ਉਘੇ ਸਮਾਜ ਸੇਵੀ ਸੁੱਖੀ ਬਾਠ ਜੀ ਦੇ ਕਾਰਜਾਂ ਨੂੰ ਸਮਰਪਿਤ ਟਰੈਕ ਦੀ ਬਲਵੀਰ ਸ਼ੇਰਪੁਰੀ ਵੱਲੋਂ ਸ਼ੂਟਿੰਗ ਮੁਕੰਮਲ , ਨਿਰਵੈਲ ਮਾਲੂਪੂਰੀ

ਕੇਨੈਡਾ (ਸਰੀ) 12 ਜੂਨ ਰਾਜ ਹਰੀਕੇ ਪੱਤਣ, ਪੰਜਾਬ ਭਵਨ ਕੈਨੇਡਾ ਅਤੇ ਪੰਜਾਬ ਭਵਨ ਇੰਡੀਆ ਦੇ ਸੰਸਥਾਪਕ ,ਬਾਠ ਮੋਟਰਜ਼ ਕੰਪਨੀ ਦੇ ਮਾਲਕ ਅਤੇ ਉਘੇ ਸਮਾਜ ਸੇਵੀ ਸੁੱਖੀ ਬਾਠ ਜੀ ਦੇ ਮਾਂ ਬੋਲੀ ਪੰਜਾਬੀ ਅਤੇ ਮਨੁਖਤਾ ਭਲਾਈ ਦੇ ਸੇਵਾ ਕਾਰਜਾਂ ਨੂੰ ਲੈਕੇ ਵਾਤਾਵਰਨ ਪ੍ਰਸਿੱਧ ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ ਇੱਕ ਸਮਾਜੀ ਗੀਤ ਤਿਆਰ ਕਰ ਰਹੇ ਹਨ।

ਜਾਣਕਾਰੀ ਸਾਂਝੀ ਕਰਦਿਆਂ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੂਰੀ ਜੀ ਨੇ ਦੱਸਿਆ ਕਿ ਗਾਇਕ ਬਲਵੀਰ ਸ਼ੇਰਪੁਰੀ ਨੇ ਦੁਬਈ ਟੂਰ ਦੌਰਾਨ ਅਤੇ ਪਿੰਡ ਪਾਤਾਰਾ ,ਪੰਜਾਬ ਭਵਨ ਜਲੰਧਰ ਵਿਖੇ ਸ਼ੂਟਿੰਗ ਸ਼ੁਰੂ ਕਰਕੇ ਮੁਕੰਮਲ ਕਰ ਦਿੱਤੀ ਹੈ।

ਦੁਬਈ ਵਿੱਚ ਵੀ ਅਜਮਾਨ ਵਿਖੇ ਇਸ ਟ੍ਰੈਕ ਦੀ ਸ਼ੂਟਿੰਗ ਕੀਤੀ ਗਈ ਹੈ। ਬਲਵੀਰ ਸ਼ੇਰਪੁਰੀ ਹੁਣ ਤੱਕ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ, ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਮਨੁਖਤਾ ਦੀ ਸੇਵਾ, ਡਾ ਕੁਲਵੰਤ ਸਿੰਘ ਧਾਲੀਵਾਲ ਵਰਲਡ ਕੈਂਸਰ ਕੇਅਰ, ਅਨਮੋਲ ਕਵਾਤਰਾ ਸਮਾਜ ਸੇਵੀ,ਸ ਰਵੀ ਸਿੰਘ ਖਾਲਸਾ ਏਡ ਅਤੇ ਹੋਰ ਵੀ ਪੰਜਾਬ ਦੇ ਸਮਾਜਿਕ ਗੀਤਾਂ ਨਾਲ ਹਾਜ਼ਰੀ ਭਰ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਨਵੇਂ ਆਏ ਟ੍ਹੈਕ (ਵਿਰਸੇ ਦੇ ਵਾਰਿਸ) ਨਾਲ ਬਲਵੀਰ ਸ਼ੇਰਪੁਰੀ ਅੱਜਕਲ ਬਹੁਤ ਚਰਚਾ ਵਿੱਚ ਹਨ। ਸ਼ੂਟਿੰਗ ਦੌਰਾਨ ਸੁਖੀ ਬਾਠ ਜੀ, ਬਲਵੀਰ ਸ਼ੇਰਪੁਰੀ ਤੋਂ ਇਲਾਵਾ ਕੈਮਰਾਮੈਨ ਮਨੀਸ਼ ਅੰਗਰਾਲ, ਅਮ੍ਰਿਤਪਾਲ ਸਿੰਘ ਕੈਨੇਡਾ ,ਪ੍ਰੀਤ ਹੀਰ,ਜਲੰਧਰ ਪੰਜਾਬ ਭਵਨ ਦੇ ਮੁੱਖ ਸੰਚਾਲਕ ,ਹਰਮਨ,ਅਤੇ ਵਿੱਕੀ ਅਰੋੜਾ ਵੀ ਮੌਜੂਦ ਸਨ

Leave a Reply

Your email address will not be published. Required fields are marked *