ਚੰਗੇ ਭੱਵਿਖ ਦੀ ਤਲਾਸ ਵਿੱਚ ਨਿਕਲੇ 750 ਲੋਕਾਂ ਦਾ ਭੂਮੱਧ ਸਾਗਰ ਦੀਆਂ ਉੱਚੀਆਂ ਲਹਿਰਾਂ ਨੇ ਡੋਬ ਦਿੱਤਾ ਵਰਤਮਾਨ ,ਨਹੀਂ ਰੁੱਕ ਰਿਹਾ ਬੇਰੁਜ਼ਗਾਰੀ ਦੇ ਝੰਬੇ ਲੋਕਾਂ ਦਾ ਮੌਤ ਨੂੰ ਮਜ਼ਾਕ ਕਰ ਯੂਰਪ ਜਾਣ ਦਾ ਸਫ਼ਰ

ਬੀਤੇ ਦਿਨੀਂ ਲੀਬੀਆ ਤੋਂ ਇਟਲੀ ਆ ਰਹੀ 100 ਬੱਚਿਆਂ ਸਮੇਤ 750 ਯਾਤਰੀਆਂ ਦੀ ਛੋਟੀ ਕਿਸ਼ਤੀ ਵਿੱਚ ਵੱਡੀ ਯਾਤਰਾ*

ਰੋਮ (ਦਲਵੀਰ ਕੈਂਥ,ਟੇਕ ਚੰਦ ਜਗਤਪੁਰੀ)ਆਖਿਰ ਕਦੋਂ ਇਹ ਮੌਤ ਦਾ ਖੇਡ ਬੰਦ ਹੋਵੇਗਾ ਜਦੋਂ ਕਿ ਹੁਣ ਤੱਕ ਭੂਮੱਧ ਸਾਗਰ ਹਜ਼ਾਰਾ ਲੋਕਾਂ ਦੇ ਘਰਾਂ ਦਾ ਚਿਰਾਗ ਸਦਾ ਵਾਸਤੇ ਬੁਝਾਅ ਚੁੱਕਾ ਹੈ ਪਰ ਫਿਰ ਵੀ ਬੇਰੁਜ਼ਗਾਰੀ ਦੇ ਝੰਬੇ ਲੋਕ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਛੋਟੀਆਂ ਕਿਸ਼ਤੀਆਂ ਵਿੱਚ ਜਿੰਦਗੀ ਦੀ ਵੱਡੀ ਯਾਤਰਾ ਕਰਨ ਨਿਕਲ ਤੁਰਦੇ ਹਨ ਇਹ ਉਹ ਸਫ਼ਰ ਹੈ ਜਿਹੜਾ ਕਿ ਸਿੱਧਾ ਮੌਤ ਦਾ ਮੂੰਹ ਵਿੱਚੋ ਹੋ ਗੁਜਰ ਦਾ ਹੈ ।

ਅਜਿਹੇ ਹੀ ਸਫ਼ਰ ਦੇ ਬੀਤੇ ਦਿਨੀਂ ਪਾਂਧੀ ਬਣ ਗਏ ਉਹ ਔਰਤਾਂ ਮਰਦਾਂ ਸਮੇਤ 750 ਯਾਤਰੀ ਜਿਹਨਾਂ ਵਿੱਚ 100 ਤੋਂ ਵਧੇਰੇ ਬੱਚੇ ਵੀ ਦੱਸੇ ਜਾ ਰਹੇ ਹਨ।ਇਹ ਮੱਛੀਆਂ ਫੜ੍ਹਨ ਵਾਲੀ ਕਿਸ਼ਤੀ ਜਿਹੜੀ ਕਿ ਲੀਬੀਆ ਤੋਂ ਇਟਲੀ ਨੂੰ ਯਾਤਰੀਆਂ ਨਾਲ ਨੱਕੋ-ਨੱਕ ਭਰੀ ਆ ਰਹੀ ਸੀ ਕਿ ਗਰੀਸ ਨੇੜੇ ਭੂਮੱਧ ਸਾਗਰ ਦੀਆਂ ਉੱਚੀਆਂ ਲਹਿਰਾਂ ਤੋਂ ਨਾ ਬੱਚ ਸਕੀ ਜਿਸ ਕਾਰਨ ਸੈਂਕੜੇ ਜਿੰਦਗੀਆਂ ਦਾ ਵਰਤਮਾਨ ਧੁੰਦਲਾ ਹੋ ਗਿਆ।ਲੀਬੀਆ ਤੋ ਇਟਲੀ ਦੀ ਇਹ ਯਾਤਰਾ 725 ਕਿਲੋਮੀਟਰ ਦੀ ਹੈ ਜਿਹੜੀ ਕਿ ਕਦੀਂ ਨਾ ਮੁੱਕਣ ਵਾਲੀ ਯਾਤਰਾ ਬਣ ਗਈ।ਗ੍ਰੀਸ ਨਜਦੀਕ ਸਮੁੰਦਰੀ ਹਾਦਸੇ ਦਾ ਸ਼ਿਕਾਰ ਹੋਈ ਕਿਸ਼ਤੀ ਵਿਚ 500 ਤੌ ਵੀ ਵੱਧ ਮੌਤਾ ਦਾ ਖ਼ਦਸਾ ਹੈ।

ਇਟਾਲੀਅਨ ਨੇਵੀ ਸ਼ਿਪ ਅਤੇ ਗ੍ਰੀਸ ਸਹਾਇਤਾ ਦਲਾਂ ਵਲੌ ਸਾਝਾ ਅਪ੍ਰੇਸ਼ਨ ਜਾਰੀ ਹੈ ਤਾਂ ਜੋ ਲਾਪਤਾ ਲੋਕਾਂ ਨੂੰ ਬਚਾਇਆ ਜਾ ਸਕੇ ਜਦੋਂ ਲਿ ਹੁਣ ਤੱਕ 79 ਲੋਕਾ ਦੀ ਮੋਤ ਦੀ ਪੁਸ਼ਟੀ ਅਤੇ 104 ਲੋਕਾ ਨੂੰ ਬਚਾ ਲਿਆ ਗਿਆ ਹੈ ਜਦਕਿ 500 ਤੌ ਵੀ ਵੱਧ ਲੋਕ ਲਾਪਤਾ ਹਨ ਜਿਨਾ ਦੇ ਬਚੇ ਹੋਣ ਦੀ ਉਮੀਦ ਨਾਮਾਤਰ ਹੀ ਹੈ ਕਿਉਕਿ ਪੇਲੋਪੋਨੇਸਾ ਗਰੀਸ ਕੋਲ ਸਮੁਦਰ ਦਾ ਉਹ ਇਲਾਕਾ ਹੈ ਜਿਸ ਨੂੰ ਭੁਗੋਲਿਕ ਸਥਿਤੀ ਅਨੁਸਾਰ ਅਤਿ ਖਤਰਨਾਕ ਮੰਨਿਆ ਜਾਂਦਾ ਹੈ ਇਹ ਸਾਰੇ ਸਰਨਾਰਥੀ ਲੀਬੀਆ ਤੋ ਇਟਲੀ ਆ ਰਹੇ ਸਨ ਅਤੇ ਗ੍ਰੀਸ ਨਜਦੀਕ ਦੱਖਣ ਪੱਛਮੀ ਪੋਲੇਲਪਨੇਸੋ ਕੋਲ ਇਹ ਕਿਸਤੀ ਡੱੁਬ ਗਈ ਜਿਸਦੀ ਵਜਾ ਇਸ ਵਿਚ ਲੋੜ ਤੋ ਵੱਧ ਲੋਕਾ ਦੇ ਸਵਾਰ ਹੋਣ ਨੂੰ ਮੰਨਿਆ ਜਾ ਰਿਹਾ ਹੈ ।ਫਿਲਹਾਲ 2 ਇਟਾਲੀਅਨ ਤੇ ਇਕ ਗ੍ਰੀਸ ਨੇਵੀ ਸ਼ਿਪ ਤੋ ਇਲਾਵਾ 7 ਛੋਟੇ ਸ਼ਿਪ ਵੀ ਲਗਾਤਾਰ ਅਪਰੇਸ਼ਨ ਵਿਚ ਕੰਮ ਕਰ ਰਹੇ ਹਨ ਇਸਦੇ ਇਲਾਵਾ ਹੈਲੀਕਾਪਟਰ ਅਤੇ ਡਰੋਨ ਦੀ ਮਦਦ ਵੀ ਲਈ ਜਾ ਰਹੀ ਹੈਅਤੇ ਬਚਾਅ ਦਲ ,ਡਾਕਟਰੀ ਟੀਮਾਂ ਵੀ ਮੋਕੇ ਤੇ ਮੌਜੂਦ ਹਨ ।ਮਿਲੀ ਜਾਣਕਾਰੀ ਅਨੁਸਾਰ ਮੌਤ ਦੀ ਯਾਤਰਾ ਕਰਨ ਵਾਲੇ ਇਹਨਾਂ ਲੋਕਾਂ ਨੇ ਚੰਗੇ ਭੱਵਿਖ ਦੀ ਆਸ ਵਿੱਚ ਡੌਂਕੀ ਲੁਆਉਣ ਵਾਲੇ ਲੋਕਾਂ ਨੂੰ 5000 ਡਾਲਰ ਤੱਕ ਪਰ ਬੰਦਾ ਦਿੱਤਾ ਸੀ

ਪਰ ਵਕਤ ਦੇ ਧੱਕੇ ਚੜ੍ਹੇ ਇਹਨਾਂ ਲੋਕਾਂ ਨੂੰ ਨਹੀਂ ਸੀ ਪਤਾ ਕਿ ਉਹ ਪੈਸੇ ਦੇਕੇ ਮੁੱਲ ਮੌਤ ਖਰੀਦ ਰਹੇ ਸਨ।ਇਸ ਹਾਦਸੇ ਵਿੱਚ ਮਰਨ ਵਾਲੇ 4 ਰਿਸ਼ਤੇਦਾਰ ਜਿਹਨਾਂ ਦੀ ਉਮਰ 30 ਸਾਲ ਤੋਂ ਵੀ ਘੱਟ ਸੀ ਉਹਨਾਂ ਦੇ ਇੱਕ ਸਾਕ ਸੰਬਧੀ ਸੀਰੀਆਈ ਸ਼ਾਹੀਨ ਸ਼ੇਖ ਅਲੀ ਜੋ ਕਿ ਜਰਮਨ ਵਿੱਚ ਪਨਾਹਗੀਰ ਹੈ ਨੇ ਮੀਡੀਏ ਨੂੰ ਜਾਣਕਾਰੀ ਦਿੱਤੀ ਕਿ ਇਸ ਅਣਹੋਣੀ ਵਿੱਚ ਸਫ਼ਰ ਕਰਨ ਵਾਲੇ 12 ਲੋਕਾਂ ਨੂੰ ਜਾਣਦਾ ਹੈ ਜਿਹੜੇ ਕਿ ਹੁਣ ਤੱਕ ਲਾਪਤਾ ਹੈ।ਇਸ ਮੌਤ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਵਿੱਚ ਪਾਕਿਸਤਾਨੀ ਮੂਲ ਦੇ ਲੋਕ ਵੀ ਸ਼ਾਮਿਲ ਦੱਸੇ ਜਾ ਰਹੇ ਹਨ।

Leave a Reply

Your email address will not be published. Required fields are marked *