ਪੱਤਰਕਾਰ ਤੇ ਗੀਤਕਾਰ ਮਲਕੀਤ ਧੀਰਪੁਰੀ ਦਾ ਜੈ ਮਿਊਜ਼ਿਕ ਸਟੂਡੀਓ ਵੱਲੋਂ ਸਨਮਾਨ

ਸੁਲਤਾਨਪੁਰ ਲੋਧੀ 11ਜੂਨ, ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਮਿਊਜ਼ਿਕ ਧੁੰਨਾਂ ਰਾਹੀਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਮਿਊਜ਼ਿਕ ਡਾਇਰੈਕਟਰ ਹਰੀ ਅਮਿਤ,ਹਰਭਜਨ ਹਰੀ ਵੱਲੋ ਜੈ ਮਿਊਜ਼ਿਕ ਸਟੂਡੀਓ ਸੁਲਤਾਨਪੁਰ ਲੋਧੀ ਵਿਖੇ ਪੁੱਜਣ ਤੇ ਗੀਤਕਾਰ ਪੱਤਰਕਾਰ ਅਤੇ ਪੰਜਾਬੀ ਨਿਉਜ਼ ਬਹਿਰੀਨ ਦੇ ਸੰਪਾਦਕ ਮਲਕੀਤ ਧੀਰਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਜੈ ਮਿਊਜ਼ਿਕ ਸਟੂਡੀਓ ਸੁਲਤਾਨਪੁਰ ਲੋਧੀ ਦੇ ਇੰਟਰਨੈਸਨਲ ਗਾਇਕ ਅਦਾਕਾਰ ਪ੍ਰੋਡਿਊਸਰ ਅਤੇ ਐੱਮ ਡੀ ਹਰਭਜਨ ਹਰੀ ਨੇ ਦੱਸਿਆ ਕਿ ਉਹ ਪ੍ਰੈਸ ਮੀਡੀਆ ਗਾਇਕਾਂ ਗੀਤਕਾਰਾਂ ਅਤੇ ਸਮਾਜ ਵਿੱਚ ਨੇਕ ਕੰਮ ਕਰਨ ਵਾਲੀਆਂ ਸਖਸੀਅਤਾਂ ਅਤੇ ਕਲਾਕਾਰਾਂ ਦਾ ਹਮੇਸ਼ਾ ਸਤਿਕਾਰ ਅਤੇ ਸਨਮਾਨ ਕਰਦੇ ਰਹਿੰਦੇ ਹਨ।

ਇਸ ਮੌਕੇ ਤੇ ਇੰਟਰਨੈਸ਼ਨਲ ਗਾਇਕ ਪੇਜੀ ਸ਼ਾਹਕੋਟੀ , ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ, ਗਾਇਕ ਸਾਹਿਲ ਚੌਹਾਨ ਐਡੀਟਰ ਰਵੀ ਚੌਹਾਨ ਹਰਿ ਅਮਿਤ ਹਾਜਿਰ ਸਨ।

Leave a Reply

Your email address will not be published. Required fields are marked *