ਪੰਜਾਬ ਦੇ ਜ਼ਿਲ੍ਹਾ ਜਲੰਧਰ ਨਾਲ ਸੰਬੰਧਿਤ ਗੁਰਸਿੱਖ ਨੌਜਵਾਨ ਰੋਬਿਨਜੀਤ ਸਿੰਘ ਨੇ ਇਟਲੀ ਚ’ ਤਰੈਂਨੋ ਇਟਾਲੀਆ (ਰੇਲਵੇ ਵਿਭਾਗ) ਵਿੱਚ ਨੌਕਰੀ ਹਾਸਲ ਕਰਕੇ ਵਧਾਇਆ ਪਰਿਵਾਰ ਸਮੇਤ ਭਾਰਤੀ ਭਾਈਚਾਰੇ ਦਾ ਮਾਣ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਕਦੇ ਸਮਾਂ ਸੀ ਕਿ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸਿਰਫ ਹੀ ਸਿਰਫ ਖੇਤਾਂ ਵਿੱਚ ਮਜ਼ਦੂਰੀ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਹੀ ਸਮਝਿਆ ਜਾਂਦਾ ਸੀ। ਅਤੇ ਖਾਸ ਕਰਕੇ ਪੰਜਾਬ ਤੋਂ ਆਏ ਗੁਰਸਿੱਖ ਵਿਅਕਤੀ ਨੂੰ ਇਹ ਕਹਿ ਕੇ ਕੰਮ ਤੇ ਸੀ ਰੱਖਿਆ ਜਾਂਦਾ ਕਿ ਤੂੰ ਸਿੱਖ਼ੀ ਸਰੂਪ ਵਿੱਚ ਹੈ। ਤੈਨੂੰ ਵਾਲ ਕਤਲ ਕਰਵਾਉਣੇ ਪੈਣਗੇ, ਫਿਰ ਕੰਮ ਤੇ ਰੱਖ ਲਵਾਂਗੇ। ਅਤੇ ਹੁਣ ਅਜੋਕੇ ਦੌਰ ਵਿੱਚ ਇਟਲੀ ਚ’ ਆਏ ਦਿਨ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਜਾ ਰਹੇ ਹਨ।

ਇਸੇ ਲੜੀ ਦੇ ਤਹਿਤ ਪੰਜਾਬ ਜ਼ਿਲ੍ਹਾ ਜਲੰਧਰ ਦੇ ਪਿੰਡ ਲੜੋਈ ਦੇ ਜੰਮਪਲ ਤੇ ਉੱਤਰੀ ਇਟਲੀ ਦੇ ਫਊਮੈਂ ਵੈਨੇਂਤੋ (ਪੋਰਦੇਨੋਨੇ) ਵਿੱਚ ਰਹਿਣ ਵਸੇਰਾ ਕਰ ਰਹੇ ਗੁਰਸਿੱਖ ਪਰਿਵਾਰ ਦੇ ਮਾਤਾ ਸੁਰਜੀਤ ਕੌਰ ਅਤੇ ਪਿਤਾ ਹਰਮਿਲਾਪ ਸਿੰਘ ਦੇ ਲਾਡਲੇ ਨੌਜਵਾਨ ਸਪੁੱਤਰ ਰੋਬਿਨਜੀਤ ਸਿੰਘ ਨੇ ਆਪਣੇ ਮਾਤਾ ਪਿਤਾ ਤੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦਾ ਨਾਮ ਉਸ ਸਮੇਂ ਉੱਚਾ ਕਰ ਦਿੱਤਾ ਜਦੋਂ ਉਸ ਨੇ ਸਖ਼ਤ ਮਿਹਨਤ ਕਰਕੇ ਉਸ ਮੁਕਾਮ ਨੂੰ ਹਾਸਲ ਕੀਤਾ ਜਿਸ ਮੁਕਾਮ ਨੂੰ ਹਾਸਲ ਕਰਨਾ ਇਟਲੀ ਵਿੱਚ ਵਸਦੇ ਹਰ ਉਸ ਵਿਦੇਸ਼ੀ ਲਈ ਬਹੁਤ ਹੀ ਔਖਾ ਹੈ।

ਗੁਰਸਿੱਖ ਰੋਬਿਨਜੀਤ ਸਿੰਘ ਨੇ ਇਟਲੀ ਦੇ ਰੇਲਵੇ ਵਿਭਾਗ (ਤਰੈਂਨੋ ਇਟਾਲੀਆ) ਵਿੱਚ (ਟੈਲੀਕਾਮ ਵਿਭਾਗ) ਕੌਮਨੀਕੈਂਸਨ ਵਿਭਾਗ ਚ’ ਬਹੁਤ ਜ਼ਿਆਦਾ ਪੜ੍ਹਾਈ ਕਰਕੇ ਬੀਤੇ ਦਿਨੀਂ ਸਰਕਾਰੀ ਤੌਰ ਤੇ ਨੌਕਰੀ ਹਾਸਲ ਕਰ ਲਈ ਹੈ। ਅਤੇ ਅੱਜਕਲ੍ਹ ਰੋਬਿਨਜੀਤ ਸਿੰਘ ਇਟਲੀ ਦੇ ਊਧਨੇ ਸ਼ਹਿਰ ਦੇ ਮੇਨ ਸਟੇਸ਼ਨ ਤੇ ਬਤੌਰ ਸਰਕਾਰੀ ਮੁਲਾਜ਼ਮ ਰੇਲਵੇ ਵਿਭਾਗ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਹੈ।

ਪ੍ਰੈੱਸ ਨਾਲ ਗੱਲਬਾਤ ਕਰਦਿਆਂ ਰੋਬਿਨਜੀਤ ਸਿੰਘ ਨੇ ਦੱਸਿਆ ਕਿ ਮੈਂ ਪੰਜਾਬ ਵਿੱਚ ਬਚਪਨ ਸਮੇ ਸਿਰਫ ਹੀ ਸਿਰਫ ਤਿੰਨ ਸਾਲ ਪੜ੍ਹਾਈ ਕੀਤੀ ਸੀ ਅਤੇ ਉਸ ਤੋਂ ਬਾਅਦ ਮੈਂ ਆਪਣੀ ਮਾਤਾ ਜੀ ਨਾਲ ਪੱਕੇ ਤੌਰ ਤੇ ਆਪਣੇ ਪਿਤਾ ਜੀ ਕੋਲ ਇਟਲੀ ਵਿੱਚ ਆ ਕੇ ਵਸ ਗਿਆ ਅਤੇ ਫਿਰ ਇਟਲੀ ਦੇ ਇਲਾਲੀਅਨ ਭਾਸ਼ਾ ਵਿੱਚ ਪੜ੍ਹਾਈ ਸ਼ੁਰੂ ਕਰ ਲਈ, ਹੌਲੀ ਹੌਲੀ ਸਮਾਂ ਬੀਤਦਾ ਗਿਆ ਤੇ ਅੱਜ ਉਹ ਸਮਾ ਆ ਗਿਆ ਜਿਸ ਦਾ ਮੈਂ ਕਦੇ ਸੁਪਨਾ ਸੋਚਿਆ ਸੀ ਕਿ ਇਸ ਦੇਸ਼ ਵਿੱਚ ਪੜ੍ਹਾਈ ਵਿੱਚ ਚੰਗੇ ਨੰਬਰ ਲੈ ਕੇ ਕਾਮਯਾਬੀ ਹਾਸਲ ਕਰਨੀ ਹੈ।


ਰੋਬਿਨਜੀਤ ਸਿੰਘ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਨ ਤੇ ਬਾਅਦ ਵਿੱਚ ਆਪਣੇ ਮਾਤਾ ਪਿਤਾ ਦਾ ਧੰਨਵਾਦ ਜਿਨ੍ਹਾਂ ਨੇ ਉਸ ਨੂੰ ਵਧੀਆ ਪੜ੍ਹਾਈ ਕਰਵਾਈ ਤੇ ਹੌਸਲਾ ਦਿੱਤਾ। ਜਿਸ ਦੀ ਬਦੌਲਤ ਅੱਜ ਉਸ ਨੂੰ ਇਹ ਮੁਕਾਮ ਹਾਸਲ ਹੋ ਸਕਿਆ। ਰੋਬਿਨਜੀਤ ਸਿੰਘ ਨੇ ਇਟਲੀ ਵਿੱਚ ਵਸਦੇ ਸਮੂਹ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਕਾਬਲ ਪੜ੍ਹਾਈ ਜ਼ਰੂਰ ਕਰਵਾਉਣ ਜਿਸ ਨਾਲ ਉਨ੍ਹਾਂ ਦੇ ਬੱਚੇ ਇਸ ਦੇਸ਼ ਵਿੱਚ ਵਧੀਆ ਨੌਕਰੀਆਂ ਹਾਸਲ ਕਰਕੇ ਉਨ੍ਹਾਂ ਦਾ ਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕਰਨ।

ਜਿਸ ਨਾਲ ਭਵਿੱਖ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਦਾ ਬੋਲਬਾਲਾ ਸਰਕਾਰੀ ਅਤੇ ਗੈਰਸਰਕਾਰੀ ਅਦਾਰਿਆਂ ਵਿੱਚ ਜਰੂਰ ਅੱਗੇ ਵਧੇਗਾ। ਜ਼ਿਕਰਯੋਗ ਹੈ ਇਟਲੀ ਵਿੱਚ ਰਹਿ ਰਹੇ ਭਾਰਤੀ ਜਿਵੇਂ ਆਏ ਦਿਨ ਹੁਣ ਆਏ ਦਿਨ ਤਰੱਕੀ ਕਰ ਰਹੇ ਹਨ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਵਿੱਖ ਭਾਰਤੀ ਭਾਈਚਾਰੇ ਦੇ ਲੋਕ ਉਸ ਮੁਕਾਮ ਤੇ ਜ਼ਰੂਰ ਪੰਹੁਚ ਜਾਣਗੇ ਜਿਸ ਵਾਰੇ ਕਦੇ ਇਨ੍ਹਾਂ ਨੇ ਸੋਚਿਆ ਵੀ ਨਹੀਂ ਸੀ।

Leave a Reply

Your email address will not be published. Required fields are marked *