾਰ ਸਿੰਦਕੋ (ਮੇਅਰ) ਬਣੇ ਲੈਨਫਰਾਂਨਕੋ ਪ੍ਰਿੰਸੀਪੀ, ਅਤੇ ਉਨ੍ਹਾਂ ਦੇ ਸਾਥੀ ਡਾਂ ਫਰਾਂਸੈਚਕਾ ਸਕਾਰਸੋ,ਸੀਮੋਨੇ ਪੀਟਰਸੈਨ, ਡਾਂ ਮਾਰੀਆ ਟੇਰੇਸਾ ਆਦਿ ਨੇ 75 ਹਜਾਰ ਆਬਾਦੀ ਵਾਲੀ ਨਗਰ ਕੌਸਲ ਦੀ ਜਿੰਮਵਾਰੀ ਮਿਲਣ ਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ।

ਨਵੇ ਬਣੇ ਮੇਅਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆ ਆਖਿਆ ਸਭ ਤੋ ਪਹਿਲਾਂ ਤਾ ਉਨ੍ਹਾਂ ਲੋਕਾ ਦਾ ਧੰਨਵਾਦ ਜਿੰਨਾਂ ਉਨ੍ਹਾਂ ਨੂੰ ਵੋਟਾਂ ਪਾਕੇ ਨਵੀ ਜਿੰਮੀਵਾਰੀ ਦਿੱਤੀ ਹੈ ਤੇ ਮੈਂ ਭਰੋਸਾ ਦਵਾਉਦਾਹਾ ਕਿ ਪੂਰੀ ਇਮਾਨਦਾਰੀ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਜੇ ਸਿੱਖ ਧਰਮ ਨੂੰ ਇਟਲੀ ਵਿੱਚ ਕਾਨੂੰਨੀ ਮਾਨਤਾ ਮਿਲ ਜਾਂਦੀ ਹੈ ਤਾਂ ਬਹੁਤ ਸਾਰੀਆਂ ਅਜਿਹੀਆਂ ਸਹੂਲਤਾਂ ਜਿਹੜੀਆ ਕਿ ਇਟਲੀ ਸਰਕਾਰ ਵੱਲੋ ਦਿੱਤੀਆਂ ਜਾਦੀਆਂ ਹਨ ਉਹ ਸਿੱਖ ਧਰਮ ਦੇ ਗੁਰਦੁਆਰਾ ਸਾਹਿਬ ਨੂੰ ਮਿਲ ਸਕਦੀਆ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਵਧੀਆਂ ਬਿਲਡਿੰਗ ਬਾਰੇ ਵੀ ਸੋਚ ਰਹੇ ਜਿੱਥੇ ਕਾਰ ਪਾਰਕਿੰਗ ਜਾ ਲੋੜੀਦੀਆਂ ਸਾਰੀਆਂ ਸਹੂਲਤਾਂ ਮਿਲ ਸਕਣ। ਇਸ ਮੌਕੇ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆਂ ਦੀ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਵੀ ਮੌਜੂਦ ਸਨ ਜਿੰਨ੍ਹਾਂ ਵੱਲੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਏ ਨਵੇ ਬਣੇ ਮੇਅਰ ਅਤੇ ਉਨਾਂ ਦੇ ਸਾਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ੍ਹਿਤ ਕੀਤਾ ਗਿਆ।

ਇਸ ਮੌਕੇ ਕਰਮਜੀਤ ਸਿੰਘ ਢਿੱਲੋ ਵੱਲੋ ਆਏ ਹੋਏ ਮਹਿਮਾਨਾਂ ਨੂੰ ਸਿੱਖ ਧਰਮ ਨਾਲ ਸਬੰਧਤ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਪ੍ਰੰਬਧਕ ਕਮੇਟੀ ਵਲੋਂ ਮੇਅਰ ਨੂੰ ਜੀ ਆਇਆਂ ਆਖਿਆ ਗਿਆ ਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *