ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਰਚਿਤ ਬਾਣੀ ਵਹਿਮਾਂ ਭਰਮਾਂ,ਊਚ-ਨੀਚ ਤੇ ਆਡੰਬਰਬਾਦ ਦਾ ਵਿਰੋਧ ਕਰਦਿਆਂ ਅਕਾਲ ਪੁਰਖ ਦੀ ਉਸਤਤਿ ਕਰਨ ਲਈ ਪ੍ਰੇਰਦੀ ਹੈ:-ਸੰਤ ਕ੍ਰਿਸ਼ਨ ਨਾਥ ਚਹੇੜੂ ਵਾਲੇ

ਰੋਮ(ਕੈਂਥ,ਟੇਕ ਚੰਦ)ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਵਹਿਮਾਂ ਭਰਮਾਂ,ਊਚ-ਨੀਤ ਤੇ ਅਡੰਬਰਬਾਦ ਦੇ ਵਿਰੋਧ ਦੀ ਗੱਲ ਜਿਸ ਬੇਬਾਕੀ ਤੇ ਨਿਡਰਤਾ ਨਾਲ ਗੱਲ ਕਰਦਿਆਂ ਅਕਾਲ ਪੁਰਖ ਦੀ ਉਸਤਤਿ ਕਰਨ ਲਈ ਪ੍ਰੇਰਦੀ ਹੈ ਉਸ ਨੇ ਮੌਕੇ ਦੀਆਂ ਹਾਕਮ ਜਮਾਤਾਂ ਨੂੰ ਸਮਾਜ ਵਿੱਚੋਂ ਬੇਪਰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਤੇ ਅੱਜ ਅਸੀਂ ਉਹਨਾਂ ਦੀ ਬਦੌਲਤ ਹੀ ਸਮਾਜ ਵਿੱਚ ਬਰਾਬਰਤਾ ਦੇ ਹੱਕਾਂ ਲੈਣ ਦੀ ਗੱਲ ਕਰਨ ਜੋਗੇ ਹੋਏ ਹਾਂ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੌਮ-ਏ-ਆਵਾਜ਼ ਸੰਤ ਕ੍ਰਿਸ਼ਨ ਨਾਥ ਗੱਦੀ ਨਸ਼ੀਨ 108 ਸੰਤ ਬਾਬਾ ਫੂਲ ਨਾਥ ਜੀ ਚਹੇੜੂ(ਜਲੰਧਰ) ਵਾਲਿਆਂ ਨੇ ਮਹਾਨ ਕ੍ਰਾਂਤੀਕਾਰੀ ,ਇਨਕਲਾਬ ਦੇ ਮੋਢੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 495ਵੇਂ ਜੋਤੀ ਜੋਤ ਦਿਵਸ ਸਮਾਰੋਹ ਮੌਕੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ(ਲਾਤੀਨਾ)ਵਿਖੇ ਜੁੜ ਬੈਠੀਆਂ ਸੰਗਤਾਂ ਨਾਲ ਸਾਝੈ ਕਰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਸਮੇਂ ਹੱਕ ਤੇ ਸੱਚ ਦੀ ਗੱਲ ਕੀਤੀ ਜਦੋਂ ਸਾਰਾ ਜ਼ਮਾਨਾ ਉਹਨਾਂ ਦੇ ਖਿਲਾਫ਼ ਹੋ ਤੁਰ ਰਿਹਾ ਸੀ ।ਗੁਰੂ ਜੀ ਨੇ ਬਿਨ੍ਹਾਂ ਕਿਸੇ ਖੌਫ਼ ਗਰੀਬਾਂ ਦੇ ਹੱਕਾਂ ਲਈ ਤੇ ਸਮਾਾਜ ਵਿੱਚ ਫੈਲੇ ਅੰਡਬਰਬਾਦ ਨੂੰ ਨਕਾਰਦਿਆਂ ਸਾਂਝੀਵਾਲਤਾ ਦੇ ਮਿਸ਼ਨ ਦਾ ਝੰਡਾ ਬੁਲੰਦ ਕੀਤਾ ਪਰ ਅਫ਼ਸੋਸ ਸਮਾਜ ਅੱਜ ਵੀ ਉਸੇ ਦਲ-ਦਲ ਵਿੱਚ ਧੱਸਣ ਨੂੰ ਇੱਧਰ-ਉੱਧਰ ਦੋੜਿਆ ਫਿਰਦਾ ਜਿਸ ਵਿੱਚੋਂ ਗੁਰੂ ਜੀ ਨੇ ਬਾਹਰ ਕੱਢਣ ਲਈ ਸਾਰੀ ਉਮਰ ਲਗਾ ਦਿੱਤੀ।

ਹੋਰ ਤਾਂ ਹੋਰ ਕੁਝ ਮਨੂੰਵਾਦੀ ਤਾਕਤਾਂ ਨੇ ਸਤਿਗੁਰੂ ਰਵਿਦਾਸ ਜੀ ਦੇ ਕਤਲ ਹੋਣ ਦੀਆਂ ਅਫ਼ਵਾਹਾਂ ਫੈਲਾ ਦਿੱਤੀਆਂ ਜਿਸ ਨੂੰ ਹੁਣ ਵੀ ਕਈ ਬੁੱਧੀਜੀਵੀ ਵੀ ਅੱਖਾਂ ਬੰਦ ਕਰ ਮੰਨੀ ਬੈਠੇ ਹਨ ਪਰ ਇਹ ਅਸਲੀਅਤ ਤੋਂ ਕੋਹਾ ਦੂਰ ਹੈ।ਜਿਹੜੇ ਸਤਿਗੁਰੂ ਰਵਿਦਾਸ ਮਹਾਰਾਜ ਅਕਾਲਪੁਰਖ ਨਾਲ ਇੱਕ-ਮਿੱਕ ਸਨ ਉਹਨਾਂ ਦਾ ਕਤਲ ਕੌਣ ਕਰ ਸਕਦਾ।ਕਤਲ ਦੀਆਂ ਮਨਘੜਤ ਘਾੜਤਾਂ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਹੀ ਹਨ ।

ਸਮਾਜ ਨੂੰ ਜਿਹੜੇ ਸਾਡੇ ਚੰਗੇ ਪ੍ਰਚਾਰ,ਰਾਗੀ ਤੇ ਕੀਰਤਨੀਏ ਹਨ ਜਿਹੜੇ ਕਿ ਸੱਚ ਨੂੰ ਕਹਿਣ ਦੀ ਜੂਰਅਤ ਰੱਖਦੇ ਹਨ ਅਜਿਹੀਆਂ ਸਖ਼ਸੀਅਤਾਂ ਦਾ ਪੂਰਾ ਮਾਣ-ਸਤਿਕਾਰ ਕਰਨ ਚਾਹੀਦਾ ਹੈ ਕਿਉਂ ਕਿ ਇਹੀ ਦਲੋਕ ਸਾਡੀ ਸਮਾਜ ਦਾ ਸਰਮਾਇਆ ਹਨ ਜਿਹਨਾਂ ਇਤਿਹਾਸ ਦਾ ਸੱਚ ਆਉਣ ਵਾਲੀਆਂ ਪੀੜ੍ਹੀਆਂ ਦੇ ਅੱਗੇ ਪੇਸ਼ ਕਰਨਾ ਹੈ।ਇਸ ਮੌਕੇ ਹੋਰ ਵੀ ਕਈ ਮਿਸ਼ਨਰੀ ਪ੍ਰਚਾਰਕਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਹੋਕਾ ਦਿੰਦਿਆਂ ਉਹਨਾਂ ਦੇ ਮਿਸ਼ਨ ਉਪੱਰ ਬੇਖੌਫ਼ ਹੋ ਪਹਿਰਾ ਦੇਣ ਦੀ ਗੱਲ ਕੀਤੀ।ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਕ੍ਰਿਸ਼ਨ ਨਾਥ ਹੁਰਾਂ ਦਾ ਉਚੇਚੇ ਤੌਰ ਤੇ ਸਨਮਾਨ ਵੀ ਕੀਤਾ ਗਿਆ

Leave a Reply

Your email address will not be published. Required fields are marked *