ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨਾਲ ਵਿਸ਼ਵ ਭਰ ਵਿੱਚ ਸਵੈਅਭਿਮਾਨ ਅਣਖ਼ ਦੀ ਲਹਿਰ ਚੱਲੀ:-ਸੰਤ ਸੁਰਿੰਦਰ ਦਾਸ ਬਾਵਾ

ਰੋਮ(ਦਲਵੀਰ ਕੈਂਥ,ਟੇਕ ਚੰਦ) ਸੰਤ ਸਰਵਣ ਦਾਸ ਨੇ ਆਪਣੇ ਜੀਵਨ ਕਾਲ ਦੌਰਾਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਲਿਆਣਕਾਰੀ ਕ੍ਰਾਂਤੀਕਾਰੀ ਸਮਾਜਵਾਦੀ ਅਧਿਆਤਮਕਵਾਦੀ ਉਪਦੇਸ਼ਾਂ ਨੂੰ ਜਨ-ਜਨ ਤੱਕ ਪਹੁੰਚਾਇਆ।ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਸ਼੍ਰੀਗੋਵਰਧਨਪੁਰ ਦੀ ਖੋਜ ਅਤੇ ਉਸਾਰੀ ਕਰਵਾਕੇ ਵਿਸ਼ਵ ਪੱਧਰ ਤੇ ਰਵਿਦਾਸੀਆਂ ਕੌਮ ਨੂੰ ਮਹਾਨ ਤੀਰਥ ਅਸਥਾਨ ਦਿੱਤਾ ।

ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਜਿਹਨਾਂ ਦੀ ਸ਼ਹਾਦਤ ਰਵਿਦਾਸੀਆ ਕੌਮ ਲਈ ਹੋਈ ਅਤੇ ਇਸ ਸ਼ਹਾਦਤ ਨਾਲ ਵਿਸ਼ਵ ਭਰ ਵਿੱਚ ਸਵੈਅਭਿਮਾਨ ਅਣਖ਼ ਦੀ ਲਹਿਰ ਚੱਲੀ।ਕਰੌੜਾਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਪੈਰੋਕਾਰ ਵਿਸ਼ਵ ਭਰ ਵਿੱਚ ਵੱਸਦੇ ਹਨ ।

ਰਵਿਦਾਸੀਆ ਕੌਮ ਭਾਰਤ ਦੀ ਸਭ ਤੋਂ ਵੱਡੀ ਕੌਮ ਹੈ ਜਿਸ ਨੂੰ ਵਿਸ਼ਵ ਪੱਧਰ ਤੇ ਰਵਿਦਾਸੀਆ ਧਰਮ ਪਹਿਚਾਣ ਮਿਲੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਸੁਰਿੰਦਰ ਦਾਸ ਬਾਵਾ ਮੁੱਖ ਸੇਵਾਦਾਰ ਗੁਰੂ ਰਵਿਦਾਸ ਧਰਮ ਪ੍ਰਚਾਰ ਅਸਥਾਨ ਕਾਹਨਪੁਰ(ਜਲੰਧਰ)ਨੇ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰ੍ਰੀ ਗੁਰੂ ਰਵਦਿਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ)ਵਿਖੇ ਸੰਨ 25 ਮਈ 2009 ਨੂੰ ਵਿਆਨਾ(ਅਸਟਰੀਆ)ਦੀ ਧਰਤੀ ਉਪੱਰ ਸ਼ਹੀਦ ਹੋਏ ਸੰਤ ਰਾਮਾਨੰਦ ਜੀ ਤੇ ਪੰਜਾਬ (ਭਾਰਤ)ਵਿੱਚ ਸ਼ਹੀਦ ਹੋਏ ਤੇਲੂ ਰਾਮ ਜੀ , ਰਾਜਿੰਦਰ ਕੁਮਾਰ ਜੀ,ਵਿਜੈ ਕੁਮਾਰ ਜੀ, ਬਲਕਾਰ ਜੀ ਦੇ 14ਵੇਂ ਸ਼ਹੀਦੀ ਦਿਵਸ ਅਤੇ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਡੇਰਾ ਸੱਚਖੰਡ ਬੱਲਾਂ(ਜਲੰਧਰ)ਦੀ 51ਵੀਂ ਬਰਸੀ ਨੂੰ ਸਮਰਪਤਿ ਕਰਵਾਏ ਵਿਸ਼ੇਸ਼ ਧਾਰਮਿਕ ਸਮਾਗਮ ਮੌਕੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋ ਲੀਵੀ ਸਬਾਊਦੀਆ (ਲਾਤੀਨਾ)ਵਿਖੇ ਦਰਬਾਰ ਵਿੱਚ ਜੁੜ ਬੈਠੀਆਂ ਸੰਗਤਾਂ ਨਾਲ ਕੀਤਾ।

ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਏ ਇਸ 14ਵੇਂ ਸ਼ਹੀਦੀ ਸਮਾਗਮ ਤੇ ਸੰਤਾਂ ਦੀ ਬਰਸੀ ਸਮਾਗਮ ਮੌਕੇ ਸ੍ਰੀ ਰਾਮ ਆਸਰਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਅਤੇ ਉਸੇ ਸੰਘਰਸ਼ ਵਿੱਚ ਸ਼ਹੀਦ ਹੋਏ ਮਾਨਯੋਗ ਤੇਲੂ ਰਾਮ ਜੀ , ਰਜਿੰਦਰ ਕੁਮਾਰ ਜੀ,ਵੀਜੈ ਕੁਮਾਰ ਜੀ, ਬਲਕਾਰ ਜੀ ਕੌਮ ਦੇ ਸਰਮਾਏ ਹਨ ਜਿਹੜੇ ਕਿ ਰਹਿੰਦੀ ਦੁਨੀਆਂ ਤੱਕ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਰਹਿਣਗੇ।ਬ੍ਰਹਮਲੀਨ ਸੰਤ ਸਰਵਣ ਦਾਸ ਜੀ ਨੂੰ ਯਾਦ ਕਰਦਆਿਂ ਉਹਨਾਂ ਸੰਗਤਾਂ ਨੂੰ ਉਹਨਾਂ ਦੇ ਜੀਵਨ ਫਲਸਫ਼ੇ ਤੋਂ ਵਿਸਥਾਰਪੂਰਵਕ ਜਾਣੂ ਕਰਵਾਇਆ ਤੇ ਕਿਹਾ ਕਿ ਸੰਤ ਸਰਵਣ ਦਾਸ ਜੀ ਹੁਰਾਂ ਦੀ ਵੀ ਕੌਮ ਨੂੰ ਬਹੁਤ ਵੱਡੀ ਦੇਣ ਹੈ ਜਿਹਨਾਂ ਦੀ ਬਦੌਲਤ ਸਮਾਜ ਦੁਨੀਆਂ ਭਰ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਤੀ ਜਾਗਰੂਕ ਹੋਇਆ।

ਇਸ ਮੌਕੇ ਪ੍ਰਸਿੱਧ ਮਿਸ਼ਨਰੀ ਗਾਇਕ ਜੀਵਨ ਸੋਹਲ ਤੇ ਹੋਰ ਰਾਗੀ,ਕੀਰਤਨੀਏ ਤੇ ਕਥਾਵਾਚਕ ਨੇ ਸੰਗਤਾਂ ਨੂੰ ਮਿਸ਼ਨ ਪ੍ਰਤੀ ਜਾਗਰੂਕ ਕੀਤਾ ਤੇ ਕੌਮ ਦੇ ਮਹਾਨ ਸ਼ਹੀਦਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਇਨਕਲਾਬੀ ਰਾਹੀ ਪ੍ਰੇਰਿਤ ਕੀਤਾ।ਇਸ ਸਮਾਗਮ ਮੌਕੇ ਸੰਤ ਸੁਰਿੰਦਰ ਦਾਸ ਬਾਵਾ ਵੱਲੋਂ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਬਾਣੀ ਦੀਆਂ ਇਟਾਲੀਅਨ ਭਾਸ਼ਾ ਵਿੱਚ ਕਾਪੀਆਂ ਵੀ ਵੰਡੀਆਂ।ਪ੍ਰਬੰਧਕਾਂ ਵੱਲੋਂ ਸੰਤ ਸੁਰਿੰਦਰ ਦਾਸ ਬਾਵਾ ਤੇ ਮਿਸ਼ਨਰੀ ਗਾਇਕ ਜੀਵਨ ਸੋਹਲ ਦਾ ਵਿਸੇ਼ਸ ਸਨਮਾਨ ਵੀ ਕੀਤਾ ਗਿਆ।ਗੁਰੂ ਦਾ ਲੰਗਰ ਅਟੁੱਟ ਵਰਤਿਆ।

Leave a Reply

Your email address will not be published. Required fields are marked *