ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪ੍ਰਸਿੱਧ ਸਮਾਜ ਸੇਵੀ ਅਤੇ ਚਿੱਤਰਕਾਰ ਮੇਜਰ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਾਬਕਾ ਖਜ਼ਾਨਚੀ ਅਤੇ ਚਿੱਤਰਕਾਰ ਮੇਜਰ ਸਿੰਘ ਖੱਖ ਦੇ ਵੱਡੇ ਭਰਾ ਸਰਦਾਰ ਸੁਖਵਿੰਦਰ ਸਿੰਘ ਖੱਖ ਦੇ ਅਚਾਨਕ ਅਕਾਲ ਚਲਾਣੇ ਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਸਮੇਂ ਬੋਲਦਿਆਂ ਮੇਜਰ ਸਿੰਘ ਖੱਖ ਨੇ ਦੱਸਿਆ ਕਿ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਜਿਸ ਨਾਲ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਹੈ। ਪਰ ਭਾਜੀ ਦੀਆਂ ਮਿਠੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣ ਗੀਆਂ।

ਸੁਖਵਿੰਦਰ ਸਿੰਘ ਖੱਖ ਬੇਹੱਦ ਮਿਹਨਤੀ ਅਤੇ ਇਮਾਨਦਾਰ ਇਨਸਾਨ ਸਨ। ਉਹ ਪਿਛਲੇ ਤੀਹ ਸਾਲਾਂ ਤੋਂ ਦੁਬਈ ਰਿਹ ਰਹੇ ਸਨ। ਉਹ ਸਮਾਜ ਅੰਦਰ ਹਰੇਕ ਵਿਅਕਤੀ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣਾ ਨਹੀਂ ਭੁੱਲਦੇ ਸਨ। ਉਨ੍ਹਾਂ ਦੀ ਅਚਨਚੇਤ ਮੌਤ ਨਾਲ ਪਰਿਵਾਰ ਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਦੁੱਖ ਦੀ ਇਸ ਘੜੀ ਵਿੱਚ ਸਭਾ ਦੇ ਸਮੂਹ ਮੈਂਬਰ ਉਨ੍ਹਾਂ ਦੇ ਪਰਿਵਾਰ ਨਾਲ ਖੜੇ ਹਨ । ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਇਸ ਮੌਕੇ ਬਿੰਦਰ ਕੋਲਿਆਂਵਾਲ(ਪ੍ਰਧਾਨ), ਬਲਵਿੰਦਰ ਸਿੰਘ ਚਾਹਲ (ਸਰਪ੍ਰਸਤ), ਗੁਰਮੀਤ ਸਿੰਘ ਮੱਲ੍ਹੀ, ਰਾਣਾ ਅਠੋਲਾ, ਰਾਜੂ ਹਠੂਰੀਆ, ਪ੍ਰਫੈਸਰ ਜਸਪਾਲ ਸਿੰਘ, ਯਾਦਵਿੰਦਰ ਸਿੰਘ ਬਾਗੀ, ਸਿੱਕੀ ਝੱਜੀ ਪਿੰਡ ਵਾਲਾ, ਦਲਜਿੰਦਰ ਰਹਿਲ, ਗੁਰਸ਼ਰਨ ਸਿੰਘ ਸੋਨੀ, ਹਰਦੀਪ ਸਿੰਘ ਕੰਗ, ਕਰਮਜੀਤ ਕੌਰ, ਸਤਵੀਰ ਸਾਂਝ, ਜਸਵਿੰਦਰ ਕੌਰ ਮਿੰਟੂ, ਬਿੰਦਰ ਹਰਪਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *