…ਹੁਣ ਇਟਲੀ ਵਿੱਚ ਨਸ਼ੇ ਕਰ ਜਾਂ ਮੋਬਾਇਲ ਫੋਨ ਵਰਤ ਦੇ ਸਮੇਂ ਵਾਹਨ ਚਲਾਉਣ ਵਾਲਿਆਂ ਦੀ ਖੈਰ ਨਹੀ

ਰੋਮ(ਦਲਵੀਰ ਕੈਂਥ,ਟੇਕਚੰਦ ਜਗਤਪੁਰੀ)ਇਟਲੀ ਵਿੱਚ ਹਜ਼ਾਰਾਂ ਸੜਕ ਹਾਦਸੇ ਨਸਿ਼ਆਂ ਜਾਂ ਮੋਬਾਇਲ ਫੋਨਾਂ ਦੀ ਵਰਤੋਂ ਕਰ ਵਾਹਨ ਚਲਾਉਂਦੇ ਸਮੇਂ ਹੋ ਰਹੇ ਹਨ ।ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਰਹੀ ਸੀ ਜਿਸ ਤਹਿਤ ਇਟਲੀ ਦੇ ਉਪ-ਪ੍ਰਧਾਨ ਮੰਤਰੀ ਮਤਿਓ ਸਲਵਿਨੀ ਨੇ ਇਹ ਮਤਾ ਰੱਖਿਆ ਸੀ ਕਿ ਨਸਿ਼ਆਂ ਜਾਂ ਮੋਬਾਇਲ ਫੋਨਾਂ ਨਾਲ ਹੋ ਰਹੇ ਸੜਕ ਹਾਦਸੇ ਰੋਕਣ ਲਈ ਹਾਈਵੇ ਕੋਡ ਕਾਨੂੰਨ ਨੂੰ ਸਖ਼ਤ ਕੀਤਾ ਜਾਵੇ ।

ਜਿਸ ਤਹਿਤ ਹੁਣ ਨਸ਼ੇ ਜਾਂ ਮੋਬਾਇਲ ਫੋਨ ਨਾਲ ਪ੍ਰਭਾਵਿਤ ਹੋ ਵਾਹਨ ਚਲਾਉਣ ਤੇ ਵਾਹਨ ਚਾਲਕ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ਤੇ ਜਿਹਨਾਂ ਨੂੰ ਨਵੇਂ ਲਾਇਸੰਸ ਮਿਲੇ ਹਨ ਉਹ 3 ਸਾਲਾਂ ਤੱਕ ਜ਼ਿਆਦਾ ਪਾਵਰ ਦਾ ਵਾਹਨ ਨਹੀ ਚਲਾ ਸਕਦੇ।ਇਸ ਹਾਈਵੇ ਕੋਡ ਤਹਿਤ ਜਿਹੜੇ ਲੋਕ ਨਸ਼ੇਈ ਹੋ ਜਾਂ ਫੋਨ ਦੀ ਵਾਹਨ ਚਲਾਉਂਦੇ ਸਮੇਂ ਵਰਤੋਂ ਕਰਦੇ ਜਾਂ ਉਹਨਾਂ ਸਾਰੇ ਵਿਵਹਾਰਾਂ ਲਈ ਜੋ ਅੰਕੜਾਤਮਕ ਤੌਰ ਤੇ ਉੱਚ ਦੁਰਘਟਨਾ ਦਰ ਪੈਦਾ ਕਰਦੇ ਹਨ।ਰੱਦ ਕੀਤੇ ਲਾਇਸੰਸ ਵਾਲਾ ਵਿਅਕਤੀ ਜੇਕਰ ਮੁੜ ਲਾਇਸੰਸ ਲੈਂਦਾ ਹੈ ਤਾਂ ਉਸ ਉਪੱਰ ਨਸਿ਼ਆਂ ਦੇ ਸੇਵਨ ਕਰ ਵਾਹਨ ਚਲਾਉਣ ਦੀ ਸਖ਼ਤ ਮਨਾਹੀ ਹੋਵੇਗੀ।ਰੱਦ ਕਰਨ ਵਾਲੀ ਕਾਰਵਾਈ ਉਹਨਾਂ ਡਰਾਇਵਰਾਂ ਉਪੱਰ ਜਲਦੀ ਲਾਗੂ ਹੋ ਸਕਦੀ ਹੈ ਜਿਹਨਾਂ ਕੋਲ ਪਹਿਲਾਂ ਹੀ ਗਲਤੀਆਂ ਕਾਰਨ ਲਾਇਸੰਸ ਦੇ ਪੁਆਇੰਟ 20 ਤੋਂ ਘੱਟ ਹਨ।

ਕਾਰਵਾਈ ਮੌਕੇ ਪੁਆਇੰਟ ਘੱਟ ਹੋਣ ਕਾਰਨ ਲਾਇਸੰਸ 7 ਤੋਂ 15 ਦਿਨਾਂ ਤੱਕ ਮੁਅੱਤਲ ਹੁੰਦਾ ਹੈ।ਜੇਕਰ ਡਰਾਇਵਰ ਨੇ ਕਿਸੇ ਹਾਦਸੇ ਨੂੰ ਅੰਜਾਮ ਦਿੱਤਾ ਹੈ ਤਾਂ ਇਹ ਸਮਾਂ ਦੁੱਗਣਾ ਹੋ ਜਾਂਦਾ ਹੈ।ਇਸ ਮਤੇ ਵਿੱਚ ਇਹ ਵੀ ਜਿ਼ਕਰ ਕੀਤਾ ਹੈ ਕਿ ਜਿਹੜੇ ਲੋਕ ਵਾਹਨ ਦੁਆਰਾ ਵੱਡੇ ਅਪਰਾਧ ਕਰਦੇ ਜਾਂ ਕਤਲ ਕਰਦੇ ਹਨ ਤਾਂ ਉਹਨਾਂ ਦਾ ਲਾਇਸੰਸ ਉਮਰ ਭਰ ਲਈ ਰੱਦ ਵੀ ਕੀਤਾ ਜਾ ਸਕਦਾ ਹੈ।ਇੱਥੇ ਇਹ ਵੀ ਜਿਕਰਯੋਗ ਹੈ ਕਿ ਉਪ ਪ੍ਰਧਾਨ ਮੰਤਰੀ ਮਤਿਓ ਸਲਵੀਨੀ ਹਾਈਵੇ ਦੀ ਰਫਤਾਰ ਜਿਹੜੀ ਕਿ ਪਹਿਲਾਂ 130 ਦੀ ਹੈ ਉਸ ਵਿੱਚ ਵੀ ਵਾਧਾ ਕਰਨ ਲਈ ਮਤਾ ਲਿਆ ਰਹੇ ਹਨ।

Leave a Reply

Your email address will not be published. Required fields are marked *