ਸੁੱਖੀ ਬਾਠ ਵੱਲੋਂ ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ “ਪੰਜਾਬ ਭਵਨ” ਦਾ ਪੋਸਟਰ ਰਿਲੀਜ਼

ਜਲੰਧਰ 17 ਜੂਨ ਰਾਜ ਹਰੀਕੇ ਪੱਤਣ, ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪੰਜਾਬ ਭਵਨ ਕੈਨੇਡਾ ਅਤੇ ਪੰਜਾਬ ਭਵਨ ਇੰਡੀਆ ਦੇ ਸੰਸਥਾਪਕ , ਉਘੇ ਸਮਾਜ ਸੇਵੀ ਸੁੱਖੀ ਬਾਠ ਜੀ ਦੇ ਮਾਂ ਬੋਲੀ ਪੰਜਾਬੀ ਅਤੇ ਮਨੁਖਤਾ ਭਲਾਈ ਦੇ ਸੇਵਾ ਕਾਰਜਾਂ ਤੇ ਇਕ ਵਿਸ਼ੇਸ਼ ਆਡੀਓ ਵੀਡੀਓ ਟ੍ਰੈਕ ਤਿਆਰ ਕੀਤਾ ਗਿਆ ਹੈ।

ਜੋ ਸੋਸ਼ਲ ਮੀਡੀਆ ਤੇ ਚੈਨਲਾਂ ਰਾਹੀਂ ਪੰਜਾਬ ਭਵਨ ਦੇ ਬੈਨਰ ਹੇਠ ਰਿਲੀਜ਼ ਹੋ ਚੁੱਕਾ ਹੈ।ਜਾਣਕਾਰੀ ਅਨੁਸਾਰ ਇਸ ਟ੍ਰੈਕ ਦਾ ਪੋਸਟਰ ਸੁੱਖੀ ਬਾਠ ਜੀ ਵੱਲੋਂ ਪੰਜਾਬ ਭਵਨ ਜਲੰਧਰ ਵਿਖੇ ਰਿਲੀਜ਼ ਕੀਤਾ ਗਿਆ। ਪੋਸਟਰ ਪ੍ਰਮੋਸ਼ਨ ਕਰਦੇ ਹੋਏ ਸੁੱਖੀ ਬਾਠ ਨੇ ਦੱਸਿਆ ਕਿ ਇੰਟਰਨੈਸਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਬਹੁਤ ਹੀ ਵਧੀਆ ਬੁਲੰਦ ਆਵਾਜ਼ ਵਿੱਚ ਗਾਇਆ ਅਤੇ ਬਾਕਮਾਲ ਸ਼ਬਦਾ ਵਿੱਚ ਲਿਖਿਆ ਹੈ।

ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਸੰਗੀਤਬੱਧ ਕੀਤਾ ਹੈ। ਕੈਮਰਾਮੈਨ ਮਨੀਸ਼ ਅੰਗਰਾਲ, ਇਮਰਾਨ ਖ਼ਾਨ ਅਤੇ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਨੇ ਬੜੀ ਮਿਹਨਤ ਨਾਲ ਬਹੁਤ ਵਧੀਆ ਵੀਡੀਓ ਤਿਆਰ ਕੀਤਾ ਹੈ।

ਉਨ੍ਹਾਂ ਨਾਲ ਇਸ ਮੌਕੇ ਗਾਇਕ ਬਲਵੀਰ ਸ਼ੇਰਪੁਰੀ, ਸਤੀਸ਼ ਜੌੜਾ, ਇੰਦਰਜੀਤ ਸਿੰਘ, ਪ੍ਰੀਤ ਹੀਰ ਮੁੱਖ ਸੰਚਾਲਕ ਪੰਜਾਬ ਭਵਨ ਜਲੰਧਰ ,ਹਰਦੀਪ ਸਿੰਘ ਮਾਨ ਆਦਿ ਮੌਜੂਦ ਸਨ। ਪੰਜਾਬੀ ਮਾਂ ਬੋਲੀ, ਸੱਭਿਆਚਾਰ,ਸਮਾਜ ਭਲਾਈ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਵੱਲੋਂ ਭਰਵੇਂ ਹੁੰਗਾਰੇ ਦੀ ਉਮੀਦ ਹੈ।

Leave a Reply

Your email address will not be published. Required fields are marked *