ਕਲਤੂਰਾ ਸਿੱਖ ਇਟਲੀ ਅਤੇ ਗੁਰਲਾਗੋ ਦੀਆਂ ਸੰਗਤਾਂ ਵਲੋਂ ਸਤਵੇਂ ਗੁਰਮਤਿ ਗਿਆਨ ਮੁਕਾਬਲੇ 16 ਜੁਲਾਈ 2023 ਦਿਨ ਐਤਵਾਰ

8ਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ (ਬੈਰਗਾਮੋ) ਵਿਖੇ ਕਲਤੂਰਾ ਸਿੱਖ ਇਟਲੀ ਅਤੇ ਗੁਰਲਾਗੋ ਦੀਆਂ ਸੰਗਤਾਂ ਵਲੋਂ ਸਤਵੇਂ ਗੁਰਮਤਿ ਗਿਆਨ ਮੁਕਾਬਲੇ 16 ਜੁਲਾਈ 2023 ਦਿਨ ਐਤਵਾਰ

ਰੋਮ(ਕੈਂਥ,ਟੇਕ ਚੰਦ) ਇਟਲੀ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿਣ ਬਸੇਰਾ ਕਰਦੇ ਪੰਜਾਬੀ ਭਾਰਤੀ ਬੱਚਿਆਂ ਨੂੰ ਆਪਣੇ ਮਹਾਨ ਤੇ ਵਿਲੱਖਣ ਸਿੱਖ ਧਰਮ ਨਾਲ ਜੁੜੇ ਰਹਿਣ ਅਤੇ ਲਾਸਾਨੀ ਇਤਿਹਾਸ ਸਮਝਾਉਣ ਤਹਿਤ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਿਤ ਗਿਆਨ ਮੁਕਾਬਲੇ ਕਰਵਾਏ ਜਾ ਰਹੇ ਹਨ।

ਇਹ ਮੁਕਾਬਲੇ ਕਲਤੂਰਾ ਸਿੱਖ ਇਟਲੀ, ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਅਤੇ ਗੁਰਲਾਗੋ ਦੀਆ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾਣਗੇ। ਇਹ ਮੁਕਾਬਲੇ ਪੇਪਰ ਸ਼ੀਟ ਤੇ ਕਰਵਾਏ ਜਾਣਗੇ।

ਜਿਸ ਦਾ ਸਮਾਂ 40 ਮਿੰਟ ਹੋਵੇਗਾ। ਇਹ ਮੁਕਾਬਲੇ ਵੱਖ ਵੱਖ ਉਮਰ ਦੇ ਚਾਰ ਭਾਗਾਂ ਵਿੱਚ ਕਰਵਾਏ ਜਾਣਗੇ। ਪਹਿਲਾ ਗਰੁੱਪ A (5 ਸਾਲ ਤੋਂ 8 ਸਾਲ ਤੱਕ), B (8 ਸਾਲ ਤੋਂ 11 ਸਾਲ ਤੱਕ), C (11 ਸਾਲ ਤੋਂ 14 ਸਾਲ ਤੱਕ), D (14 ਸਾਲ ਤੋਂ ਉੱਪਰ ਹਰ ਉਮਰ ਵਾਲਾ ਪੇਪਰ ਦੇ ਸਕਦਾ ਹੈ। ) ਇਸ ਮੁਕਾਬਲੇ ‘ਚ ਭਾਗ ਲੈਣ ਲਈ ਸਵਾਲ ਵੈਬਸਾਈਟ WWW.CULTURASIKH.COM ਤੇ ਉਪਲੱਬਧ ਹਨ।

ਇਸ ਦਿਹਾੜੇ ਤੇ ਗੁਰਲਾਗੋ ਦੀਆਂ ਸੰਗਤਾਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਣਗੇ।

ਇਸ ਮਹਾਨ ਦਿਹਾੜੇ ਤੇ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥੇ ਗੁਰ ਇਤਿਹਾਸ ਸਰਵਣ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਸਮੂਹ ਸੰਗਤਾਂ, ਪ੍ਰਬੰਧਕ ਕਮੇਟੀਆਂ ਅਤੇ ਗਤਕਾ ਅਕੈਡਮੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ ਵੱਧ ਤੋਂ ਵੱਧ ਬੱਚਿਆਂ ਦੀ ਤਿਆਰੀ ਕਰਵਾ ਕੇ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਪਹੁੰਚੋ।

ਬੇਨਤੀ ਕਰਤਾ ਭਾਈ ਕੁਲਵੰਤ ਸਿੰਘ, ਸਿਮਰਜੀਤ ਸਿੰਘ, ਗੁਰਪ੍ਰੀਤ ਸਿੰਘ ਪਿਰੋਜ, ਗੁਰਦੇਵ ਸਿੰਘ, ਸੰਤੋਖ ਸਿੰਘ, ਤਰਲੋਚਨ ਸਿੰਘ, ਤਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਕਰਨਵੀਰ ਸਿੰਘ,  ਗੁਰਪ੍ਰੀਤ ਸਿੰਘ, ਅਰਵਿੰਦਰ ਸਿੰਘ, ਪਲਵਿੰਦਰ ਸਿੰਘ, ਗੁਰਲਾਗੋ ਦੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ। ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਸਮਾਗਮ ਦਾ ਸਾਰਾ ਲਾਈਵ ਕਲਤੂਰਾ ਸਿੱਖ ਟੀ ਵੀ ਤੇ ਦਿਖਾਇਆ ਜਾਏਗਾ।

Leave a Reply

Your email address will not be published. Required fields are marked *