ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨਵੇਂ ਧਾਰਮਿਕ ਟਰੈਕ ਨਾਲ ਜਲਦ ਹੋਣਗੇ ਹਾਜ਼ਰ, ਹਰਮਿੰਦਰ ਸੁੰਮੀ

ਰਾਜ ਹਰੀਕੇ ਪੱਤਣ, 27 ਜੂਨ ।ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਜਲਦ ਹੀ ਨਵੇਂ ਧਾਰਮਿਕ ਟਰੈਕ ਨਾਲ ( ਭਾਗ ਖੋਲ ਦਾਤੀਏ) ਪਾਬਲਾ ਰਿਕਾਰਡ ਕੰਪਨੀ ਦੇ ਬੈਨਰ ਹੇਠ ਸਰੋਤਿਆਂ ਦੇ ਰੂਬਰੂ ਹੋਣ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਪ੍ਰੋਡਿਉਸਰ ਹਰਮਿੰਦਰ ਸਿੰਘ ਸੁੰਮੀ ਨੇ ਦੱਸਿਆ ਕਿ ਇਸ ਭਜਨ ਨੂੰ ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘਿਆਂ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਲਿਖਿਆ ਅਤੇ ਸੁਖਦੇਵ ਸ਼ਰਮਾ ਟਰਾਂਸਪੋਰਟ ਕੰਪਨੀ ਅਜਮਾਨ ਯੂ ਏ ਈ ਵੱਲੋਂ ਪੇਸ਼ਕਸ਼ ਕੀਤਾ ਜਾ ਰਿਹਾ ਹੈ।

ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਸੰਗੀਤਬੱਧ ਕੀਤਾ ਹੈ। ਕੈਮਰਾਮੈਨ ਮਨੀਸ਼ ਅੰਗਰਾਲ ਦੇ ਸਹਿਯੋਗ ਨਾਲ ਇਸ ਟ੍ਰੈਕ ਦਾ ਵੀਡੀਓ, ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਬੜੀ ਮਿਹਨਤ ਸਦਕਾ ਤਿਆਰ ਕੀਤਾ ਗਿਆ ਹੈ।

ਆਸ ਹੈ ਕਿ ਇਹ ਭਜਨ ਵੀ ਸਰੋਤਿਆਂ ਨੂੰ ਪਸੰਦ ਆਵੇਗਾ। ਗਾਇਕ ਬਲਵੀਰ ਸ਼ੇਰਪੁਰੀ ਉਘੇ ਸਮਾਜ ਸੇਵੀ ਸੁੱਖੀ ਬਾਠ ਕੈਨੇਡਾ ਦੇ (ਪੰਜਾਬ ਭਵਨ )ਟਰੈਕ ਨਾਲ ਮੀਡੀਆ ਵਿੱਚ ਚਰਚਿਤ ਹਨ

Leave a Reply

Your email address will not be published. Required fields are marked *